ਤੱਥ ਜਾਂਚ- ਦਿੱਲੀ ਪੁਲਿਸ ਵੱਲੋਂ ਸਿੱਖ ਦੀ ਕੁੱਟਮਾਰ ਦੀ ਤਸਵੀਰ ਫਰਜ਼ੀ ਦਾਅਵੇ ਨਾਲ ਕੀਤੀ ਜਾ ਰਹੀ ਵਾਇਰਲ
Published : Jan 28, 2021, 3:32 pm IST
Updated : Jan 28, 2021, 3:34 pm IST
SHARE ARTICLE
Viral Photo has nothing to do with Farmer's tractor parade
Viral Photo has nothing to do with Farmer's tractor parade

ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਕਰੀਬ 2 ਸਾਲ ਪੁਰਾਣੀ ਹੈ ਜਦੋਂ ਦਿੱਲੀ ਪੁਲਿਸ ਵੱਲੋਂ ਇਸ ਸਿੱਖ ਦੀ ਕੁੱਟਮਾਰ ਕੀਤੀ ਗਈ ਸੀ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) – ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਵਿਚ ਕਈ ਥਾਵਾਂ 'ਤੇ ਹਿੰਸਾ ਵੇਖਣ ਨੂੰ ਮਿਲੀ। ਇਸ ਮੌਕੇ ਕਈ ਕਿਸਾਨ ਅਤੇ ਪੁਲਿਸ ਜਵਾਨ ਜ਼ਖਮੀ ਹੋਏ। ਇਸ ਦੇ ਚਲਦਿਆਂ ਸੋਸ਼ਲ ਮੀਡਿਆ 'ਤੇ ਇਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਜ਼ਖਮੀ ਸਿੱਖ ਨੂੰ ਵੇਖਿਆ ਜਾ ਸਕਦਾ ਹੈ। ਵਿਅਕਤੀ ਦੀ ਪਿੱਠ 'ਤੇ ਕੁੱਟਮਾਰ ਦੇ ਨਿਸ਼ਾਨ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ 26 ਜਨਵਰੀ ਨੂੰ ਹੋਈ ਹਿੰਸਾ ਵਿਚ ਦਿੱਲੀ ਪੁਲਿਸ ਨੇ ਇਸ ਵਿਅਕਤੀ ਨੂੰ ਕੁੱਟਿਆ।

 

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਵਾਇਰਲ ਤਸਵੀਰ ਹਾਲੀਆ ਨਹੀਂ ਸਗੋਂ ਕਰੀਬ 2 ਸਾਲ ਪੁਰਾਣੀ ਹੈ ਜਦੋਂ ਦਿੱਲੀ ਪੁਲਿਸ ਵੱਲੋਂ ਇਸ ਸਿੱਖ ਦੀ ਕੁੱਟਮਾਰ ਕੀਤੀ ਗਈ ਸੀ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Rakesh Tikait ਨੇ 27 ਜਨਵਰੀ 2021 ਨੂੰ ਵਾਇਰਲ ਤਸਵੀਰ ਨੂੰ ਪੋਸਟ ਕਰਦਿਆਂ ਕੈਪਸ਼ਨ ਲਿਖਿਆ, ''पुलिस का संयम तो गृहमंत्री के इशारों पर केवल दंगाइयों के लिए था,  किसानों के लिए नहीं, वर्ना ऐसी हालात किसान की नहीं #BJP के ख़ास #DeepSiddhu की हुई होती.''

ਇਸ ਟਵੀਟ ਦਾ ਆਰਕਾਇਵਡ ਲਿੰਕ।

Photo

ਪੜਤਾਲ

ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਤਸਵੀਰ ਨੂੰ yandex.com ਟੂਲ ਵਿਚ ਅਪਲੋਡ ਕੀਤਾ। ਇਸ ਦੌਰਾਨ ਸਾਨੂੰ jagbani.punjabkesari.in  ਦੀ ਇਕ ਰਿਪੋਰਟ ਮਿਲੀ ਜਿਸ ਵਿਚ ਵਾਇਰਲ ਸਿੱਖ ਵਿਅਕਤੀ ਦੀ ਤਸਵੀਰ ਮੌਜੂਦ ਸੀ। ਇਹ ਰਿਪੋਰਟ 2 ਜੁਲਾਈ 2019 ਦੀ ਸੀ।

ਰਿਪੋਰਟ ਮੁਤਾਬਕ ਇਹ ਸਿੱਖ ਇਕ ਟੈਂਪੂ ਡਰਾਇਵਰ ਹੈ ਅਤੇ ਇਸ ਦਾ ਨਾਮ ਸਰਬਜੀਤ ਸਿੰਘ ਹੈ। ਰਿਪੋਰਟ ਵਿਚ ਦੱਸਿਆ ਗਿਆ ਕਿ 17 ਜੂਨ 2019 ਨੂੰ ਟੈਂਪੂ ਡਰਾਈਵਰ ਸਬਰਜੀਤ ਸਿੰਘ ਅਤੇ ਉਸ ਦੇ ਨਾਬਾਲਗ ਪੁੱਤਰ ਦੀ ਕੁੱਟਮਾਰ ਕੀਤੀ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ 3 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਸੀ। 17 ਜੂਨ ਨੂੰ ਸਰਬਜੀਤ ਸਿੰਘ ਦਾ ਟੈਂਪੂ ਪੁਲਿਸ ਦੀ ਗੱਡੀ ਨਾਲ ਟਕਰਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਭੜਕ ਗਏ ਸਨ ਅਤੇ ਉਹਨਾਂ ਨੇ ਸਰਬਜੀਤ ਸਿੰਘ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਡਰਾਈਵਰ ਨੇ ਵੀ ਪੁਲਿਸ ਵਾਲੇ ਨੂੰ ਕਿਰਪਾਨ ਕੱਢ ਕੇ ਧਮਕਾਇਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਆਪਣੇ ਬਾਕੀ ਸਾਥੀਆਂ ਨੂੰ ਬੁਲਾਇਆ ਤਾਂ ਜੋ ਡਰਾਈਵਰ ਨੂੰ ਕਾਬੂ ਕੀਤਾ ਜਾ ਸਕੇ। ਪੁਲਿਸ ਨੇ ਪਿਸਤੌਲ ਨਾਲ ਦੋਹਾਂ ਨੂੰ ਡਰਾਇਆ, ਧਮਕਾਇਆ ਅਤੇ ਕੁੱਟਮਾਰ ਵੀ ਕੀਤੀ ਸੀ।

ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਰਿਪੋਰਟ ਨੂੰ ਅਧਾਰ ਬਣਾ ਕੇ ਯੂਟਿਊਬ 'ਤੇ ਕੁੱਝ ਕੀਵਰਡ ਸਰਚ ਕੀਤੇ ਜਿਸ ਦੌਰਾਨ ਸਾਨੂੰ Akaal Channel ਵੱਲੋਂ ਲਈ ਗਈ ਸਰਬਜੀਤ ਸਿੰਘ ਦੀ ਇੰਟਰਵਿਊ ਮਿਲੀ। ਇੰਟਰਵਿਊ ਵਿਚ ਉਹਨਾਂ ਨੇ ਆਪਣੇ ਨਾਲ ਅਤੇ ਆਪਣੇ ਬੇਟੇ ਨਾਲ ਹੋਈ ਸਾਰੀ ਕੁੱਟਮਾਰ ਨੂੰ ਬਿਆਨ ਕੀਤਾ ਹੋਇਆ ਸੀ। ਇਹ ਇੰਟਰਵਿਊ 30 ਜੂਨ 2019 ਨੂੰ ਅਪਲੋਡ ਕੀਤਾ ਗਿਆ ਸੀ।

ਦੱਸ ਦਈਏ ਕਿ ਸਾਨੂੰ ਸਰਬਜੀਤ ਸਿੰਘ ਨਾਲ ਹੋਈ ਕੁੱਟਮਾਰ ਦੀਆਂ ਹੋਰ ਵੀ ਕਈ ਵੀਡੀਓਜ਼ ਮਿਲੀਆਂ ਜਿਸ ਨੂੰ ਤੁਸੀਂ ਹੇਠਾਂ ਦੇਖ ਸਕਦੇ ਹੋ।

https://www.youtube.com/watch?v=cYdC3lWDCNY

https://www.youtube.com/watch?v=mPAz2Dqm3FY

ਨਤੀਜਾ - ਸਾਡੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਗਿਆ ਹੈ। ਵਾਇਰਲ ਤਸਵੀਰ 2019 ਦੀ ਹੈ ਜਿਸ ਨੂੰ ਹਾਲੀਆ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਸ ਸਿੱਖ ਵਿਅਕਤੀ ਨਾਲ ਹੋਈ ਕੁੱਟਮਾਰ ਦਾ ਕਿਸਾਨ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ।

Claim - 26 ਜਨਵਰੀ ਨੂੰ ਦਿੱਲੀ ਪੁਲਿਸ ਨੇ ਤਸਵੀਰ ਵਿਚ ਦਿਖਾਈ ਦੇ ਰਹੇ ਸਿੱਖ ਨਾਲ ਕੁੱਟਮਾਰ ਕੀਤੀ।

Claimed By - Rakesh Tikait

Fact Check - ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Big Breaking: ਪਰਨੀਤ ਕੌਰ ਦਾ ਵਿਰੋਧ ਕਰਨ ਆਏ ਕਿਸਾਨਾਂ ਨਾਲ ਪ੍ਰਸ਼ਾਸਨ ਦੀ ਝੜਪ!, ਇੱਕ ਕਿਸਾਨ ਦੀ ਮੌ.ਤ, ਬਹੁਤ ਮੰਦਭਾਗਾ

04 May 2024 5:08 PM

Valtoha ‘ਤੇ ਵਰ੍ਹੇ Simranjit Mann ਦੀ Party ਦਾ ਉਮੀਦਵਾਰ, ਉਦੋਂ ਤਾਂ ਬਾਹਾਂ ਖੜ੍ਹੀਆਂ ਕਰਕੇ ਬਲੂ ਸਟਾਰ ਦੌਰਾਨ...

04 May 2024 3:11 PM

ਅਮਰ ਸਿੰਘ ਗੁਰਕੀਰਤ ਕੋਟਲੀ ਨੇ ਦਲ ਬਦਲਣ ਵਾਲਿਆਂ ਨੂੰ ਦਿੱਤਾ ਕਰਾਰਾ ਜਵਾਬ

04 May 2024 1:29 PM

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM
Advertisement