
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2018 ਦਾ ਹੈ ਜਿਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ(ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ 26 ਜਨਵਰੀ ਨੂੰ ਲੈ ਕੇ ਕਈ ਫਰਜ਼ੀ ਦਾਅਵੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਦਾ ਇਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹਨਾਂ ਨੂੰ ਭਾਜਪਾ ਦਾ ਝੰਡਾ ਲਹਿਰਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ਿਵਰਾਜ ਚੌਹਾਨ ਨੇ 26 ਜਨਵਰੀ ਨੂੰ ਤਿਰੰਗੇ ਝੰਡੇ ਦੀ ਜਗ੍ਹਾ ਭਾਜਪਾ ਦਾ ਝੰਡਾ ਲਹਿਰਾ ਕੇ ਰਾਸ਼ਟਰੀ ਗੀਤ ਗਾਇਆ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। ਇਹ ਵੀਡੀਓ 2018 ਦਾ ਹੈ ਜਿਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਵੀਡੀਓ
Manish Sirsiwal ਵੱਲੋਂ ਅਪਲੋਡ ਕੀਤੀ ਵਾਇਰਲ ਵੀਡੀਓ ਟਵਿੱਟਰ ਯੂਜ਼ਰ Sumit Bhatti ਨੇ 27 ਜਨਵਰੀ ਨੂੰ ਆਪਣੇ ਅਕਾਊਂਟ 'ਤੇ ਪੋਸਟ ਕਰਦੇ ਹੋਏ ਕੈਪਸ਼ਨ ਲਿਖਿਆ, ''शिवराज सिंह चौहान जैसे मुख्यमंत्री ने कल गणतंत्र दिवस के अवसर पर हमारे राष्ट्रीय तिरंगे की जगह भाजपा का झंडा फहराया और उसके साथ राष्ट्रगान गाना यह क्या यह तिरंगे का अपमान नहीं है आपकी नजर में?''
ਵਾਇਰਲ ਪੋਸਟ ਦਾ ਅਰਕਾਇਵਰਡ ਲਿੰਕ
ਪੜਤਾਲ
ਆਪਣੀ ਪੜਤਾਲ ਸ਼ੁਰੂ ਕਰਨ ਦੌਰਾਨ ਸਭ ਤੋਂ ਪਹਿਲਾਂ ਅਸੀਂ ਵਾਇਰਲ ਵੀਡੀਓ ਨੂੰ invid tool ਵਿਚ ਅਪਲੋਡ ਕਰ ਕੇ ਕੀਫ੍ਰਮਸ ਕੱਢੇ। ਜਿਸ ਤੋਂ ਬਾਅਦ ਅਸੀਂ ਗੂਗਲ ਰਿਵਰਸ ਇਮੇਜ ਕੀਤਾ ਤਾਂ ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਵੀਡੀਓ The Republic Roar ਨਾਮ ਦੇ ਯੂਟਿਊਬ ਪੇਜ਼ 'ਤੇ 17 ਮਈ 2018 ਨੂੰ ਅਪਲੋਡ ਕੀਤੀ ਮਿਲੀ। ਇਸ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਇਹ ਵੀਡੀਓ 26 ਜਨਵਰੀ ਦੀ ਨਹੀਂ ਬਲਕਿ ਪੁਰਾਣੀ ਹੈ।
ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਵਾਇਰਲ ਵੀਡੀਓ ਨੂੰ ਆਧਾਰ ਬਣਾ ਕੇ ਕੁੱਝ ਕੀਵਰਡ ਸਰਚ ਕੀਤੇ ਤਾਂ ਸਾਨੂੰ MP News TV ਦੇ ਯੂਟਿਊਬ ਚੈਨਲ 'ਤੇ ਵਾਇਰਲ ਵੀਡੀਓ ਅਪਲੋਡ ਕੀਤਾ ਮਿਲਿਆ। ਇਹ ਵੀਡੀਓ 15 ਮਈ 2018 ਦਾ ਸੀ। ਇਸ ਵੀਡੀਓ ਅਨੁਸਾਰ ਸ਼ਿਵਰਾਜ ਚੌਹਾਨ 2018 ਵਿਚ ਪੰਚਾਇਤ ਚੱਲੋਂ ਅਭਿਆਨ ਦੇ ਤਹਿਤ ਛਤਰਪੁਰ ਪਹੁੰਚੇ ਸਨ। ਉੱਥੇ ਹੀ ਉਹਨਾਂ ਨੇ ਤਿਰੰਗੇ ਦੀ ਜਗ੍ਹਾ ਭਾਜਪਾ ਦਾ ਝੰਡਾ ਲਹਿਰਾ ਕੇ ਰਾਸ਼ਟਰੀ ਗੀਤ ਗਾਇਆ ਸੀ। ਜਿਸ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਵੀ ਹੋਇਆ ਸੀ।
ਸਾਨੂੰ ਆਪਣੀ ਸਰਚ ਦੌਰਾਨ patrika.com ਦੀ ਇਕ ਰਿਪੋਰਟ ਵੀ 16 ਮਈ 2018 ਨੂੰ ਪ੍ਰਕਾਸ਼ਿਤ ਕੀਤੀ ਮਿਲੀ। ਰਿਪੋਰਟ ਨੂੰ ਪੜ੍ਹਨ 'ਤੇ ਸਾਹਮਣੇ ਆਇਆ ਕਿ ਸ਼ਿਵਰਾਜ ਚੌਹਾਨ 14 ਮਈ 2018 ਨੂੰ ਛਤਰਪੁਰ ਦੀ ਰਾਜਨਗਰ ਪੰਚਾਇਤ ਦੇ ਖਵੁਜਾ ਪਿੰਡ ਵਿਚ ਚੱਲੋ ਪੰਚਾਇਤ ਵੱਲ ਪ੍ਰੋਗਰਾਮ ਵਿਚ ਸ਼ਾਮਲ ਹੋਣ ਪਹੁੰਚੇ ਸਨ। ਇਸੇ ਪ੍ਰੋਗਰਾਮ ਦੌਰਾਨ ਉਹਨਾਂ ਨੇ ਆਪਣੀ ਪਾਰਟੀ ਦਾ ਝੰਡਾ ਫਹਿਰਾਇਆ ਸੀ ਅਤੇ ਰਾਸ਼ਟਰੀ ਗੀਤ ਵੀ ਗਾਇਆ ਸੀ। ਜਿਸ ਤੋਂ ਬਾਅਦ ਕਾਫੀ ਵਿਵਾਦ ਵੀ ਹੋਇਆ ਸੀ।
ਇਸ ਰਿਪੋਰਟ ਤੋਂ ਇਹ ਸਾਫ ਹੋ ਗਿਆ ਹੈ ਕਿ ਇਹ ਵੀਡੀਓ ਹਾਲੀਆ ਨਹੀਂ 2 ਸਾਲ ਪੁਰਾਣਾ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਵੀਡੀਓ ਪੁਰਾਣਾ ਪਾਇਆ ਹੈ। ਇਸ ਵੀਡੀਓ ਦਾ 26 ਜਨਵਰੀ ਨਾਲ ਕੋਈ ਸਬੰਧ ਨਹੀਂ ਹੈ ਇਸ ਵੀਡਓ ਨੂੰ ਗਲਤ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
Claim - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ 26 ਜਨਵਰੀ ਤੇ ਲਹਿਰਾਇਆ ਤਿਰੰਗੇ ਦੀ ਜਗ੍ਹਾ ਭਾਜਪਾ ਦਾ ਝੰਡਾ
Claimed By - Sumit Bhatti
Fact Check - ਫਰਜ਼ੀ