ਤੱਥ ਜਾਂਚ: ਇਰਾ ਖ਼ਾਨ ਅਤੇ ਫਿੱਟਨੈੱਸ ਟ੍ਰੇਨਰ ਨੁਪੁਰ ਸ਼ਿਖ਼ਰੇ ਦੀ ਤਸਵੀਰ ਗਲਤ ਦਾਅਵੇ ਨਾਲ ਵਾਇਰਲ
Published : Feb 27, 2021, 2:54 pm IST
Updated : Feb 27, 2021, 2:55 pm IST
SHARE ARTICLE
Fact check: Picture of Ira Khan and fitness trainer Nupur Shikhar goes viral with false claim
Fact check: Picture of Ira Khan and fitness trainer Nupur Shikhar goes viral with false claim

​ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਬਾਲੀਵੁੱਡ ਅਦਾਕਾਰ ਅਮਿਰ ਖਾ਼ਨ ਦੀ ਬੇਟੀ ਇਰਾ ਖਾ਼ਨ ਦੀ ਤਸਵੀਰ ਇਕ ਲੜਕੇ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮਿਰ ਖ਼ਾਨ ਦੀ ਬੇਟੀ ਇਰਾ ਖ਼ਾਨ ਆਪਣੇ ਘਰ ਦੇ ਹਿੰਦੂ ਨੌਕਰ ਨਾਲ ਫਰਾਰ ਹੋ ਗਈ ਹੈ। 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਵਿਚ ਇਰਾ ਖ਼ਾਨ ਫਿਟਨੈੱਸ ਟ੍ਰੇਨਰ ਨੁਪੁਰ ਸ਼ਿਖਰੇ ਦੇ ਨਾਲ ਹੈ। ਇਰਾ ਦਾ ਕਿਸੇ ਹਿੰਦੂ ਨੌਕਰ ਨਾਲ ਫਰਾਰ ਹੋਣ ਦੀ ਗੱਲ ਬੇਬੁਨਿਆਦ ਹੈ। 

ਵਾਇਰਲ ਪੋਸਟ 
ਟਵਿੱਟਰ ਯੂਜ਼ਰ चिन्टू पाण्डे ਨੇ 25 ਫਰਵਰੀ ਨੂੰ ਵਾਇਰਲ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ''हिंदुओं को नीचा दिखाने के लिए आमिर खान ने हिन्दू नौकर रखा था ???? इसी नौकर को लेकर उसकी बेटी इरा ख़ान फरार हो गई''

ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ  

ਪੜਤਾਲ 
ਪੜਤਾਲ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਕੀਤਾ। ਸਰਚ ਦੌਰਾਨ ਸਾਨੂੰ timesofindia ਦੀ ਰਿਪੋਰਟ ਮਿਲੀ। ਰਿਪੋਰਟ ਵਿਚ ਇਕ ਵੀਡੀਓ ਵੀ ਅਪਲੋਡ ਕੀਤਾ ਗਿਆ ਸੀ ਅਤੇ ਕੈਪਸ਼ਨ ਦਿੱਤਾ ਗਿਆ ਸੀ, ''Aamir Khan's daughter Ira Khan finds love again in his fitness coach Nupur Shikhar?''

Photo
 

ਜਦੋਂ ਅਸੀਂ ਰਿਪੋਰਟ ਵਿਚ ਅਪਲੋਡ ਕੀਤਾ ਵੀਡੀਓ ਦੇਖਿਆ ਤਾਂ ਸਾਨੂੰ ਵੀਡੀਓ ਵਿਚ ਵੀ ਵਾਇਰਲ ਤਸਵੀਰ ਦੇਖਣ ਨੂੰ ਮਿਲੀ। ਵੀਡੀਓ ਵਿਚ ਵਾਇਰਲ ਤਸਵੀਰ ਨੂੰ 1.07 ਸੈਕਿੰਡ 'ਤੇ ਦੇਖਿਆ ਜਾ ਸਕਦਾ ਹੈ। 
ਰਿਪੋਰਟ ਵਿਚ ਇਰਾ ਖ਼ਾਨ ਦੇ ਨਾਲ ਦਿਖ ਰਹੇ ਵਿਅਕਤੀ ਦੀ ਪਹਿਚਾਣ ਨੁਪੁਰ ਸ਼ਿਖ਼ਰੇ ਦੇ ਨਾਮ ਨਾਲ ਕੀਤੀ ਗਈ ਹੈ ਜੋ ਕਿ ਫਿੱਟਨੈੱਸ ਕੋਚ ਹੈ। ਰਿਪੋਰਟ ਅਨੁਸਾਰ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਨੁਪੁਰ  ਇਰੇ ਨੂੰ ਕਾਫ਼ੀ ਸਮੇਂ ਤੋਂ ਡੇਟ ਵੀ ਕਰ ਰਹੇ ਹਨ। 

ਇਸ ਦੇ ਨਾਲ ਹੀ pinkvilla.com ਦੀ ਰਿਪੋਰਟ ਨੂੰ ਵੀ ਇੱਥੇ ਕਲਿੱਕ ਕਰ ਕੇ ਪੜ੍ਹਿਆ ਜਾ ਸਕਦਾ ਹੈ। ਇਸ ਰਿਪੋਰਟ ਵਿਚ ਵੀ ਵਾਇਰਲ ਤਸਵੀਰ ਮੌਜੂਦ ਸੀ। 

ਇਸ ਦੇ ਨਾਲ ਹੀ ਸਾਨੂੰ ਵਾਇਰਲ ਤਸਵੀਰ ਨੁਪੁਰ ਸ਼ਿਖ਼ਰੇ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ 17 ਨਵੰਬਰ 2020 ਨੂੰ ਅਪਲੋਡ ਕੀਤੀ ਮਿਲੀ। ਪੋਸਟ ਮੁਤਾਬਿਕ ਇਹ ਤਸਵੀਰ ਪਿਛਲੇ ਸਾਲ ਦੀਵਾਲੀ ਮੌਕੇ ਦੀ ਹੈ। 

 

 
 
 
 
 
 
 
 
 
 
 
 
 
 
 

A post shared by Popeye ⚓ (@nupur_shikhare)

 

ਇਸ ਤੋਂ ਇਲਾਵਾ ਸਾਨੂੰ ਨੁਪੁਰ ਸ਼ਿਖ਼ਰੇ ਦੇ ਅਕਾਊਂਟ 'ਤੇ ਹੋਰ ਵੀ ਕਈ ਤਸਵੀਰਾਂ ਮਿਲੀਆਂ ਜਿਸ ਵਿਚ ਨੁਪੁਰ ਨੇ ਇਰਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੋਇਆ ਸੀ। 

 

 
 
 
 
 
 
 
 
 
 
 
 
 
 
 

A post shared by Popeye ⚓ (@nupur_shikhare)

 

ਅੱਗੇ ਵਧਦੇ ਹੋਏ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਖ਼ਬਰਾਂ ਵੀ ਸਰਚ ਕੀਤੀਆਂ ਤਾਂ ਸਾਨੂੰ ਅਜਿਹੀ ਕੋਈ ਵੀ ਖ਼ਬਰ ਨਹੀਂ ਮਿਲੀ ਜਿਸ ਵਿਚ ਵਾਇਰਲ ਦਾਅਵੇ ਵਰਗਾ ਕੁੱਝ ਕਿਹਾ ਗਿਆ ਹੋਵੇ। 

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਰਾ ਖ਼ਾਨ ਅਤੇ ਫਿੱਟਨੈੱਸ ਟ੍ਰੇਨਰ ਨੁਪੁਰ ਸ਼ਿਖ਼ਰੇ ਦੀ ਤਸਵੀਰ ਗਲਤ ਦਾਅਵੇ ਨਾਲ ਸ਼ੇਅਰ ਕੀਤੀ ਜਾ ਰਹੀ ਹੈ। 
Claim: ਆਮਿਰ ਖ਼ਾਨ ਦੀ ਬੇਟੀ ਇਰਾ ਖ਼ਾਨ ਆਪਣੇ ਘਰ ਦੇ ਹਿੰਦੂ ਨੌਕਰ ਨਾਲ ਫਰਾਰ 
Claimed By: ਟਵਿੱਟਰ ਯੂਜ਼ਰ चिन्टू पाण्डे
fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement