Fact Check: ਲੁੱਟਖੋਹ ਗਿਰੋਹ ਨਾਲ ਪੁਲਿਸ ਦੀ ਝੜਪ, ਵੀਡੀਓ ਫਿਰਕੂ ਰੰਗਤ ਨਾਲ ਵਾਇਰਲ
Published : Oct 28, 2021, 6:04 pm IST
Updated : Oct 28, 2021, 6:04 pm IST
SHARE ARTICLE
Fact Check Video from Police Clash from Noida viral with fake claim
Fact Check Video from Police Clash from Noida viral with fake claim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵੀਡੀਓ ਆਜ਼ਮਗੜ੍ਹ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਹੈ ਜਦੋਂ ਪੁਲਿਸ ਦੀ ਲੁੱਟਖੋਹ ਗਿਰੋਹ ਨਾਲ ਝੜਪ ਹੋਈ ਸੀ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਪੁਲਿਸ ਇੱਕ ਜ਼ਖਮੀ ਵਿਅਕਤੀ ਨੂੰ ਗ੍ਰਿਫਤਾਰ ਕਰ ਲੈ ਕੇ ਜਾਂਦੀ ਨਜ਼ਰ ਆ ਰਹੀ ਹੈ। ਇਸ ਵਿਅਕਤੀ ਦੇ ਪੈਰ 'ਚ ਗੋਲੀ ਦਾ ਜ਼ਖਮ ਸਾਫ ਵੇਖਿਆ ਜਾ ਸਕਦਾ ਹੈ ਅਤੇ ਹੁਣ ਵੀਡੀਓ ਨੂੰ ਵਾਇਰਲ ਕਰਦੇ ਹੋਏ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦਾ ਹੈ ਜਿਥੇ ਦੁਰਗਾ ਪੂਜਾ ਦੇ ਪੰਡਾਲ ਨੂੰ ਬੰਦੂਕ ਦੇ ਦਮ 'ਤੇ ਹਟਾਉਣ ਦੀ ਧਮਕੀ ਦੇਣ ਵਾਲੇ ਵਿਅਕਤੀ ਆਦਿਲ ਨੂੰ ਪੁਲਿਸ ਨੇ ਕੁਝ ਇਸ ਤਰ੍ਹਾਂ ਗ੍ਰਿਫਤਾਰ ਕੀਤਾ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵੀਡੀਓ ਆਜ਼ਮਗੜ੍ਹ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਹੈ ਜਦੋਂ ਪੁਲਿਸ ਦੀ ਲੁੱਟਖੋਹ ਗਿਰੋਹ ਨਾਲ ਝੜਪ ਹੋਈ ਸੀ। ਹੁਣ ਨੋਇਡਾ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Prasoon Sahi" ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "आजमगढ़ में तमंचे के दम पर दुर्गा पूजा पंडाल हटाने की धमकी देने वाले आदिल का स्वागत सत्कार करती U P पुलिस। ये बंगाल नही उत्तरप्रदेश हैं, जहाँ ममता नही बाबा का राज चलता हैं।"

ਇਹ ਪੋਸਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਦੇ ਲਿੰਕ ਨੂੰ InVID ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਐਕਸਟ੍ਰੈਕਟ ਕਰ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।

ਵੀਡੀਓ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਹੈ 

ਸਾਨੂੰ ਇਹ ਵੀਡੀਓ ABP News ਦੇ ਐਡੀਟਰ ਪੰਕਜ ਝਾ ਦੇ ਅਧਿਕਾਰਿਕ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਮਿਲਿਆ। ਵੀਡੀਓ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਖਿਆ, "#नोएडा में कार में लिफ़्ट देकर लूटपाट करने और जबरन #ATM से रूपये निकलवाने वाले इंटर स्टेट गैंग के 4 बदमाश आज पुलिस @noidapolice से  मुठभेड़ के बाद पकड़े गए. बीते दिनों पुलिस ने शहर के कई इलाक़ों में लोगों से अनजान व्यक्ति से लिफ़्ट न लेने की अपील भी की थी"

ਇਹ ਟਵੀਟ 17 ਅਕਤੂਬਰ 2021 ਨੂੰ ਕੀਤਾ ਗਿਆ ਸੀ ਅਤੇ ਟਵੀਟ ਅਨੁਸਾਰ ਮਾਮਲਾ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਹੈ ਜਿਥੇ ਕਾਰ ਵਿਚ ਲਿਫਟ ਦੇ ਕੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 4 ਲੋਕਾਂ ਨੂੰ ਪੁਲੀਸ ਨੇ ਝੜਪ ਤੋਂ ਬਾਅਦ ਗ੍ਰਿਫਤਾਰ ਕੀਤਾ।

ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਨਿਊਜ਼ ਸਰਚ ਕੀਤੀ। ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ।

ਨਵਭਾਰਤ ਟਾਇਮਸ ਨੇ 17 ਅਕਤੂਬਰ 2021 ਨੂੰ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "Pechkas Gang: मुठभेड़ में मिला हथौड़ा, पुलिस ने चारों के पैर में मारी गोली, ग्रेटर नोएडा के पेचकस गैंग की कहानी"

NBT NewsNBT News

ਖਬਰ ਅਨੁਸਾਰ ਆਰੋਪੀਆਂ ਦੀ ਪਛਾਣ ਰੇਵਾੜੀ ਨਿਵਾਸੀ ਆਨੰਦ ਵਰਮਾ, ਦਿਬਾਈ ਨਿਵਾਸੀ ਸ਼ਿਵ ਕੁਮਾਰ ਵਰਮਾ, ਮੇਚਾ ਨਿਵਾਸੀ ਬਬਲੂ ਵਰਮਾ ਅਤੇ ਦੀਪਕ ਵਰਮਾ ਹੋਈ ਹੈ। 

ਸਾਨੂੰ ਇਸ ਗ੍ਰਿਫਤਾਰੀ ਨੂੰ ਲੈ ਕੇ ਨੋਇਡਾ ਪੁਲਿਸ ਕਮਿਸ਼ਨਰੇਟ ਦਾ ਟਵੀਟ ਮਿਲਿਆ। ਇਸ ਟਵੀਟ ਵਿਚ ਮਾਮਲੇ ਦੀਆਂ ਤਸਵੀਰਾਂ ਸਾਂਝੀ ਕੀਤੀਆਂ ਗਈਆਂ ਸਨ। ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਮਤਲਬ ਸਾਫ ਸੀ ਕਿ ਨੋਇਡਾ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਵੀਡੀਓ ਆਜ਼ਮਗੜ੍ਹ ਦਾ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਨੋਇਡਾ ਦਾ ਹੈ ਜਦੋਂ ਪੁਲਿਸ ਦੀ ਲੁੱਟਖੋਹ ਗਿਰੋਹ ਨਾਲ ਝੜਪ ਹੋਈ ਸੀ। ਹੁਣ ਨੋਇਡਾ ਦੇ ਵੀਡੀਓ ਨੂੰ ਫਿਰਕੂ ਰੰਗਤ ਦੇ ਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Azamgarh police arrested accused who gave threaten to destroy Durga Pooja stage
Claimed By- FB User Prasoon Sahi​
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement