Fact Check: FASTag ਰਾਹੀਂ ਨਹੀਂ ਹੋ ਸਕਦੀ ਤੁਹਾਡੇ ਪੈਸਿਆਂ ਦੀ ਚੋਰੀ, ਵਾਇਰਲ ਹੋ ਰਿਹਾ ਇਹ ਵੀਡੀਓ ਫਰਜ਼ੀ ਹੈ
Published : Jun 28, 2022, 2:07 pm IST
Updated : Jun 28, 2022, 7:17 pm IST
SHARE ARTICLE
Fact Check Scripted Video Viral In The Name Of Fake Fast Tag Scam
Fact Check Scripted Video Viral In The Name Of Fake Fast Tag Scam

ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਫਰਜ਼ੀ ਹੈ। FASTag ਬਿਲਕੁਲ ਸੁਰੱਖਿਅਤ ਹੈ ਅਤੇ ਕੋਈ ਵੀ Fast Tag ਰਾਹੀਂ ਤੁਹਾਡੇ ਪੈਸੇ ਨਹੀਂ ਚੋਰੀ ਕਰ ਸਕਦਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬੱਚੇ ਨੂੰ ਗੱਡੀ ਦਾ ਸ਼ੀਸ਼ਾ ਸਾਫ ਕਰਨ ਦੌਰਾਨ Fast Tag ਨੂੰ ਸਕੈਨ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੜਕਾਂ 'ਤੇ ਇੱਕ ਗਿਰੋਹ ਘੁੰਮ ਰਿਹਾ ਹੈ ਜਿਹੜਾ ਗੱਡੀ ਦੀ ਸਫਾਈ ਕਰਨ ਦੌਰਾਨ Fast Tag ਨੂੰ ਸਕੈਨ ਕਰਕੇ ਪੈਸੇ ਚੋਰੀ ਕਰ ਰਿਹਾ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਫਰਜ਼ੀ ਹੈ। FASTag ਬਿਲਕੁਲ ਸੁਰੱਖਿਅਤ ਹੈ ਅਤੇ ਕੋਈ ਵੀ Fast Tag ਰਾਹੀਂ ਤੁਹਾਡੇ ਪੈਸੇ ਨਹੀਂ ਚੋਰੀ ਕਰ ਸਕਦਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Tarsem Kansal" ਨੇ 24 ਜੂਨ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਫਾਸਟ ਟੈਗ ਠੱਗ ਗਿਰੋਹ ਤੋਂ ਸਾਵਧਾਨ!
ਗੱਡੀਆਂ ਉੱਪਰ ਲੱਗੇ ਫਾਸਟ ਟੈਗ ਤੋਂ ਠੱਗੀ ਮਾਰਨ ਦਾ ਅਨੋਖਾ ਤਰੀਕਾ, ਧਿਆਨ ਨਾਲ ਦੇਖੋ ਪੂਰੀ ਵੀਡੀਓ।"

ਇਸ ਪੋਸਟ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਇਸ ਪੋਸਟ ਨੂੰ ਧਿਆਨ ਨਾਲ ਵੇਖਿਆ। ਇਸ ਪੋਸਟ ਦੇ ਡਿਸਕ੍ਰਿਪਸ਼ਨ ਹੇਠਾਂ "Watch more original videos by: BakLol Video" ਲਿਖਿਆ ਹੋਇਆ ਸੀ। ਮਤਲਬ ਇਹ ਗੱਲ ਸਾਫ ਸੀ ਕਿ ਅਸਲ ਵੀਡੀਓ ਸਭ ਤੋਂ ਪਹਿਲਾਂ BakLol Video ਨਾਂਅ ਦੇ ਪੇਜ ਦੁਆਰਾ ਸ਼ੇਅਰ ਕੀਤਾ ਗਿਆ ਸੀ। 

ਅਸੀਂ ਅੱਗੇ ਵਧਦੇ ਹੋਏ ਫੇਸਬੁੱਕ ਪੇਜ BakLol Video 'ਤੇ ਵਿਜ਼ਿਟ ਕੀਤਾ ਅਤੇ ਪੇਜ ਨੂੰ ਸਕੈਨ ਕੀਤਾ। ਦੱਸ ਦਈਏ ਸਾਨੂੰ ਓਥੇ ਇਹ ਵਾਇਰਲ ਵੀਡੀਓ ਅਪਲੋਡ ਨਹੀਂ ਮਿਲਿਆ, ਹਾਲਾਂਕਿ ਸਾਨੂੰ ਓਥੇ ਮਨੋਰੰਜਨ ਦੇ ਅਧਾਰ 'ਤੇ ਬਣਾਏ ਗਏ ਕਈ ਵੀਡੀਓ ਮਿਲੇ ਜਿਨ੍ਹਾਂ ਵਿਚ ਵਾਇਰਲ ਵੀਡੀਓ ਵਾਲੇ ਸ਼ਕਸ ਦੇਖੇ ਜਾ ਸਕਦੇ ਸੀ। ਦੱਸ ਦਈਏ ਕਿ ਇਹ ਪੇਜ ਮਨੋਰੰਜਨ ਨਾਟ ਦੇ ਵੀਡੀਓ ਬਣਾਉਂਦਾ ਹੈ।

CollageCollage

ਅਸੀਂ ਇਸ ਵੀਡੀਓ ਨੂੰ ਲੈ ਕੇ BakLol Video ਦੇ ਪੇਜ ਨੂੰ Email ਤੇ ਮੈਸੇਜ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਜਵਾਬ ਆਉਂਦੇ ਹੀ ਇਸ ਆਰਟੀਕਲ ਨੂੰ ਅੱਪਡੇਟ ਕੀਤਾ ਜਾਵੇਗਾ।

ਅੱਗੇ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਕਈ ਅਧਿਕਾਰਿਕ ਖਬਰਾਂ ਅਤੇ ਟਵੀਟ ਮਿਲੇ ਜਿਨ੍ਹਾਂ ਨੇ ਵਾਇਰਲ ਵੀਡੀਓ ਨੂੰ ਫਰਜ਼ੀ ਦੱਸਿਆ ਸੀ। 

ਸਾਨੂੰ ਇਸ ਮਾਮਲੇ ਨੂੰ ਲੈ ਕੇ Fast Tag ਦੀ ਅਧਿਕਾਰਿਕ ਮਾਲਕਾਨਾ ਕੰਪਨੀ NPCI ਦਾ ਟਵੀਟ ਮਿਲਿਆ। ਇਸ ਟਵੀਟ ਵਿਚ ਵਾਇਰਲ ਵੀਡੀਓ ਨੂੰ ਬਿਲਕੁਲ ਫਰਜ਼ੀ ਦੱਸਿਆ ਗਿਆ ਸੀ ਅਤੇ ਸਾਫ ਕੀਤਾ ਗਿਆ ਸੀ ਕਿ Fast Tag ਰਾਹੀਂ ਤੁਹਾਡੇ ਪੈਸੇ ਚੋਰੀ ਨਹੀਂ ਹੋ ਸਕਦੇ ਹਨ। NPCI ਨੇ ਸਪਸ਼ਟੀਕਰਨ ਜਾਰੀ ਕਰਦਿਆਂ ਲਿਖਿਆ, "Please note that there are baseless and false videos circulating on Social media. Do understand the below points: 1. No transactions can be executed through open internet connectivity. 2. No financial transactions can be initiated without all the pre-requisites mentioned in the image. NPCI has already taken action to respond to these videos and delist them from the Social media platforms."

 

 

Fast Tag ਦੀ ਮਾਲਕਾਨਾ ਕੰਪਨੀ ਵੱਲੋਂ ਵਾਇਰਲ ਦਾਅਵੇ ਦਾ ਖੰਡਨ ਕੀਤਾ ਗਿਆ ਹੈ।

ਇਸਤੋਂ ਅਲਾਵਾ ਸਾਨੂੰ "PayTM" ਵੱਲੋਂ ਵੀ ਵਾਇਰਲ ਦਾਅਵੇ ਦਾ ਖੰਡਨ ਕਰਦਾ ਟਵੀਟ ਮਿਲਿਆ ਜਿਸਨੂੰ ਹੇਠਾਂ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।

 

 

ਇਨ੍ਹਾਂ ਦੋਵੇਂ ਟਵਿੱਟਸ ਅਨੁਸਾਰ ਸਾਫ ਕੀਤਾ ਗਿਆ ਕਿ, "FASTag ਨਾਲ ਇਸ ਪ੍ਰਕਾਰ ਦੀ ਠਗੀ ਨਹੀਂ ਹੋ ਸਕਦੀ ਕਿਓਂਕਿ ਇਹ ਸਿਰਫ Person to Merchant (P2M) ਲੈਣ-ਦੇਣ ਕਰਦਾ ਹੈ। ਇਸਦਾ ਮਤਲਬ ਹੈ ਕਿ ਇਹ ਪੈਸਾ ਵਿਅਕਤੀਗਤ ਤੌਰ 'ਤੇ ਕੋਈ ਨਹੀਂ ਲੈ ਸਕਦਾ ਹੈ। "

ਦੱਸ ਦਈਏ ਸਾਨੂੰ ਕਈ ਮੀਡੀਆ ਰਿਪੋਰਟਾਂ ਵਿਚ BakLol Video ਦਾ ਇਸ ਵਾਇਰਲ ਵੀਡੀਓ ਨੂੰ ਲੈ ਕੇ ਸਪਸ਼ਟੀਕਰਨ ਜਵਾਬ ਮਿਲਿਆ। ਮੀਡੀਆ ਨਾਲ ਗੱਲ ਕਰਦਿਆਂ BakLol ਵੀਡੀਓ ਵੱਲੋਂ ਸਾਫ ਕੀਤਾ ਗਿਆ ਸੀ ਕਿ ਵਾਇਰਲ ਵੀਡੀਓ ਇੱਕ Scripted ਨਾਟਕ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਦਾਅਵਾ ਬਿਲਕੁਲ ਫਰਜ਼ੀ ਹੈ। FASTag ਬਿਲਕੁਲ ਸੁਰੱਖਿਅਤ ਹੈ ਅਤੇ ਕੋਈ ਵੀ Fast Tag ਰਾਹੀਂ ਤੁਹਾਡੇ ਪੈਸੇ ਨਹੀਂ ਚੋਰੀ ਕਰ ਸਕਦਾ ਹੈ।

Claim- Video claiming scammers can take your money through FASTag scan
Claimed By- FB User Tarsem Kansal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Khalsa ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, Maharaja Ranjit Singh ਦੀ ਸਰਕਾਰ ਵਾਂਗ ਚਲਾਉਂਦਾ ਹੈ ਆਪਣਾ Pind....

26 May 2023 4:02 PM

Punjab 'ਚ 1st Rank ਲਿਆ Sujan Kaur ਨੇ ਮਾਰੀਆਂ ਮੱਲਾਂ, CM Mann ਵੱਲੋਂ 51000 Rs ਦਾ ਐਲਾਨ, ਸੁਣੋ ਸੁਜਾਨ ਤੇ...

26 May 2023 4:00 PM

SGPC ਪ੍ਰਧਾਨ ਨੂੰ CM Mann ਦਾ ਮੋੜਵਾਂ ਜਵਾਬ, 'ਤੁਸੀਂ ਕਿਉਂ ਤੱਕੜੀ ਲਈ ਜਲੰਧਰ ਜਾ ਕੇ ਮੰਗੀਆਂ ਸਨ ਵੋਟਾਂ?' Live News

22 May 2023 7:17 PM

2000 ਦਾ ਨੋਟ ਹੋਇਆ ਬੰਦ! RBI ਨੇ ਉਡਾਈ ਵਪਾਰੀਆਂ ਦੀ ਨੀਂਦ!

20 May 2023 2:34 PM

ਵੇਖੋ ਪੁਲਸੀਏ ਦਾ ਚੋਰਾਂ ਨੂੰ ਫੜਨ ਦਾ ਨਵਾਂ ਤਰੀਕਾ! ਲੋਕਾਂ ਦੇ ਸੁੱਕ ਗਏ ਸਾਹ, ਹੁਣ ਕੱਟਣਗੇ ਇਸ ਤਰ੍ਹਾਂ ਚਲਾਨ!

20 May 2023 2:31 PM