
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਇਸ ਦਾਅਵੇ ਨੂੰ ਫਰਜੀ ਦੱਸਿਆ ਹੈ।
ਰੋਜ਼ਾਨਾ ਸਪੋਕਸਮੈਨ ( ਮੋਹਾਲੀ ਟੀਮ)- ਸਿਹਤ ਮੰਤਰਾਲੇ ਵੱਲੋਂ 26 ਫਰਵਰੀ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚ ਕੋਰੋਨਾ ਵਾਇਰਸ ਦੇ 16,577 ਨਵੇਂ ਮਾਮਲੇ ਸਾਹਮਣੇ ਆਏ। ਪਿਛਲੇ ਕੁੱਝ ਸਮੇਂ ਤੋਂ ਕੋਰੋਨਾ ਮਾਮਲਿਆਂ ਵਿਚ ਕਮੀ ਦੇਖਣ ਨੂੰ ਮਿਲੀ ਸੀ ਪਰ ਹੁਣ ਇਕ ਵਾਰ ਫਿਰ ਕੋਰੋਨਾ ਕੇਸ ਵਿਚ ਉਛਾਲ ਦੇਖਣ ਨੂੰ ਮਿਲਿਆ ਹੈ।
ਇਸ ਦੇ ਚਲਦਿਆਂ ਸੋਸ਼ਲ ਮੀਡੀਆ 'ਤੇ ਉੱਤਰ ਪ੍ਰਦੇਸ਼ ਪੁਲਿਸ ਦੇ ਨਾਮ ਤੋਂ ਇਕ ਸੰਦੇਸ਼ ਵਾਇਰਲ ਹੋ ਰਿਹਾ ਹੈ। ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੁਲਿਸ ਵਿਭਾਗ ਦੇ ਸਾਰੇ ਪੁਲਿਸ ਸਟੇਸ਼ਨਾਂ ਵਿਚ 30 ਦਿਨਾਂ ਦਾ ਮਾਸਕ ਚੈਕਿੰਗ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਜਿਸ ਨੇ ਵੀ ਮਾਸਕ ਨਾ ਪਾਇਆ ਹੋਇਆ ਉਸ ਨੂੰ ਜਾਂ ਤਾਂ ਜੁਰਮਾਨਾ ਦੇਣਾ ਹੋਵੇਗਾ ਜਾਂ ਫਿਰ 10 ਘੰਟਿਆਂ ਲਈ ਜੇਲ੍ਹ ਜਾਣਾ ਪਵੇਗਾ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਵੀ ਇਸ ਦਾਅਵੇ ਨੂੰ ਫਰਜੀ ਦੱਸਿਆ ਹੈ।
ਵਾਇਰਲ ਦਾਅਵਾ
ਟਵਿੱਟਰ ਯੂਜ਼ਰ Vijay Adv HC ਨੇ 25 ਫਰਵਰੀ ਨੂੰ ਵਾਇਰਲ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''कल प्रातः 9 बजे से 30 दिन तक उत्तर प्रदेश के सभी थाना क्षेत्रों में मास्क लगाना अनिवार्य है जो व्यक्ति बिना मास्क के पकड़ा जायेगा उसे 10 घंटे अस्थाई जेल में रहना होगा -@Uppolice मास्क लगायें दो गज की दूरी बनाये, कोरोना जैसी बीमारी से खुद और परिवार का बचाव करें ।''
ਵਾਇਰਲ ਪੋਸਟ 'ਤੇ ਲਿਖਿਆ ਸੀ, '“कल प्रात: 9 बजे से उत्तर प्रदेश के सभी थाना क्षेत्रों में मास्क चैकिंग का 30 दिनों का अभियान चलाया जाएगा. सभी शहर एवं ग्रामवासी मास्क का प्रयोग करें और चालान की कार्यवाही से बचें और साथ ही 10 घंटे की अस्थाई कारावास (जेल) सजा से भी बचें.- निवेदक- ऊत्तर प्रदेश पुलिस, उत्तर प्रदेश पुलिस द्वारा जनहित में जारी''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਕੁੱਝ ਕੀਵਰਡ ਸਰਚ ਕੀਤੇ। ਸਰਚ ਦੌਰਾਨ ਸਾਨੂੰ ਅਜਿਹੀ ਕੋਈ ਵੀ ਰਿਪੋਰਟ ਨਹੀਂ ਮਿਲੀ ਜਿਸ ਵਿਚ ਵਾਇਰਲ ਦਾਅਵੇ ਵਰਗਾ ਕੁੱਝ ਕਿਹਾ ਗਿਆ ਹੋਵੇ। ਹਾਲਾਂਕਿ ਸਰਚ ਦੌਰਾਨ ਸਾਨੂੰ amarujala ਦੀ ਰਿਪੋਰਟ ਜਰੂਰ ਮਿਲੀ ਜੋ ਕਿ 26 ਫਰਵਰੀ ਨੂੰ ਅਪਲੋਡ ਕੀਤੀ ਗਈ ਸੀ। ਰਿਪੋਰਟ ਦੀ ਹੈੱਡਲਾਈਨ ਸੀ, ''मास्क चेकिंग अभियान के वायरल मैसेज को यूपी पुलिस ने बताया फर्जी, कहा-भ्रामक खबरों पर ध्यान न दें''
ਅਸੀਂ ਦੇਖਿਆ ਕਿ ਇਹ ਰਿਪੋਰਟ ਵਾਇਰਲ ਦਾਅਵੇ ਨੂੰ ਲੈ ਕੇ ਹੀ ਲਿਖੀ ਗਈ ਸੀ। ਰਿਪੋਰਟ ਵਿਚ ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ ਯੂਪੀ ਪੁਲਿਸ ਦਾ ਇਕ ਟਵੀਟ ਵੀ ਅਪਲੋਡ ਕੀਤਾ ਮਿਲਿਆ। ਟਵੀਟ ਵਿਚ ਯੂਪੀ ਪੁਲਿਸ ਨੇ ਵਾਇਰਲ ਦਾਅਵੇ ਨੂੰ ਫਰਜੀ ਦੱਸਿਆ ਹੋਇਆ ਸੀ। ਟਵੀਟ ਕਰਦੇ ਹੋਏ ਲਿਖਿਆ ਗਿਆ, ''उत्तर प्रदेश पुलिस द्वारा मास्क चेकिंग का 30 दिन का ऐसा कोई भी अभियान नही चलाया जा रहा है, और न ही ऐसी कोई सूचना प्रसारित की गई है। अतः ऐसी भ्रामक खबरों पर ध्यान न दें, जो भी इस प्रकार की भ्रामकता फैलायेगा, उसके विरुद्ध आवश्यक विधिक कार्यवाही की जाएगी। #UPPAgainstFakeNews''
ਕੈਪਸ਼ਨ ਅਨੁਸਾਰ ਯੂਪੀ ਪੁਲਿਸ ਨੇ ਵਾਇਰਲ ਦਾਅਵੇ ਨੂੰ ਸਾਫ਼ ਤੌਰ 'ਤੇ ਫਰਜੀ ਦੱਸਿਆ ਹੈ ਅਤੇ ਲਿਖਿਆ ਕਿ ਉਹਨਾਂ ਨੇ ਅਜਿਹਾ ਕੋਈ ਅਭਿਆਨ ਨਹੀਂ ਚਲਾਇਆ ਹੈ ਅਤੇ ਨਾ ਹੀ ਕੋਈ ਅਜਿਹੀ ਸੂਚਨਾ ਪ੍ਰਸਾਰਿਤ ਕੀਤੀ ਹੈ। ਉਹਨਾਂ ਨੇ ਅਜਿਹੀਆਂ ਫਰਜੀ ਖ਼ਬਰਾਂ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਹੈ ਅਤੇ ਕਿਹਾ ਹੈ ਕਿ ਜੋ ਵੀ ਇਸ ਤਰ੍ਹਾਂ ਦੀਆਂ ਫਰਜੀ ਖ਼ਬਰਾਂ ਫੈਲਾਏਗਾ ਉਸ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਤੋਂ ਬਾਅਦ ਅਸੀਂ ਵਾਇਰਲ ਪੋਸਟ ਨੂੰ ਲੈ ਕੇ ਯੂਪੀ ਪੁਲਿਸ ਦੇ ਡੀਜੀਪੀ ਅਭੈ ਨਾਥ ਤ੍ਰਿਪਾਠੀ ਨਾਲ ਗੱਲਬਾਤ ਕੀਤੀ। ਉਹਨਾਂ ਨੇ ਵੀ ਇਸ ਵਾਇਰਲ ਦਾਅਵੇ ਨੂੰ ਫਰਜ਼ੀ ਦੱਸਿਆ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਯੂਪੀ ਪੁਲਿਸ ਨੇ ਅਜਿਹਾ ਕੋਈ ਅਭਿਆਨ ਨਹੀਂ ਚਲਾਇਆ ਹੈ ਅਤੇ ਪੁਲਿਸ ਨੇ ਖ਼ੁਦ ਇਸ ਵਾਇਰਲ ਦਾਅਵੇ ਨੂੰ ਫਰਜੀ ਦੱਸਿਆ ਹੈ।
Claim: ਯੂਪੀ ਪੁਲਿਸ ਨੇ ਮਾਸਕ ਚੈਕਿੰਗ ਦਾ ਚਲਾਇਆ ਅਭਿਆਨ
Claimed By: ਟਵਿੱਟਰ ਯੂਜ਼ਰ Vijay Adv HC
Fact Check: ਫਰਜ਼ੀ