ਕੀ ਮਨਪ੍ਰੀਤ ਬਾਦਲ ਨੇ ਬਿਕਰਮ ਮਜੀਠੀਆ ਖਿਲਾਫ ਹੋਏ ਪਰਚੇ ਨੂੰ ਠਹਿਰਾਇਆ ਗਲਤ? ਜਾਣੋ ਕਲਿਪ ਦਾ ਸੱਚ
Published : Dec 27, 2021, 5:17 pm IST
Updated : Dec 27, 2021, 5:38 pm IST
SHARE ARTICLE
Fact Check Statement of Manpreet Badal shared without context
Fact Check Statement of Manpreet Badal shared without context

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਨਪ੍ਰੀਤ ਬਾਦਲ ਦੇ ਇੱਕ ਬਿਆਨ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਡਰੱਗ ਮਾਮਲੇ ਨੂੰ ਲੈ ਕੇ FIR ਦਰਜ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਵਾਰੰਟ ਜਾਰੀ ਹੋ ਰੱਖੇ ਹਨ। ਹਾਲੀਆ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਬਿਕਰਮ ਮਜੀਠੀਆ ਫਰਾਰ ਚੱਲ ਰਹੇ ਹਨ। ਹੁਣ ਇਸ FIR ਨੂੰ ਲੈ ਕੇ ਕਾਂਗਰੇਸ ਲੀਡਰ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਇੱਕ ਵੀਡੀਓ ਕਲਿਪ ਵਾਇਰਲ ਹੋ ਰਿਹਾ ਹੈ। ਇਸ ਕਲਿਪ ਵਿਚ ਮਨਪ੍ਰੀਤ ਬਾਦਲ ਨੂੰ ਬਿਕਰਮ ਮਜੀਠੀਆ ਖਿਲਾਫ ਹੋਏ ਪਰਚੇ ਨੂੰ ਗਲਤ ਠਹਿਰਾਉਂਦੇ ਸੁਣਿਆ ਜਾ ਸਕਦਾ ਹੈ। ਹੁਣ ਇਸ ਕਲਿਪ ਨੂੰ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਨਪ੍ਰੀਤ ਬਾਦਲ ਨੇ ਬਿਕਰਮ ਮਜੀਠੀਆ ਖਿਲਾਫ ਹੋਏ ਪਰਚੇ ਨੂੰ ਗਲਤ ਠਹਿਰਾਇਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਨਪ੍ਰੀਤ ਬਾਦਲ ਦੇ ਇੱਕ ਬਿਆਨ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਬਿਆਨ ਵਿਚ ਉਹ ਅਕਾਲੀ ਦਲ ਦੇ ਇਸ ਪਰਚੇ ਨੂੰ ਲੈ ਕੇ ਇਲਜ਼ਾਮਾਂ ਬਾਰੇ ਦੱਸ ਰਹੇ ਹਨ। 

ਵਾਇਰਲ ਪੋਸਟ 

ਫੇਸਬੁੱਕ ਪੇਜ "We Support Sukhbir Singh Badal" ਨੇ 25 ਦਿਸੰਬਰ 2021 ਨੂੰ ਵਾਇਰਲ ਕਲਿਪ ਸ਼ੇਅਰ ਕਰਦਿਆਂ ਲਿਖਿਆ, "ਸ.ਮਜੀਠੀਆ 'ਤੇ ਕੀਤਾ ਕੇਸ ਇੱਕ ਸਿਆਸੀ ਪ੍ਰਪੰਚ ਹੈ। ਕਾਂਗਰਸ ਦੇ ਆਪਣੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਸੁਣ ਲੈਣ ਕਾਂਗਰਸੀ ਤੇ ਚੰਨੀ-ਸਿੱਧੂ"

ਵਾਇਰਲ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਵਾਇਰਲ ਵੀਡੀਓ ਕਲਿਪ ਨੂੰ ਧਿਆਨ ਨਾਲ ਸੁਣਿਆ। ਇਸ ਕਲਿਪ ਵਿਚ ਮਨਪ੍ਰੀਤ ਬਾਦਲ ਨੂੰ ਬੋਲਦੇ ਵੇਖਿਆ ਜਾ ਸਕਦਾ ਹੈ, "ਬਿਕਰਮ ਸਿੰਘ ਮਜੀਠੀਆ ਸਾਬ ਦੇ ਖਿਲਾਫ ਪਰਚਾ ਹੋਇਆ ਹੈ, ਇਹ ਦਰਅਸਲ ਇੰਤਕਾਮੀ ਕਾਰਵਾਈ ਹੈ, ਬਦਲਾਖੋਰੀ ਦੀ ਭਾਵਨਾ ਨਾਲ ਹੈ ਤੇ ਇਸ ਪਰਚੇ ਵਿਚ ਕੋਈ ਦਮ ਨਹੀਂ ਹੈ ਅਤੇ ਇਹ ਸਿਰਫ ਸਿਆਸੀ ਖੇਡਾਂ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ"

ਬਿਆਨ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਆਪਣੀ ਸਰਚ ਦੌਰਾਨ ਮਨਪ੍ਰੀਤ ਬਾਦਲ ਦਾ ਇਸ FIR ਨੂੰ ਲੈ ਕੇ ਇੱਕ ਬਿਆਨ ਮਿਲਿਆ। ਇਹ ਓਹੀ ਬਿਆਨ ਸੀ ਜਿਸਦੇ ਵਿਚੋਂ ਵਾਇਰਲ ਭਾਗ ਨੂੰ ਕੱਟ ਕੇ ਵਾਇਰਲ ਕੀਤਾ ਗਿਆ। ਇਹ ਬਿਆਨ ਸਾਨੂੰ ਜਗਬਾਣੀ ਦੀ 24 ਦਿਸੰਬਰ 2021 ਦੀ ਇੱਕ ਰਿਪੋਰਟ ਵਿਚ ਮਿਲਿਆ। ਰਿਪੋਰਟ ਸ਼ੇਅਰ ਕਰਦਿਆਂ ਜਗਬਾਣੀ ਨੇ ਸਿਰਲੇਖ ਲਿਖਿਆ, "ਮਜੀਠੀਆ ਕੇਸ ਤੇ ਮਨਪ੍ਰੀਤ ਬਾਦਲ ਨੇ ਅਕਾਲੀ ਦਲ ਨੂੰ ਦਿੱਤਾ ਜੁਆਬ"

ਇਸ ਬਿਆਨ ਵਿਚ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਇਸ ਪਰਚੇ ਨੂੰ ਲੈ ਕੇ ਇਲਜ਼ਾਮਾਂ ਬਾਰੇ ਦੱਸ ਰਹੇ ਹਨ ਨਾ ਕਿ FIR ਖਿਲਾਫ ਬੋਲ ਰਹੇ ਹਨ। ਮਨਪ੍ਰੀਤ ਬਾਦਲ ਕਹਿੰਦੇ ਹਨ, "ਜ਼ਿਲ੍ਹਾ ਹੈੱਡਕੁਆਟਰਾਂ 'ਤੇ ਅਕਾਲੀ ਦਲ ਨੇ ਧਰਨੇ ਦਿੱਤੇ ਹਨ ਕਿ ਜੋ ਬਿਕਰਮ ਸਿੰਘ ਮਜੀਠੀਆ ਸਾਬ ਦੇ ਖਿਲਾਫ ਪਰਚਾ ਹੋਇਆ ਹੈ, ਇਹ ਦਰਅਸਲ ਇੰਤਕਾਮੀ ਕਾਰਵਾਈ ਹੈ, ਬਦਲਾਖੋਰੀ ਦੀ ਭਾਵਨਾ ਨਾਲ ਹੈ ਤੇ ਇਸ ਪਰਚੇ ਵਿਚ ਕੋਈ ਦਮ ਨਹੀਂ ਹੈ ਅਤੇ ਇਹ ਸਿਰਫ ਸਿਆਸੀ ਖੇਡਾਂ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਬਿਆਨ ਵਿਚ ਅੱਗੇ ਮਨਪ੍ਰੀਤ ਬਾਦਲ ਕਹਿੰਦੇ ਹਨ ਕਿ ਇਹ ਪਰਚਾ ਸਰਕਾਰ ਨੇ ਨਹੀਂ ਕਰਵਾਇਆ ਬਲਕਿ ਜਗਦੀਸ਼ ਭੋਲਾ ਨਾਂਅ ਦੇ ਵਿਅਕਤੀ ਦੁਆਰਾ ਖੁਲਾਸਾ ਕੀਤਾ ਗਿਆ ਸੀ ਅਤੇ ਓਸੇ ਖੁਲਾਸੇ ਦੇ ਅਧਾਰ 'ਤੇ ਇਹ ਪਰਚਾ ਕਰਵਾਇਆ ਗਿਆ ਸੀ। ਇਸ ਬਿਆਨ ਵਿਚ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਸਮਰਥਕਾਂ ਨੂੰ ਜਵਾਬ ਦੇ ਰਹੇ ਸੀ ਨਾ ਕਿ ਇਸ FIR ਦੇ ਖਿਲਾਫ ਬੋਲ ਰਹੇ ਹਨ। 

ਮਤਲਬ ਸਾਫ ਸੀ ਕਿ ਮਨਪ੍ਰੀਤ ਬਾਦਲ ਦੇ ਬਿਆਨ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਮਨਪ੍ਰੀਤ ਬਾਦਲ ਦੇ ਇੱਕ ਬਿਆਨ ਨੂੰ ਕੱਟ ਕੇ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ। ਅਸਲ ਬਿਆਨ ਵਿਚ ਉਹ ਅਕਾਲੀ ਦਲ ਦੇ ਇਸ ਪਰਚੇ ਨੂੰ ਲੈ ਕੇ ਇਲਜ਼ਾਮਾਂ ਬਾਰੇ ਦੱਸ ਰਹੇ ਹਨ। 

Claim- Congress leader and Punjab's Finance Minister Manpreet Badal speaking against Bikram Singh Majithia Drug Case FIR
Claimed By- FB Page We Support Sukhbir Singh Badal
Fact Check- Missing Context

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement