
ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ ਬਲਕਿ ਗੁਜਰਾਤ ਦਾ ਹੈ ਅਤੇ ਇਸਦਾ ਯੂਪੀ ਦੇ CM ਆਵਾਸ ਨਾਲ ਕੋਈ ਸਬੰਧ ਨਹੀਂ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਇਮਾਰਤ ਦਾ ਗੇਟ ਤੋੜਦੇ ਅਤੇ ਇਮਾਰਤ ਅੰਦਰ ਗਾਂਵਾਂ ਨੂੰ ਛੱਡਦੇ ਵੇਖਿਆ ਜਾ ਸਕਦਾ ਹੈ। ਵੀਡੀਓ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਉੱਤਰ ਪ੍ਰਦੇਸ਼ ਦਾ ਹੈ ਜਿਥੇ ਗਾਂਵਾਂ ਦੇ ਝੁੰਡਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ 'ਚ ਗਾਂਵਾਂ ਨੂੰ ਛੱਡ ਦਿੱਤਾ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ ਬਲਕਿ ਗੁਜਰਾਤ ਦਾ ਹੈ ਅਤੇ ਇਸਦਾ ਯੂਪੀ ਦੇ CM ਆਵਾਸ ਨਾਲ ਕੋਈ ਸਬੰਧ ਨਹੀਂ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "HitViral Media" ਨੇ 23 ਸਤੰਬਰ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਸੜਕ ਤੇ ਗਾਂਵਾਂ ਦੇ ਝੁੰਡਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਗਾਵਾਂ ਗੋਰਖਪੁਰ ਯੋਗੀ ਦੇ ਨਿਵਾਸ ਵਲ ਸਿੱਧੀਆਂ ਕੀਤੀਆਂ.."
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਵਾਇਰਲ ਵੀਡੀਓ ਗੁਜਰਾਤ ਦਾ ਹੈ
ਸਾਨੂੰ ਵਾਇਰਲ ਹੋ ਰਹੇ ਵੀਡੀਓ ਨੂੰ ਲੈ ਕੇ ਜਾਣਕਾਰੀ ਮੀਡੀਆ ਅਦਾਰੇ 'Lallantop' ਦੁਆਰਾ ਪ੍ਰਕਾਸ਼ਿਤ ਆਰਟੀਕਲ ਵਿਚ ਅਪਲੋਡ ਮਿਲੀ। ਰਿਪੋਰਟ ਮੁਤਾਬਕ ਇਹ ਵੀਡੀਓ ਗੁਜਰਾਤ ਦਾ ਹੈ ਜਿੱਥੇ ਪਸ਼ੂਆਂ ਲਈ ਫੰਡ ਨਾ ਮਿਲਣ ਤੋਂ ਨਰਾਜ਼ ਟਰੱਸਟਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਈ ਸਰਕਾਰੀ ਦਫ਼ਤਰਾਂ ਤੇ ਸੜਕਾਂ ਤੇ ਹਜ਼ਾਰਾਂ ਹੀ ਗਾਂਵਾਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ।
ਸਾਨੂੰ ਇਹ ਵੀਡੀਓ ਕਈ ਮੀਡੀਆ ਅਦਾਰਿਆਂ ਦੀ ਰਿਪੋਰਟ ਵਿਚ ਪ੍ਰਕਾਸ਼ਿਤ ਮਿਲਿਆ। ਇਸ ਮਾਮਲੇ ਨੂੰ ਲੈ ਕੇ The Wire ਨੇ 26 ਸਤੰਬਰ 2022 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਦਿੱਤਾ, "Gujarat: Shelters Release Thousands of Cows in Protest Against Lack of Govt Funds"
The Wire
ਇਸੇ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ ਸਮਾਨ ਰਿਪੋਰਟ Indian Express ਨੇ ਵੀ ਪ੍ਰਕਾਸ਼ਿਤ ਕੀਤੀ ਜਿਸਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਸ ਮਾਮਲੇ ਨੂੰ ਲੈ ਕੇ ਕੁੱਝ ਟਵੀਟ ਹੇਠਾਂ ਕਲਿਕ ਕਰ ਵੇਖੇ ਜਾ ਸਕਦੇ ਹਨ।
BJP govt in Gujarat promised 500cr budget for cow shelter homes but allegedly, did not release even a pie..
— Ritu #सत्यसाधक (@RituRathaur) September 25, 2022
In massive protest, cow shelter homes trustees released cows against the government’s failure to give funds
Now compare this with funds released for minority benefits pic.twitter.com/4BovBh1ua0
બનાસકાંઠાના થરાદ ગૌશાળા ને પાંજરાપોળ સંચાલકોએ પશુઓને રસ્તા પર છોડી મૂક્યા. મામલતદાર, એસડીએમ કચેરીમાં પશુઓને છોડવામાં આવ્યા હતા. લમ્પિમાં 500 કરોડની સહાય માટે સાધુ સંતોનું રસ્તા પર વિરોધ પ્રદર્શન થયું. pic.twitter.com/KBAnCC205W
— Dilip Patel (@dmpatel1961) September 23, 2022
ਮਤਲਬ ਸਾਫ ਸੀ ਕਿ ਮਾਮਲਾ ਗੁਜਰਾਤ ਦਾ ਹੈ।
ਹੁਣ ਅਸੀਂ ਆਪਣੀ ਪੜਤਾਲ ਦੇ ਅੰਤਮ ਚਰਣ ਵਿਚ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਮਾਮਲਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੇ ਗੋਰਖਪੁਰ ਨਿਵਾਸ 'ਚ ਵਾਪਰਿਆ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਮਾਮਲੇ ਨੂੰ ਲੈ ਕੇ ਕੋਈ ਖਬਰ ਨਹੀਂ ਮਿਲੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਵੀਡੀਓ ਯੂਪੀ ਦਾ ਨਹੀਂ ਬਲਕਿ ਗੁਜਰਾਤ ਦਾ ਹੈ ਜਿੱਥੇ ਪਸ਼ੂਆਂ ਲਈ ਫੰਡ ਨਾ ਮਿਲਣ ਤੋਂ ਨਰਾਜ਼ ਟਰੱਸਟਾਂ ਨੇ ਗੁੱਸਾ ਜ਼ਾਹਿਰ ਕਰਦਿਆਂ ਕਈ ਸਰਕਾਰੀ ਦਫ਼ਤਰਾਂ ਤੇ ਸੜਕਾਂ ਤੇ ਹਜ਼ਾਰਾਂ ਹੀ ਗਾਂਵਾਂ ਨੂੰ ਖੁੱਲ੍ਹਾ ਛੱਡ ਦਿੱਤਾ ਸੀ।
Claim- Video of People leaving Cows At UP CM's Gorakhpur House
Claimed By- FB Page HitViral Media
Fact Check- Misleading