ਤੱਥ ਜਾਂਚ - ਭਗਵੰਤ ਮਾਨ ਦੀ 2 ਸਾਲ ਪੁਰਾਣੀ ਤਸਵੀਰ ਨੂੰ ਹਾਲੀਆ ਦੱਸ ਕੇ ਕੀਤਾ ਜਾ ਰਿਹੈ ਵਾਇਰਲ 
Published : Dec 27, 2020, 5:22 pm IST
Updated : Dec 27, 2020, 5:22 pm IST
SHARE ARTICLE
 Fact check - Bhagwant Mann's 2 year old picture is being made viral recently
Fact check - Bhagwant Mann's 2 year old picture is being made viral recently

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ। 

ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) -  ਰੋਜ਼ਾਨਾ ਸਪੋਕਸਮੈਨ (ਮੁਹਾਲੀ ਟੀਮ) -  ਸੋਸ਼ਲ ਮੀਡੀਆ 'ਤੇ ਇਕ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੂੰ ਨਰਿੰਦਰ ਮੋਦੀ ਨਾਲ ਦੇਖਿਆ ਜਾ ਸਕਦਾ ਹੈ। ਇਸ ਪੋਸਟ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੱਲ੍ਹ ਪਾਰਲੀਮੈਂਟ ਵਿਚ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਜੋ ਭਗਵੰਤ ਨੇ ਖੇਤੀ ਬਿੱਲਾਂ ਨੂੰ ਲੈ ਕੇ ਪੀਐੱਮ ਮੋਦੀ ਦਾ ਘਿਰਾਓ ਕੀਤਾ ਸੀ, ਉਸਦੇ ਬਾਅਦ ਭਗਵੰਤ ਮਾਨ ਨੇ ਮੋਦੀ ਤੇ ਨਰਿੰਦਰ ਤੋਮਰ ਨਾਲ ਜਸ਼ਨ ਮਨਾਇਆ ਸੀ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਵਾਇਰਲ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ। 

ਵਾਇਰਲ ਪੋਸਟ ਦਾ ਦਾਅਵਾ 
ਪੰਜਾਬੀ ਚੈਨਲ Agg Bani ਵੱਲੋਂ 26 ਦਸੰਬਰ ਨੂੰ ਫੇਸਬੁੱਕ 'ਤੇ ਇਕ ਪੋਸਟ ਸ਼ੇਅਰ ਕੀਤੀ ਗਈ ਜਿਸ ਦੇ ਕੈਪਸ਼ਨ ਵਿਚ ਲਿਖਿਆ ਸੀ, ''ਕੱਲ੍ਹ ਪਾਰਲੀਮੈਂਟ ਚ ਕੀਤੇ ਡਰਾਮੇ ਦੀ ਸਫਲਤਾ ਤੋਂ ਬਾਅਦ ਖੁਸ਼ੀ ਦੇ ਪਲਾਂ ਚ ਤੋਮਰ ਤੇ ਮੋਦੀ ਨਾਲ ਜਸ਼ਨ ਮਨਾਉਣ ਸਮੇਂ ਦੀ ਯਾਦਗਾਰੀ ਤਸਵੀਰ''

ਸਪੋਕਸਮੈਨ ਵੱਲੋਂ ਕੀਤੀ ਪੜਤਾਲ 
ਸਭ ਤੋਂ ਪਹਿਲਾਂ ਅਸੀਂ ਵਾਇਰਲ ਤਸਵੀਰ ਦਾ ਗੂਗਲ ਰਿਸਰਚ ਇਮੇਜ਼ ਕੀਤਾ ਤਾਂ ਸਾਨੂੰ ਕੁੱਝ ਅਜਿਹੀਆਂ ਖਬਰਾਂ ਮਿਲੀਆਂ ਜਿਹਨਾਂ ਵਿਚ ਭਗਵੰਤ ਮਾਨ ਦੀ ਵਾਇਰਲ ਹੋ ਰਹੀ ਤਸਵੀਰ ਵੀ ਸ਼ਾਮਲ ਸੀ। ਇਸ ਤਸਵੀਰ ਨੂੰ ਅੰਗਰੇਜ਼ੀ ਵੈੱਬਸਾਈਟ prokerala.com ਅਤੇ indiacontent.in 'ਤੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਨੂੰ prokerala.com ਦੀ ਵੈੱਬਸਾਈਟ 'ਤੇ 10 ਦਸੰਬਰ 2018 ਨੂੰ ਅਪਲੋਡ ਕੀਤਾ ਗਿਆ ਸੀ ਜਦਕਿ indiacontent.in ਦੀ ਵੈੱਬਸਾਈਟ 'ਤੇ 2019 ਨੂੰ ਅਪਲੋਡ ਕੀਤਾ ਗਿਆ ਸੀ। ਇਹਨਾਂ ਖ਼ਬਰਾਂ ਮੁਤਾਬਿਕ ਭਗਵੰਤ ਮਾਨ ਦੀ ਇਹ ਤਸਵੀਰ 2018 ਵਿਚ ਹੋਈ ਪਾਰਲੀਮੈਂਟ ਦੀ all Party Meeting winter Season ਦੀ ਹੈ। ਐਨੀ ਸਰਚ ਤੋਂ ਇਹ ਤਾਂ ਸਾਬਿਤ ਹੋ ਚੁੱਕਾ ਹੈ ਕਿ ਇਹ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ।

https://www.prokerala.com/news/photos/all-party-meeting-390160.html

https://www.indiacontent.in/new-delhi--union-minister-thawar-chand-gehlot--cpi-leader-sitaram-yechury-and-bi/pr-983733/

ਇਸ ਤੋਂ ਬਾਅਦ ਅਸੀਂ ਗੂਗਲ 'ਤੇ ਹੋਰ ਖ਼ਬਰਾਂ ਸਰਚ ਕੀਤੀਆਂ ਤਾਂ ਸਾਨੂੰ gettyimages ਦਾ ਇਕ ਲਿੰਕ ਮਿਲਿਆ ਜਿਸ ਵਿਚ ਵਾਇਰਲ ਤਸਵੀਰ ਵੀ ਸ਼ਾਮਿਲ ਸੀ। ਇਸ ਵਿਚ ਭਗਵੰਤ ਦੀਆਂ ਹੋਰ ਵੀ ਕਈ ਤਸਵੀਰਾਂ ਹਨ ਜਿਸ ਵਿਚ ਨਰਿੰਦਰ ਮੋਦੀ ਵੀ all party meeting ਵਿਚ ਉਹਨਾਂ ਦੇ ਨਾਲ ਸ਼ਾਮਲ ਹਨ। ਇਹ ਤਸਵੀਰਾਂ ਵੀ 10 ਦਸੰਬਰ 2018 ਦੀਆਂ ਹਨ।

https://www.gettyimages.fi/detail/news-photo/leader-of-opposition-in-rajya-sabha-ghulam-nabi-azad-union-news-photo/1071137824?uiloc=thumbnail_more_from_this_event_adp

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਭਗਵੰਤ ਦੀ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ 2 ਸਾਲ ਪੁਰਾਣੀ ਹੈ। 
Claim - ਕੱਲ੍ਹ ਪਾਰਲੀਮੈਂਟ 'ਚ ਕੀਤੇ ਡਰਾਮੇ ਦੀ ਸਫਲਤਾ ਤੋਂ ਬਾਅਦ ਭਗਵੰਤ ਮਾਨ ਨੇ ਮਨਾਇਆ ਮੋਦੀ ਨਾਲ ਜਸ਼ਨ 
Claimed By - Agg Bani 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement