Fact Check: ਭਾਰਤੀ ਕ੍ਰਿਕੇਟਰ ਵਿਰਾਟ ਕੋਹਲੀ ਨੂੰ ਨਹੀਂ ਮੰਗ ਰਹੇ ਪਾਕਿਸਤਾਨੀ ਸਮਰਥਕ, ਵਾਇਰਲ ਤਸਵੀਰ ਐਡੀਟੇਡ ਹੈ
Published : Oct 27, 2022, 4:02 pm IST
Updated : Oct 27, 2022, 4:03 pm IST
SHARE ARTICLE
Fact Check Edited old image of people protesting in kashmir shared with fake claim
Fact Check Edited old image of people protesting in kashmir shared with fake claim

ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਸਾਨੂੰ ਆਜ਼ਾਦੀ ਚਾਹੀਦੀ ਹੈ ਲਿਖਿਆ ਹੋਇਆ ਸੀ ਨਾ ਕਿ ਸਾਨੂੰ ਵਿਰਾਟ ਕੋਹਲੀ ਚਾਹੀਦਾ ਹੈ।

RSFC (Team Mohali)- 23 ਅਕਤੂਬਰ 2022 ਨੂੰ ਹੋਏ ਭਾਰਤ-ਪਾਕਿਸਤਾਨ ਕ੍ਰਿਕੇਟ ਵਿਸ਼ਵ ਕੱਪ 2022 ਦੇ ਮੁਕਾਬਲੇ ਵਿਚ ਪਾਕਿਸਤਾਨ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਦੇ ਹੀਰੋ ਰਹੇ ਵਿਰਾਟ ਕੋਹਲੀ ਜਿਸਨੇ ਹਾਰ ਦੀ ਕਗਾਰ 'ਤੇ ਪਹੁੰਚੀ ਭਾਰਤੀ ਟੀਮ ਨੂੰ ਜਿਤਾਇਆ। ਹੁਣ ਇਸ ਮੈਚ ਤੋਂ ਬਾਅਦ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਕੁਝ ਲੋਕਾਂ ਦੇ ਸਮੂਹ ਨੂੰ ਇੱਕ ਬੈਨਰ ਫੜ੍ਹਿਆ ਵੇਖਿਆ ਜਾ ਸਕਦਾ ਹੈ ਜਿਸਦੇ ਉੱਤੇ ਲਿਖਿਆ ਹੈ ਕਿ ਸਾਨੂੰ ਕਸ਼ਮੀਰ ਨਹੀਂ ਬਲਕਿ ਵਿਰਾਟ ਕੋਹਲੀ ਚਾਹੀਦਾ ਹੈ। ਹੁਣ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਸਮਰਥਕ ਪ੍ਰਦਰਸ਼ਨ ਕਰਦਿਆਂ ਵਿਰਾਟ ਕੋਹਲੀ ਨੂੰ ਮੰਗਣ ਦੀ ਗੱਲ ਕਰ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਪੜ੍ਹੋ ਰੋਜ਼ਾਨਾ ਸਪੋਕਸਮੈਨ ਦੀ ਪੂਰੀ ਪੜਤਾਲ;

ਵਾਇਰਲ ਪੋਸਟ

Lt Gen Vinod Bhatia Retd ਨੇ 24 ਅਕਤੂਬਰ 2022 ਨੂੰ ਵਾਇਰਲ ਤਸਵੀਰ ਸ਼ੇਅਰ ਕਰਦਿਆਂ ਲਿਖਿਆ, "Yeh mangane ki aadat! Kuch bhi nahi milega"

 

 

ਇਸੇ ਤਰ੍ਹਾਂ ਇਸ ਤਸਵੀਰ ਨੂੰ ਹੋਰ ਕਈ ਯੂਜ਼ਰਸ ਸਮਾਨ ਦਾਅਵੇ ਨਾਲ ਵਾਇਰਲ ਕਰ ਰਹੇ ਹਨ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ

ਸਾਨੂੰ ਇਸ ਤਸਵੀਰ ਨੂੰ ਲੈ ਕੇ ਕਈ ਪੁਰਾਣੀ ਮੀਡੀਆ ਰਿਪੋਰਟਾਂ ਮਿਲੀਆਂ ਜਿਨ੍ਹਾਂ ਵਿਚ ਦੱਸਿਆ ਗਿਆ ਸੀ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।

ਸਾਨੂੰ ਇਸੇ ਸਰਚ ਦੌਰਾਨ ਵਾਇਰਲ ਤਸਵੀਰ India Today ਦੀ 2016 ਨੂੰ ਪ੍ਰਕਾਸ਼ਿਤ ਇੱਕ ਖਬਰ ਵਿਚ ਅਪਲੋਡ ਮਿਲੀ। ਇਹ ਖਬਰ 8 ਅਗਸਤ 2016 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਦਾ ਸਿਰਲੇਖ ਦਿੱਤਾ ਗਿਆ ਸੀ, "Kashmir unrest: Youths raise pro-Pakistan slogans in the Valley"

India Today

ਅਸਲ ਤਸਵੀਰ ਵਿਚ ਸਾਫ-ਸਾਫ "We Want Azaadi" ਲਿਖਿਆ ਵੇਖਿਆ ਜਾ ਸਕਦਾ ਹੈ। 

ਅਸਲ ਤਸਵੀਰ ਅਤੇ ਵਾਇਰਲ ਤਸਵੀਰ ਦੇ ਕੋਲਾਜ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਨਤੀਜਾ - ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ। ਅਸਲ ਤਸਵੀਰ ਵਿਚ ਸਾਨੂੰ ਆਜ਼ਾਦੀ ਚਾਹੀਦੀ ਹੈ ਲਿਖਿਆ ਹੋਇਆ ਸੀ ਨਾ ਕਿ ਸਾਨੂੰ ਵਿਰਾਟ ਕੋਹਲੀ ਚਾਹੀਦਾ ਹੈ। 

Claim- Pakistan supporters protesting and asking for Virat Kohli
Claimed By- Lt Gen Vinod Bhatia Retd
Fact Check- Morphed

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement