ਕਿਸਾਨ ਸੰਘਰਸ਼ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਨਹੀਂ ਦਿੱਤਾ ਗਿਆ ਵਾਇਰਲ ਬਿਆਨ, ਫਰਜ਼ੀ ਕਟਿੰਗ ਵਾਇਰਲ
Published : Feb 27, 2024, 6:37 pm IST
Updated : Feb 29, 2024, 4:07 pm IST
SHARE ARTICLE
Fact Check: Fake News Cutting Viral In Name Of Sukhbir Badal Opposing Farmers Protest
Fact Check: Fake News Cutting Viral In Name Of Sukhbir Badal Opposing Farmers Protest

ਸੁਖਬੀਰ ਸਿੰਘ ਬਾਦਲ ਵੱਲੋਂ ਅਜਿਹਾ ਕੋਈ ਵੀ ਬਿਆਨ ਕਿਸਾਨ ਸੰਘਰਸ਼ ਨੂੰ ਲੈ ਕੇ ਨਹੀਂ ਦਿੱਤਾ ਗਿਆ ਹੈ ਅਤੇ ਅਜੀਤ ਅਖਬਾਰ ਵੱਲੋਂ ਵੀ ਇਸ ਕਟਿੰਗ ਨੂੰ ਫਰਜ਼ੀ ਦੱਸਿਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਚਲਦੇ ਕਿਸਾਨ ਸੰਘਰਸ਼ ਨੂੰ ਲੈ ਕੇ ਕਈ ਫਰਜ਼ੀ ਤੇ ਗੁੰਮਰਾਹਕੁਨ ਦਾਅਵੇ ਵਾਇਰਲ ਹੋ ਰਹੇ ਹਨ। ਅਜਿਹਾ ਹੀ ਇੱਕ ਦਾਅਵਾ ਨਿਊਜ਼ ਕਟਿੰਗ ਦੇ ਰੂਪ ਵਿਚ ਵਾਇਰਲ ਹੋ ਰਿਹਾ ਹੈ। ਇਸ ਕਟਿੰਗ ਸਹਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਕਿਸਾਨ ਅੰਦੋਲਨ ਦੇ ਖਿਲਾਫ ਬਿਆਨ ਦਿੰਦਿਆਂ ਕਿਹਾ ਹੈ ਕਿ ਇਹ ਅੰਦੋਲਨ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਨਾਕਾਮ ਕਰਨ ਲਈ ਖੜਾ ਕੀਤਾ ਗਿਆ ਹੈ। ਇਸ ਕਟਿੰਗ ਵਿਚ ਪੰਜਾਬ ਦੇ ਨਾਮਵਰ ਅਖਬਾਰ ਅਜੀਤ ਦਾ ਲੋਗੋ ਵੇਖਿਆ ਜਾ ਸਕਦਾ ਹੈ।

ਫੇਸਬੁੱਕ ਯੂਜ਼ਰ "ਗੁਰਤੇਜ ਸਿੰਘ ਢਿੱਲੋਂ" ਨੇ ਵਾਇਰਲ ਕਟਿੰਗ ਸਾਂਝਾ ਕਰਦਿਆਂ ਲਿਖਿਆ, "ਜੇ ਬਾਹਲੇ ਭੈੜੇ ਲੱਗਦੇ ਆ ਕਿਸਾਨ ਤਾਂ ਮੋਦੀ ਨੂੰ ਆਖ ਕੇ ਇਨ੍ਹਾਂ ਦੇ *** ਮਰਵਾ ਦੇ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਅਜਿਹਾ ਕੋਈ ਵੀ ਬਿਆਨ ਕਿਸਾਨ ਸੰਘਰਸ਼ ਨੂੰ ਲੈ ਕੇ ਨਹੀਂ ਦਿੱਤਾ ਗਿਆ ਹੈ ਅਤੇ ਅਜੀਤ ਅਖਬਾਰ ਵੱਲੋਂ ਵੀ ਇਸ ਕਟਿੰਗ ਨੂੰ ਫਰਜ਼ੀ ਦੱਸਿਆ ਗਿਆ ਹੈ।

ਸਪੋਕਸਮੈਨ ਦੀ ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਅਜਿਹੇ ਬਿਆਨ ਨੂੰ ਲੈ ਕੇ ਕੋਈ ਅਧਿਕਾਰਿਕ ਖਬਰ ਨਹੀਂ ਮਿਲੀ।

ਹੁਣ ਅਸੀਂ ਅੱਗੇ ਵਧਦੇ ਹੋਏ ਅਜੀਤ ਅਖਬਾਰ ਦੇ ਸੋਸ਼ਲ ਮੀਡੀਆ ਅਕਾਊਂਟ ਵੱਲ ਰੁੱਖ ਕੀਤਾ। ਦੱਸ ਦਈਏ ਕਿ ਅਜੀਤ ਅਖਬਾਰ ਨੇ ਫੇਸਬੁੱਕ 'ਤੇ 16 ਫਰਵਰੀ 2024 ਨੂੰ ਇਸ ਕਟਿੰਗ ਨੂੰ ਫਰਜ਼ੀ ਦਸਦਿਆਂ ਸਪਸ਼ਟੀਕਰਨ ਸਾਂਝਾ ਕੀਤਾ। ਸਪਸ਼ਟੀਕਰਨ ਦਿੰਦਿਆਂ ਅਜੀਤ ਵੱਲੋਂ ਲਿਖਿਆ ਗਿਆ, "‘ਅਜੀਤ’ ਦੇ ਨਾਂਅ ’ਤੇ ਫੈਲਾਈ ਜਾ ਰਹੀ ਇਹ ਖ਼ਬਰ ਝੂਠੀ"

ਹੁਣ ਅਸੀਂ ਅਖੀਰਲੀ ਪੁਸ਼ਟੀ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਤੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਗੱਲ ਕੀਤੀ। ਅਰਸ਼ਦੀਪ ਨੇ ਸਾਡੇ ਨਾਲ ਇਸ ਫਰਜ਼ੀ ਗ੍ਰਾਫਿਕ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਦਾ PDF ਸਾਂਝਾ ਕੀਤਾ। ਇਸ PDF ਤੋਂ ਸਾਫ ਹੋਇਆ ਕਿ ਅਕਾਲੀ ਦਲ ਵੱਲੋਂ ਵੀ ਇਸ ਗ੍ਰਾਫਿਕ ਨੂੰ ਲੈ ਕੇ ਸਪਸ਼ਟੀਕਰਨ ਸਾਂਝਾ ਕੀਤਾ ਜਾ ਚੁੱਕਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਅਜਿਹਾ ਕੋਈ ਵੀ ਬਿਆਨ ਕਿਸਾਨ ਸੰਘਰਸ਼ ਨੂੰ ਲੈ ਕੇ ਨਹੀਂ ਦਿੱਤਾ ਗਿਆ ਹੈ ਅਤੇ ਅਜੀਤ ਅਖਬਾਰ ਵੱਲੋਂ ਵੀ ਇਸ ਕਟਿੰਗ ਨੂੰ ਫਰਜ਼ੀ ਦੱਸਿਆ ਗਿਆ ਹੈ।
 

Our Sources:

Post By Daily Ajit, Dated- 16 Feb-2024

Physical Verification Quote Over Chat With Shromani Akali Dal Spokesperson Adv. Arshdeep Singh Kler 

SHARE ARTICLE

ਸਪੋਕਸਮੈਨ FACT CHECK

Advertisement

Who was Kanchan Kumari aka Kamal Kaur Bhabhi? Dead Body Found in Bathinda Hospital's Car Parking

12 Jun 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

12 Jun 2025 12:22 PM

ਕਿਹੜਾ ਸਿਆਸੀ ਆਗੂ ਕਰਦਾ ਨਸ਼ਾ? ਕਿਸ ਕੋਲ ਕਿੰਨੀ ਜਾਇਦਾਦ? ਡੋਪ ਤੇ ਜਾਇਦਾਦ ਟੈਸਟਾਂ 'ਤੇ ਗਰਮਾਈ ਸਿਆਸਤ

11 Jun 2025 2:54 PM

Late Singer Sidhu Moosewala Birthday Anniversary | Moosa Sidhu Haveli | Sidhu Fans Coming In haveli

11 Jun 2025 2:42 PM

Balkaur Singh Interview After BBC Released Sidhu Moosewala Documentary | Sidhu Birthday Anniversary

11 Jun 2025 2:41 PM
Advertisement