ਪੁਲਿਸ ਹੱਥੋਂ ਤਸਕਰ ਦੇ ਭੱਜੇ ਜਾਣ ਦਾ ਇਹ ਵੀਡੀਓ ਹਾਲੀਆ ਨਹੀਂ 2022 ਦਾ ਹੈ, Fact Check ਰਿਪੋਰਟ
Published : Mar 28, 2024, 3:13 pm IST
Updated : Mar 28, 2024, 3:13 pm IST
SHARE ARTICLE
Fact Check Old Video Of Liquor Smuggler Escaping In Front Of Punjab Police Shared As Recent
Fact Check Old Video Of Liquor Smuggler Escaping In Front Of Punjab Police Shared As Recent

ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੁਲਿਸ ਇੱਕ ਤਸਕਰ ਨੂੰ ਫੜ੍ਹਦੀ ਹੈ ਅਤੇ ਉਹ ਤਸਕਰ ਪੁਲਿਸ ਸਾਹਮਣੇ ਆਪਣੀ ਕਿਸ਼ਤੀ 'ਚ ਬੈਠ ਮੌਕਾ ਦੇਖ ਫਰਾਰ ਹੋ ਜਾਂਦਾ ਹੈ। ਇਸ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਸੂਬੇ ਦੀ ਖੈਰ ਮੰਗੀ ਜਾ ਰਹੀ ਹੈ।

X ਅਕਾਊਂਟ ਨੇ Randeep Gill ਨੇ 28 ਮਾਰਚ 2024 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਹ ਚੱਲ ਕੀ ਰਿਹਾ ਹੈ ਪੰਜਾਬ ਵਿੱਚ,  ਪਾਰਲੀਮੈਂਟ ਮੈਂਬਰ ਪਾਰਟੀਆਂ ਬਦਲ ਕੇ ਭੱਜ ਰਹੇ ਹਨ ਅਤੇ ਪੁਲਿਸ ਦੇ ਹੱਥਾਂ ਵਿੱਚੋਂ ਸਮਗਲਰ ਭੱਜੀ ਜਾ ਰਹੇ ਨੇ  ?‍♂ ਰੱਬ ਰਾਖਾ ਪੰਜਾਬ ਦਾ।।"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਮਾਮਲੇ ਸਬੰਧਿਤ ਕੀਵਰਡ ਸਰਚ ਕਰ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ 2022 ਦਾ ਹੈ

ਸਾਨੂੰ ਇਹ ਵੀਡੀਓ ਕਈ ਪੁਰਾਣੇ ਪੋਸਟਾਂ ਵਿਚ ਸਾਂਝਾ ਮਿਲਿਆ। ਮੀਡੀਆ ਅਦਾਰੇ "Rozana Spokesman" ਨੇ 21 ਅਕਤੂਬਰ 2022 ਨੂੰ ਇਹ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, "ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਨਾਲ ਹੋਈ ਕਲੋਲ, ਕਿਸ਼ਤੀ ਲੈ ਕੇ ਭੱਜਿਆ ਤਸਕਰ, ਪੁਲਿਸ ਪਿੱਛੇ-ਪਿੱਛੇ"

ਇਸੇ ਤਰ੍ਹਾਂ ਮੀਡੀਆ ਅਦਾਰੇ Punjab Tak ਨੇ ਵੀ ਇਸ ਵੀਡੀਓ ਨੂੰ 23 ਅਕਤੂਬਰ 2022 ਨੂੰ ਸਾਂਝਾ ਕੀਤਾ ਅਤੇ ਇਸ ਵੀਡੀਓ ਨੂੰ ਪੰਜਾਬ ਦੇ ਗੁਰਦਸਪੂਰ ਦਾ ਦੱਸਿਆ। ਅਦਾਰੇ ਨੇ ਵੀਡੀਓ ਸਾਂਝਾ ਕਰਦਿਆਂ ਸਿਰਲੇਖ ਲਿਖਿਆ, "Gurdaspur 'ਚ Beas ਦਰਿਆ 'ਚ ਕਿਸ਼ਤੀ ਲੈ ਭੱਜਿਆ ਤਸਕਰ, Police ਵਾਲੇ ਰਹਿ ਗਏ ਆਵਾਜ਼ਾਂ ਮਾਰਦੇ || Punjab Tak"

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਹਾਲੀਆ ਨਹੀਂ ਬਲਕਿ 2022 ਦਾ ਹੈ। ਹੁਣ ਪੁਰਾਣੇ ਵੀਡੀਓ ਨੂੰ ਹਾਲੀਆ ਦੱਸ ਵਾਇਰਲ ਕਰਦਿਆਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Result: Misleading

Our Sources:

News Video Shared By Rozana Spokesman On 21 October 2022

News Video Shared By Punjab Tak On 23 October 2022

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement