
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਜੁਲਾਈ ਦਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਇੱਕ ਬੱਚੇ ਨੂੰ ਸਟ੍ਰੈਚਰ ਨੂੰ ਧੱਕਾ ਲਗਾਉਂਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਾਲੀਆ ਚਲ ਰਹੇ ਕੋਰੋਨਾ ਸੰਕਟ ਕਰਕੇ ਸਿਸਟਮ ਦੀ ਬਦਹਾਲੀ ਦਾ ਨਜ਼ਾਰਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਜੁਲਾਈ ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸਮਝ ਨੀ ਆ ਰਿਹਾ ਇਸ ਬੱਚੇ ਲਈ ਕੀ ਲਿਖਾ..ਸਾਡੀਆਂ ਗੰਦੀਆਂ ਸਰਕਾਰਾਂ ਨੇ ਕਿੱਦਾਂ ਦੇ ਦਿਨ ਦਿਖਾ ਦਿੱਤੇ ਆ ਯਾਰ ???????????? ਸ਼ੇਅਰ ਕਰੋ ਤਾਂ ਜੋ ਸ਼ਾਇਦ ਕੋਈ ਸੁਣ ਹੀ ਲਵੇ"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ। ਮੀਡੀਆ ਹਾਊਸ India.com ਦੀ ਸਾਨੂੰ ਇਸ ਮਾਮਲੇ ਨੂੰ ਲੈ ਕੇ ਖਬਰ ਮਿਲੀ। ਇਹ ਖ਼ਬਰ 21 ਜੁਲਾਈ 2020 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦੇ ਵਿਚ ਵਾਇਰਲ ਵੀਡੀਓ ਦੇ ਸਕ੍ਰੀਨਸ਼ੋਟ ਇਸਤੇਮਾਲ ਕੀਤੇ ਗਏ ਸਨ। ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "6-Year-Old Boy Seen Pushing Grandfather’s Stretcher in UP Hospital After Ward Boy Asks For Rs 30"
ਖ਼ਬਰ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਦੇਵਰਿਆ ਜਿਲ੍ਹੇ ਅਧੀਨ ਪੈਂਦੇ ਇੱਕ ਹਸਪਤਾਲ ਦਾ ਹੈ ਜਿਥੇ ਇੱਕ ਮਾਂ ਅਤੇ ਉਸ ਦੇ ਛੋਟੇ ਬੱਚੇ ਨੇ ਆਪਣੇ ਦਾਦੇ ਨੂੰ ਸਟ੍ਰੈਚਰ 'ਤੇ ਬਿਠਾ ਕੇ ਸਟ੍ਰੈਚਰ ਖਿੱਚਿਆ। ਅਜਿਹਾ ਇਸ ਲਈ ਹੋਇਆ ਕਿਓਂਕਿ ਹਸਪਤਾਲ ਸਟਾਫ਼ ਨੇ ਸਟ੍ਰੈਚਰ ਖਿੱਚਣ ਤੋਂ ਮਨਾ ਕਰ ਦਿੱਤਾ ਸੀ ਅਤੇ ਪੈਸੇ ਮੰਗੇ ਸੀ।
ਖਬਰ ਤੋਂ ਸਾਫ਼ ਹੋਇਆ ਕਿ ਮਾਮਲਾ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਇਹ ਖ਼ਬਰ ਇਥੇ ਕਲਿੱਕ ਕਰ ਪੜ੍ਹੀ ਜਾ ਸਕਦੀ ਹੈ।
ਇਸ ਮਾਮਲੇ ਨੂੰ ਲੈ ਕੇ Zee Up Uk ਦਾ ਫੇਸਬੁੱਕ ਲਾਈਵ ਇਥੇ ਵੇਖਿਆ ਜਾ ਸਕਦਾ ਹੈ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਇਹ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਪਿਛਲੇ ਸਾਲ ਜੁਲਾਈ ਦਾ ਹੈ।