
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ।
RSFC (Team Mohali)- ਸੋਸ਼ਲ ਮੀਡੀਆ 'ਤੇ ਫਿਰਕੂ ਦਾਅਵੇ ਨਾਲ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਇੱਕ ਮਹਿਲਾ ਰੈਸਲਰ ਆਮ ਲੋਕਾਂ ਨੂੰ ਚੁਣੌਤੀ ਦਿੰਦੀ ਹੈ ਤੇ ਇੱਕ ਮਹਿਲਾ ਰੇਸਲਿੰਗ ਰਿੰਗ ਵਿਚ ਆ ਕੇ ਉਸਦੇ ਨਾਲ ਲੜਾਈ ਕਰਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਜਦੋਂ ਇੱਕ ਪਾਕਿਸਤਾਨ ਦੀ ਰੈਸਲਰ ਨੇ ਚੁਣੌਤੀ ਦਿੱਤੀ ਤਾਂ ਹਿੰਦੂ ਮਹਿਲਾ ਨੇ ਚੁਣੌਤੀ ਨੂੰ ਕਬੂਲਦੇ ਹੋਏ ਲੜਾਈ ਕੀਤੀ ਅਤੇ ਉਸ ਪਾਕਿਸਤਾਨੀ ਰੈਸਲਰ ਨੂੰ ਬੁਰੀ ਤਰ੍ਹਾਂ ਕੁੱਟਿਆ।
X ਅਕਾਊਂਟ त्रिशूल अचूक ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਜਦੋਂ ਇੱਕ ਪਾਕਿਸਤਾਨ ਦੀ ਰੈਸਲਰ ਨੇ ਚੁਣੌਤੀ ਦਿੱਤੀ ਤਾਂ ਹਿੰਦੂ ਮਹਿਲਾ ਨੇ ਚੁਣੌਤੀ ਨੂੰ ਕਬੂਲਦੇ ਹੋਏ ਲੜਾਈ ਕੀਤੀ ਅਤੇ ਉਸ ਪਾਕਿਸਤਾਨੀ ਰੈਸਲਰ ਨੂੰ ਬੁਰੀ ਤਰ੍ਹਾਂ ਕੁੱਟਿਆ।
दुबई में महिला कुश्ती चैंपियनशिप के फाइनल में एक पाकिस्तानी महिला पहलवान जीती। उन्होंने भारतीय महिलाओं का मजाक उड़ाते हुए मंच पर चुनौती दी कि क्या कोई भारतीय नारी आकर मुझसे मुकाबला कर सकती है। अचानक तमिलनाडु की कविता विजयलक्ष्मी नाम की एक भारतीय
— त्रिशूल अचूक ???????? (@TriShool_Achuk) October 26, 2023
C2 pic.twitter.com/18yk7YHJhN
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਵੀਡੀਓ ਵਿਚ CWE ਲਿਖਿਆ ਹੋਇਆ ਹੈ। ਇਸਤੋਂ ਸਾਫ ਹੋ ਜਾਂਦਾ ਹੈ ਕਿ ਇਹ ਰੈਸਲਿੰਗ ਮੈਚ CWE ਦੇ ਰਿੰਗ ਵਿਚ ਹੋਇਆ ਹੈ।
ਦੱਸ ਦਈਏ ਕਿ CWE, ਸਾਬਕਾ WWE ਰੈਸਲਰ ਗ੍ਰੇਟ ਖਲੀ ਦੀ ਰੈਸਲਿੰਗ ਕੰਪਨੀ ਹੈ। ਜਿਸਦਾ ਮੁੱਖ ਦਫਤਰ ਅਤੇ ਟ੍ਰੇਨਿਗ ਰਿੰਗ ਪੰਜਾਬ ਦੇ ਜਲੰਧਰ ਵਿਚ ਸਥਿਤ ਹੈ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਕੀਵਰਡ ਸਰਚ ਨਾਲ ਅਸਲ ਵੀਡੀਓ ਲੱਭਣਾ ਸ਼ੁਰੂ ਕੀਤਾ। ਸਾਨੂੰ ਅਸਲ ਵੀਡੀਓ CWE ਦੇ ਅਧਿਕਾਰਕ Youtube ਚੈਨਲ ‘ਤੇ ਅਪਲੋਡ ਮਿਲਿਆ। ਇਸ ਵੀਡੀਓ ਨੂੰ 13 ਜੂਨ 2016 ਨੂੰ ਅਪਲੋਡ ਕੀਤਾ ਗਿਆ ਸੀ ਤੇ ਵੀਡੀਓ ਨਾਲ ਸਿਰਲੇਖ ਲਿਖਿਆ ਗਿਆ ਸੀ, "KAVITA accepted the open challenge of BB Bull Bull"
ਮਤਲਬ ਸਾਫ ਸੀ ਕਿ ਇਹ ਵੀਡੀਓ ਪੁਰਾਣਾ ਹੈ ਅਤੇ ਵੀਡੀਓ ਵਿਚ ਦਿੱਸ ਰਹੀਆਂ ਰੈਸਲਰ ਬੀਬੀ ਬੁਲਬੁਲ ਅਤੇ ਕਵਿਤਾ ਹਨ।
ਦੱਸ ਦਈਏ ਇਸ ਦਾਅਵੇ ਨੂੰ ਲੈ ਕੇ ਸਾਡੇ ਪੱਤਰਕਾਰ ਨੇ ਬੀਬੀ ਬੁਲਬੁਲ ਨਾਲ ਸੰਪਰਕ ਕੀਤਾ ਸੀ। ਪੱਤਰਕਾਰ ਨਾਲ ਗੱਲ ਕਰਦਿਆਂ ਉਨ੍ਹਾਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਸੀ ਤੇ ਕਿਹਾ ਸੀ, “ਇਹ ਵੀਡੀਓ ਹਾਲ ਦਾ ਨਹੀਂ ਪੁਰਾਣਾ ਹੈ ਅਤੇ ਕਵਿਤਾ ਦੇਵੀ ਇਸ ਵੀਡੀਓ ਵਿਚ ਮੇਰੇ ਨਾਲ ਲੜ ਰਹੀ ਹੈ। ਮੈਂ ਪਾਕਿਸਤਾਨੀ ਨਹੀਂ, ਬਲਕਿ ਭਾਰਤੀ ਹਾਂ। ਵਾਇਰਲ ਹੋ ਰਿਹਾ ਦਾਅਵਾ ਫਰਜ਼ੀ ਹੈ।”
ਦੱਸ ਦਈਏ ਬੁਲਬੁਲ ਦਾ ਅਸਲ ਨਾਂਅ ਸਰਬਜੀਤ ਕੌਰ ਹੈ ਅਤੇ ਉਸਦਾ ਰਿੰਗ ਨੇਮ ਬੀਬੀ ਬੁਲਬੁਲ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵੀਡੀਓ ਵਿਚ ਦਿੱਸ ਰਹੀ ਦੋਵੇਂ ਮਹਿਲਾ ਰੈਸਲਰ ਭਾਰਤੀ ਹਨ। ਜਿਸ ਮਹਿਲਾ ਰੈਸਲਰ ਨੂੰ ਪਾਕਿਸਤਾਨੀ ਦੱਸਿਆ ਜਾ ਰਿਹਾ ਹੈ ਉਸਦਾ ਅਸਲ ਨਾਂਅ ਸਰਬਜੀਤ ਕੌਰ ਹੈ ਅਤੇ ਉਸਦਾ ਰਿੰਗ ਨੇਮ ਬੀਬੀ ਬੁਲਬੁਲ ਹੈ।