Fact Check: ਵਿਆਹ ਮੌਕੇ ਝਗੜ ਰਹੇ ਜੋੜੇ ਦਾ ਇਹ ਵਾਇਰਲ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ
Published : Apr 27, 2022, 6:26 pm IST
Updated : Apr 27, 2022, 6:26 pm IST
SHARE ARTICLE
Fact Check Video of bride fighting with groom is scripted and created for entertainment purpose
Fact Check Video of bride fighting with groom is scripted and created for entertainment purpose

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਮੈਥਿਲੀ ਹਾਸ ਕਲਾਕਾਰਾਂ ਦੁਆਰਾ ਮਨੋਰੰਜਨ ਲਈ ਬਣਾਇਆ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਨਵੇਂ ਵਿਆਹੇ ਜੋੜੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਦੋਵੇਂ ਇੱਕ-ਦੂਜੇ ਨੂੰ ਮਿਠਾਈ ਖਵਾਉਂਦੇ ਸਮੇਂ ਲੜ ਪੈਂਦੇ ਹਨ। ਹੁਣ ਇਸ ਵੀਡੀਓ ਨੂੰ ਯੂਜ਼ਰਸ ਅਸਲ ਘਟਨਾ ਸਮਝ ਕੇ ਵਾਇਰਲ ਕਰ ਰਹੇ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਮੈਥਿਲੀ ਹਾਸ ਕਲਾਕਾਰਾਂ ਦੁਆਰਾ ਮਨੋਰੰਜਨ ਲਈ ਬਣਾਇਆ ਗਿਆ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ Taheer Anwar ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "एक नए एवं सुखी जीवन का प्रारंभ"

ਦੱਸ ਦਈਏ ਕਿ ਇਸ ਵੀਡੀਓ ਨੂੰ ਕਈ ਯੂਜ਼ਰਸ ਸਣੇ ਕਨੇਡੀਅਨ ਵਾਸੀ ਅਤੇ ਲੇਖਕ ਤਾਰੀਕ ਫਤਿਹ ਨੇ ਵੀ ਸਾਂਝਾ ਕੀਤਾ ਹੈ।

Tarek FatehTarek Fateh

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਇਸ ਵੀਡੀਓ ਉੱਪਰ AVI Music ਦਾ ਲੋਗੋ ਵੇਖਿਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ 'ਚ ਰੱਖਦਿਆਂ ਅਸੀਂ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ।

ਵਾਇਰਲ ਵੀਡੀਓ ਸਕ੍ਰਿਪਟਿਡ ਨਾਟਕ ਹੈ

ਸਾਨੂੰ ਮਾਮਲੇ ਦਾ ਅਸਲ ਵੀਡੀਓ AVI Music ਦੇ Youtube ਪੇਜ 'ਤੇ ਅਪਲੋਡ ਮਿਲਿਆ। ਇਹ ਵੀਡੀਓ 5 ਅਪ੍ਰੈਲ 2022 ਨੂੰ ਅਪਲੋਡ ਕੀਤਾ ਗਿਆ ਸੀ ਅਤੇ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। 

AVI Music VideoAVI Music Video

ਇਹ ਅਕਾਊਂਟ ਮੈਥਿਲੀ ਭਾਸ਼ਾ ਵਿਚ ਹਾਸ ਵੀਡੀਓਜ਼ ਸ਼ੇਅਰ ਕਰਦਾ ਹੈ। ਇਸ ਅਕਾਊਂਟ 'ਤੇ ਇਨ੍ਹਾਂ ਕਲਾਕਾਰਾਂ ਦੀ ਹੋਰ ਕਈ ਵੀਡੀਓਜ਼ ਵੇਖੀਆਂ ਜਾ ਸਕਦੀਆਂ ਹਨ।

jjj

ਵਾਇਰਲ ਵੀਡੀਓ ਦਾ ਦ੍ਰਿਸ਼ ਅਸਲ ਵੀਡੀਓ ਦੇ 2 ਮਿੰਟ 30 ਸੈਕੰਡ 'ਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਸਕ੍ਰਿਪਟਿਡ ਨਾਟਕ ਹੈ। ਇਹ ਵੀਡੀਓ ਮੈਥਿਲੀ ਹਾਸ ਕਲਾਕਾਰਾਂ ਦੁਆਰਾ ਮਨੋਰੰਜਨ ਲਈ ਬਣਾਇਆ ਗਿਆ ਹੈ।

Claim- Video of Bride-Groom Fighting for real
Claimed By- SM Users
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement