
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਤਸਵੀਰਾਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਅਦਾਕਾਰਾ ਜਸਗੁਣ ਕੌਰ ਹੈ ਨਾ ਕਿ ਸਿੱਧੂ ਮੂਸੇਵਾਲਾ ਦੀ ਪਤਨੀ।
RSFC (Team Mohali)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ 29 ਮਈ 2022 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਗਾਇਕ ਦੀ ਹੱਤਿਆ ਨੇ ਸਾਰੀ ਮਿਊਜ਼ਿਕ ਇੰਡਸਟ੍ਰੀ ਨੂੰ ਹਿਲਾ ਕੇ ਰੱਖ ਦਿੱਤਾ। ਨਾ ਸਿਰਫ ਮਿਊਜ਼ਿਕ ਇੰਡਸਟਰੀ ਬਲਕਿ ਅਦਾਕਰ ਜਗਤ ਵੀ ਇਸ ਹੱਤਿਆ ਤੋਂ ਦੁਖੀ ਹੋਏ। ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਕਈ ਫ਼ਿਲਮੀ ਸਿਤਾਰੇ ਅਤੇ ਗਾਇਕ ਸਿੱਧੂ ਦੇ ਪਰਿਵਾਰ ਨੂੰ ਮਿਲਣ ਉਨ੍ਹਾਂ ਦੇ ਘਰ ਪਹੁੰਚੇ ਅਤੇ ਸ਼ਰਧਾਂਜਲੀ ਭੈਂਟ ਕੀਤੀ।
ਹੁਣ ਸੋਸ਼ਲ ਮੀਡੀਆ 'ਤੇ ਇੱਕ ਕੁੜੀ ਦੀ ਤਸਵੀਰ ਸਾਂਝੀ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕੁੜੀ ਸਿੱਧੂ ਮੂਸੇਵਾਲਾ ਦੀ ਪਤਨੀ ਹੈ।
ਰੋਜ਼ਾਨਾ ਸਪੋਕਸਮੈਨ ਨੇ ਜਦੋਂ ਤਸਵੀਰਾਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਅਦਾਕਾਰਾ ਜਸਗੁਣ ਕੌਰ ਹੈ ਨਾ ਕਿ ਸਿੱਧੂ ਮੂਸੇਵਾਲਾ ਦੀ ਪਤਨੀ। ਸਾਡੇ ਨਾਲ ਗੱਲ ਕਰਦਿਆਂ ਜਸਗੁਣ ਨੇ ਵਾਇਰਲ ਪੋਸਟਾਂ ਦੀ ਨਿੰਦਾ ਕੀਤੀ ਹੈ।
ਵਾਇਰਲ ਪੋਸਟਾਂ ਦੇ ਸਕ੍ਰੀਨਸ਼ੋਟ ਹੇਠਾਂ ਵੇਖੇ ਜਾ ਸਕਦੇ ਹਨ
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਲੈ ਕੇ ਕੀਵਰਡ ਸਰਚ ਜਰੀਏ ਜਾਣਕਾਰੀ ਲੱਭਣੀ ਸ਼ੁਰੂ ਕੀਤੀ।
ਤਸਵੀਰ ਵਿਚ ਅਦਾਕਾਰਾ ਜਸਗੁਣ ਕੌਰ ਹੈ
ਸਾਨੂੰ ਵਾਇਰਲ ਤਸਵੀਰ ਅਦਾਕਾਰਾ ਜਸਗੁਣ ਕੌਰ ਦੇ ਫੇਸਬੁੱਕ ਪੇਜ 'ਤੇ ਅਪਲੋਡ ਮਿਲੀਆਂ। ਅਦਾਕਾਰਾ ਨੇ 16 ਜੂਨ 2022 ਨੂੰ ਇਹ ਤਸਵੀਰਾਂ ਸਾਂਝੀ ਕਰਦਿਆਂ ਲਿਖਿਆ ਸੀ, "ਅੱਜ ਬਾਈ ਸਿੱਧੂ ਮੂਸੇਵਾਲਾ ਦੇ ਮਾਤਾ ਸਰਦਾਰਨੀ ਚਰਨ ਕੌਰ ਤੇ ਪਿਤਾ ਸਰਦਾਰ ਬਲਕੌਰ ਸਿੰਘ ਨਾਲ ਦੁੱਖ ਸਾਂਝਾ ਕੀਤਾ ਇਹ ਦੁੱਖ ਨਹੀਂ ਬਹੁਤ ਵੱਡਾ ਦੁਖਾਂਤ ਹੈ ਗੰਦੀ ਸਿਆਸਤ ਨੇ ਹੱਸਦਾ ਵੱਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ???? ਮੈ ਨਿਮਾਣੀ ਕਲਾਕਾਰ ਸਾਰੇ ਕਲਾਕਾਰਾਂ ਨੂੰ ਹੱਥ ਜੋੜ ???? ਕੇ ਬੇਨਤੀ ਕਰਦੀ ਹਾਂ ਆਓ ਸਾਰੇ ਇਕੱਠੇ ਹੋ ਕੇ #sidhumoosewale ਦੇ ਕਾਤਲਾਂ ਨੂੰ ਫਾਹੇ ਲਵਾਈਏ #justicforsidhumoosewala. Sidhu Moose Wala"
ਮਤਲਬ ਸਾਫ ਸੀ ਕਿ ਤਸਵੀਰ ਵਿਚ ਅਦਾਕਾਰਾ ਜਸਗੁਣ ਕੌਰ ਹੈ।
ਅਸੀਂ ਮਾਮਲੇ ਦੇ ਅੰਤਿਮ ਚਰਣ ਵਿਚ ਜਸਗੁਣ ਕੌਰ ਨਾਲ ਸੰਪਰਕ ਕੀਤਾ। ਜਸਗੁਣ ਨੇ ਸਾਡੇ ਨਾਲ ਗੱਲ ਕਰਦਿਆਂ ਕਿਹਾ, "ਮੈਂ ਸਭ ਤੋਂ ਪਹਿਲਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਸਿੱਧੂ ਮੂਸੇਵਾਲਾ ਜਿਉਂਦਾ ਸੀ ਤਾਂ ਲੋਕਾਂ ਨੇ ਉਸਦੀ ਕਦਰ ਨਹੀਂ ਕੀਤੀ ਅਤੇ ਜਦੋਂ ਸਿੱਧੂ ਇਸ ਜਹਾਨੋ ਤੁੱਰ ਗਿਆ ਓਦੋਂ ਸਾਰੇ ਉਸਦੇ ਵੱਲ ਹੋ ਗਏ। ਇਹ ਸਮਾਂ ਸਿੱਧੂ ਦੇ ਪਰਿਵਾਰ ਨਾਲ ਖੜਨ ਦਾ ਹੈ ਨਾ ਕਿ ਅਜਿਹੇ ਫਰਜ਼ੀ ਪੋਸਟ ਵਾਇਰਲ ਕਰਨ ਦਾ। ਮੈਂ ਸਾਰੀ ਇੰਡਸਟਰੀ ਨੂੰ ਬੇਨਤੀ ਕਰਦੀ ਹਾਂ ਕਿ ਅਸੀਂ ਮਿਲ ਕੇ ਸਿੱਧੂ ਦੇ ਪਰਿਵਾਰ ਦਾ ਸਹਾਰਾ ਬਣੀਏ ਅਤੇ ਪਰਿਵਾਰ ਦਾ ਹਮੇਸ਼ਾ ਸਾਥ ਦਈਏ।"
ਵਾਇਰਲ ਦਾਅਵਿਆਂ ਨੂੰ ਲੈ ਕੇ ਜਸਗੁਣ ਨੇ ਕਿਹਾ, "ਮੈਂ ਸਿੱਧੂ ਮੂਸੇਵਾਲਾ ਨੂੰ ਆਪਣਾ ਬਾਈ ਮੰਨਦੀ ਹਾਂ ਅਤੇ ਮੈਂ ਇਹ ਗੱਲ ਆਪਣੇ ਪੋਸਟ ਵਿਚ ਵੀ ਸਾਫ ਕੀਤੀ ਸੀ। ਮੈਂਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਲੋਕਾਂ ਨੇ ਮੇਰਾ ਨਾਂਅ ਸਿੱਧੂ ਨਾਲ ਗਲਤ ਤਰੀਕੇ ਜੋੜਿਆ। ਮੈਂ ਸਿੱਧੂ ਮੂਸੇਵਾਲਾ ਦੀ ਪਤਨੀ ਨਹੀਂ ਹਾਂ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਜਦੋਂ ਤਸਵੀਰਾਂ ਦੀ ਜਾਂਚ ਕੀਤੀ ਤਾਂ ਪਾਇਆ ਕਿ ਤਸਵੀਰ ਵਿਚ ਦਿੱਸ ਰਹੀ ਕੁੜੀ ਅਦਾਕਾਰਾ ਜਸਗੁਣ ਕੌਰ ਹੈ ਨਾ ਕਿ ਸਿੱਧੂ ਮੂਸੇਵਾਲਾ ਦੀ ਪਤਨੀ। ਸਾਡੇ ਨਾਲ ਗੱਲ ਕਰਦਿਆਂ ਜਸਗੁਣ ਨੇ ਵਾਇਰਲ ਪੋਸਟਾਂ ਦੀ ਨਿੰਦਾ ਕੀਤੀ ਹੈ।
Claim - Image of Sidhu Moosewala Wife
Claimed By- Youtube Creators
Fact Check- Fake