BJP ਦੇ ਜਿੱਤਣ ਤੋਂ ਬਾਅਦ UP 'ਚ ਸ਼ੁਰੂ ਹੋ ਗਿਆ ਸਿੱਖਾਂ ਖਿਲਾਫ ਅੱਤਿਆਚਾਰ? ਨਹੀਂ, ਵਾਇਰਲ ਵੀਡੀਓ ਬਿਹਾਰ ਦਾ ਪੁਰਾਣਾ ਤੇ ਕੋਈ ਫਿਰਕੂ ਰੰਗ ਨਹੀਂ
Published : Mar 28, 2022, 7:03 pm IST
Updated : Mar 28, 2022, 7:03 pm IST
SHARE ARTICLE
Fact Check Old Video From Bihar Shared In The Name Of BJP Workers Thrashing Sikh In UP
Fact Check Old Video From Bihar Shared In The Name Of BJP Workers Thrashing Sikh In UP

ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਹੈ। ਇਸ ਵੀਡੀਓ ਕੋਈ ਉੱਤਰ ਪ੍ਰਦੇਸ਼ ਦਾ ਸਿੱਖ ਨਹੀਂ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਵਿਅਕਤੀ ਨਾਲ ਪੁਲਿਸ ਦੀ ਹਾਜ਼ਰੀ 'ਚ ਬੇਹਰਿਹਮੀ ਨਾਲ ਕੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਕਿ ਵੀਡੀਓ ਉੱਤਰ ਪ੍ਰਦੇਸ਼ ਦਾ ਹੈ ਜਿਥੇ ਸਿੱਖ ਨੌਜਵਾਨ ਨੂੰ ਬੇਹਰਿਹਮੀ ਨਾਲ ਮਾਰ ਦਿੱਤਾ ਗਿਆ। ਦਾਅਵੇ ਅਨੁਸਾਰ ਵੀਡੀਓ ਵਿਚ ਕੁੱਟ ਖਾ ਰਿਹਾ ਵਿਅਕਤੀ ਕਿਸਾਨਾਂ ਦੇ ਲਖੀਮਪੁਰ ਖੇੜੀ ਮਾਮਲੇ ਦਾ ਗਵਾਹ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਹੈ। ਇਸ ਵੀਡੀਓ ਕੋਈ ਉੱਤਰ ਪ੍ਰਦੇਸ਼ ਦਾ ਸਿੱਖ ਨਹੀਂ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ। ਹੁਣ ਬਿਹਾਰ ਦੇ ਪੁਰਾਣੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਸਾਨੂੰ ਇਹ ਵੀਡੀਓ ਸਭਤੋਂ ਪਹਿਲਾਂ Whatsapp 'ਤੇ Fact Check ਕਰਨ ਲਈ ਮਿਲਿਆ। ਥੋੜਾ ਹੋਰ ਸਰਚ ਕਰਨ 'ਤੇ ਅਸੀਂ ਪਾਇਆ ਕਿ ਯੂਜ਼ਰਸ ਇਸਨੂੰ ਸੋਸ਼ਲ ਮੀਡੀਆ ਦੇ ਵੱਖਰੇ ਪਲੇਟਫਾਰਮ 'ਤੇ ਵੀ ਸਾਂਝਾ ਕਰ ਰਹੇ ਹਨ।

ਟਵਿੱਟਰ ਅਕਾਊਂਟ @tere_naam_hum ਨੇ 25 ਮਾਰਚ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, " @ArvindKejriwal @BhagwantMann what’s going on in up. Why they r killing sikhs. When sikh pick up weapons then they call us aatankwaadi."

ਇਸ ਪੋਸਟ ਦਾ ਆਰਕਾਇਵਡ ਲਿੰਕ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਮਾਮਲਾ 2019 ਦਾ ਬਿਹਾਰ ਦਾ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਸੀ। ਖਬਰਾਂ ਅਨੁਸਾਰ ਮਾਮਲਾ ਬਿਹਾਰ ਦਾ ਹੈ ਜਿਥੇ ਪੁਲਿਸ ਦੀ ਹਾਜ਼ਰੀ 'ਚ 2 ਵਿਅਕਤੀਆਂ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ ਅਤੇ ਉਨ੍ਹਾਂ ਵਿਚੋਂ ਦੀ ਇੱਕ ਦੀ ਮੌਤ ਹੋ ਗਈ ਸੀ।

ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਨੇ 2 ਅਕਤੂਬਰ 2019 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "दिनहाड़े भभुआ नगर में हुई हत्या से दहशत, उत्पात देख भागे लोग"

Jagran NewsJagran News

ਖਬਰ ਅਨੁਸਾਰ, "ਬਿਹਾਰ ਦੇ ਭਬੂਆ ਨਗਰ 'ਚ ਬੁੱਧਵਾਰ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕੀਤੇ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਤੋਂ ਬਾਅਦ ਪਿੰਡ ਸਿਕਠੀ ਦੇ ਵਸਨੀਕ ਮਾਧਵ ਸਿੰਘ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਸਦਰ ਹਸਪਤਾਲ 'ਚ ਇਕੱਠੇ ਹੋਏ ਲੋਕਾਂ ਨੇ ਰੋਹ 'ਜ਼ਾਹਰ ਕੀਤਾ ਅਤੇ ਪਥਰਾਅ ਵੀ ਕੀਤਾ।"

ਇਸ ਖਬਰ ਵਿਚ ਕੀਤੇ ਵੀ ਨਹੀਂ ਲਿਖਿਆ ਸੀ ਕਿ ਮਾਰੀਆ ਗਿਆ ਵਿਅਕਤੀ ਸਿੱਖ ਸੀ।

ਇਸ ਮਾਮਲੇ ਨੂੰ ਲੈ ਕੇ ਅਸੀਂ India Today ਦੀ 5 ਅਕਤੂਬਰ 2019 ਨੂੰ ਪ੍ਰਕਾਸ਼ਿਤ ਖਬਰ ਵੀ ਪੜ੍ਹੀ। ਇਸ ਖਬਰ ਵਿਚ ਵੀ ਕੀਤੇ ਜ਼ਿਕਰ ਨਹੀਂ ਸੀ ਕਿ ਵਿਅਕਤੀ ਸਿੱਖ ਸੀ।

IT NewsIndia Today News

ਮਤਲਬ ਸਾਫ ਸੀ ਕਿ ਬਿਹਾਰ ਦੇ ਪੁਰਾਣੇ ਮਾਮਲੇ ਨੂੰ ਹੁਣ ਯੂਪੀ 'ਚ ਭਾਜਪਾ ਦੀ ਜਿੱਤ ਤੋਂ ਬਾਅਦ ਸਿੱਖਾਂ ਪ੍ਰਤੀ ਅੱਤਿਆਚਾਰ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਹੈ। ਇਸ ਵੀਡੀਓ ਕੋਈ ਉੱਤਰ ਪ੍ਰਦੇਸ਼ ਦਾ ਸਿੱਖ ਨਹੀਂ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਐਂਗਲ ਨਹੀਂ ਹੈ। ਹੁਣ ਬਿਹਾਰ ਦੇ ਪੁਰਾਣੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Claim- BJP Workers Thrashing Sikh In UP
Claimed By- Twitter Account "@tere_naam_hum" 
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement