ਤੱਥ ਜਾਂਚ - ਬਾਪੂ ਸੂਰਤ ਸਿੰਘ ਦੀ 2015 ਦੀ ਤਸਵੀਰ ਨੂੰ ਗਲਤ ਦਾਅਵੇ ਨਾਲ ਕੀਤਾ ਜਾ ਰਿਹਾ ਹੈ ਵਾਇਰਲ
Published : Dec 28, 2020, 12:29 pm IST
Updated : Dec 28, 2020, 12:41 pm IST
SHARE ARTICLE
 Photo of Sikh activist on hunger strike in 2015 falsely linked to farmers’ protest
Photo of Sikh activist on hunger strike in 2015 falsely linked to farmers’ protest

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਇਹ ਤਸਵੀਰ 2015 ਦੀ ਹੈ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। 

ਰੋਜ਼ਾਨਾ ਸਪੋਕਸਮੈਨ ( ਮੁਹਾਲੀ ਟੀਮ) - ਦਿੱਲੀ ਬਾਰਡਰਾਂ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਨਾਲ ਜੋੜ ਕੇ ਕਈ ਫਰਜ਼ੀ ਦਾਅਵੇ ਕੀਤੇ ਜਾ ਰਹੇ ਹਨ ਤੇ ਹੁਣ ਸੋਸ਼ਲ ਮੀਡੀਆ 'ਤੇ ਇਕ ਹੋਰ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸਿੱਖ ਬਜ਼ੁਰਗ ਨੂੰ ਬਿਸਤਰ 'ਤੇ ਲੇਟਿਆ ਹੋਇਆ ਦੇਖਿਆ ਜਾ ਸਕਦਾ ਹੈ। ਇਸ ਤਸਵੀਰ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਬਾਪੂ ਸੂਰਤ ਸਿੰਘ ਦੀ ਹੈ ਅਤੇ ਉਹ ਕਿਸਾਨਾਂ ਦੇ ਸਮਰਥਨ ਵਿਚ ਭੁੱਖ ਹੜਤਾਲ ਕਰ ਰਹੇ ਹਨ। 
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਫਰਜ਼ੀ ਪਾਇਆ ਇਹ ਤਸਵੀਰ 2015 ਦੀ ਹੈ ਇਸ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। 

ਕੀ ਹੈ ਵਾਇਰਲ ਪੋਸਟ 
ਫੇਸਬੁੱਕ ਯੂਜ਼ਰ Sameer Raj Paswan ਨੇ 21 ਦਸੰਬਰ ਨੂੰ ਇਕ ਪੋਸਟ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ''बापू सूरत सिंह...,ने अपनी #किसान क़ौम के लिए अन्न जल त्याग दिए हैं, जनता अब भी साथ नहीं आइ तो आने वाले समय में उपवास जनता को करना होगा''

ਸਪੋਕਸਮੈਨ ਦੀ ਪੜਤਾਲ 
ਸਪੋਕਸਮੈਨ ਨੇ ਸਭ ਤੋਂ ਪਹਿਲਾਂ ਇਸ ਤਸਵੀਰ ਦਾ ਗੂਗਲ ਰਿਵਰਸ ਇਮੇਜ਼ ਕੀਤਾ ਤਾਂ ਸਾਨੂੰ ਅਜਿਹੇ ਕਈ ਲਿੰਕ ਮਿਲੇ ਜਿਸ ਵਿਚ ਇਸ ਤਸਵੀਰ ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਅੰਗਰੇਜ਼ੀ ਵੈੱਬਸਾਈਟ sikhrelief.org ਮੁਤਾਬਿਕ ਬਾਪੂ ਸੂਰਤ ਸਿੰਘ ਇਕ ਮਨੁੱਖੀ ਅਧਿਕਾਰਾਂ ਲਈ ਲੜਨ ਵਾਲਾ ਵਿਅਕਤੀ ਹੈ ਜੋ ਕਿ ਸਾਲ 2015 ਤੋਂ ਭੁੱਖ ਹੜਤਾਲ ਕਰ ਰਹੇ ਹਨ। ਉਹ ਸਿੱਖ ਰਾਜਨੀਤਿਕ ਕੈਦੀਆਂ ਜਿਨ੍ਹਾਂ ਦੀ ਅਦਾਲਤੀ ਸਜ਼ਾ ਤਾਂ ਪੂਰੀ ਹੋ ਚੁੱਕੀ ਹੈ ਪਰ ਉਹ ਅਜੇ ਵੀ ਜੇਲ੍ਹ ਵਿਚ ਹਨ, ਉਹਨਾਂ ਦੀ ਰਿਹਾਈ ਦੇ ਲਈ ਭੁੱਖ ਹੜਤਾਲ ਕਰ ਰਹੇ ਹਨ। 

File Photo

ਇਸ ਤੋਂ ਬਾਅਦ ਅਸੀਂ ਬਾਪੂ ਸੂਰਤ ਸਿੰਘ ਬਾਰੇ ਗੂਗਲ ਸਰਚ ਕੀਤਾ ਤਾਂ ਸਾਨੂੰ ਅੰਗਰੇਜ਼ੀ ਵੈੱਬਸਾਈਟ Sikh24.com ਦੀ ਇਕ ਖ਼ਬਰ ਮਿਲੀ ਜੋ ਕਿ 8 ਜੁਲਾਈ 2020 ਨੂੰ ਅਪਲੋਡ ਕੀਤੀ ਗਈ ਸੀ। ਇਸ ਖ਼ਬਰ ਮੁਤਾਬਿਕ ਬਾਪੂ ਸੂਰਤ ਸਿੰਘ ਨੂੰ 8 ਜੁਲਾਈ 2020 ਨੂੰ 2000 ਦਿਨ ਹੋ ਚੁੱਕੇ ਸਨ ਭੁੱਖ ਹੜਤਾਲ 'ਤੇ ਬੈਠਿਆਂ ਨੂੰ ਅਤੇ ਉਸ ਸਮੇਂ ਉਹ ਲੁਧਿਆਣਾ ਦੇ DMC ਹਸਪਤਾਲ ਵਿਚ ਦਾਖਲ ਸਨ। 

https://www.sikh24.com/2020/07/08/wall-stands-tall-bapu-surat-singhs-peaceful-struggle-completes-2000-days/#.X-lwOVUzaUk

ਇਸ ਤੋਂ ਬਾਅਦ ਅਸੀਂ ਯੂਟਿਊਬ 'ਤੇ ਬਾਪੂ ਸੂਰਤ ਸਿੰਘ ਜੀ ਬਾਰੇ ਸਰਚ ਕੀਤਾ ਤਾਂ ਸਾਨੂੰ ਪੰਜਾਬੀ ਚੈਨਲ D5 ਦੇ ਯੂਟਿਊਬ ਪੇਜ਼ 'ਤੇ ਬਾਪੂ ਸੂਰਤ ਸਿੰਘ ਦੀ ਇੰਟਰਵਿਊ ਵਾਲੀ ਵੀਡੀਓ ਮਿਲੀ ਇਹ ਵੀਡੀਓ 1 ਜਨਵਰੀ 2020 ਦੀ ਹੈ ਇਸ ਵੀਡੀਓ ਵਿਚ ਬਾਪੂ ਸੂਰਤ ਸਿੰਘ ਜੀ ਆਪਣੀ ਭੁੱਖ ਹੜਤਾਲ ਦਦੇ ਕਾਰਨ ਬਾਰੇ ਦੱਸਦੇ ਹੋਏ ਦੇਖੇ ਜਾ ਸਕਦੇ ਹਨ। 

https://www.youtube.com/watch?v=tJgxoXncukg

ਇਸ ਬਾਰੇ ਅਸੀਂ ਸਾਡੇ ਲੁਧਿਆਣਾ ਦੇ ਰਿਪੋਰਟਰ ਵਿਸ਼ਾਲ ਕਪੂਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਬਾਪੂ ਸੂਰਤ ਸਿੰਘ ਜੀ ਹੁਣ ਵੀ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਹਨ ਤੇ ਉਹਨਾਂ ਦੀ ਦੇਖਭਾਲ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬਾਪੂ ਸੂਰਤ ਸਿੰਘ ਜੀ ਜ਼ਿਆਦਾ ਗੱਲਬਾਤ ਨਹੀਂ ਕਰ ਸਕਦੇ ਪਰ ਉਹ ਹੁਣ ਵੀ ਭੁੱਖ ਹੜਤਾਲ 'ਤੇ ਹਨ। 

ਸੋ ਇਸ ਸਭ ਤੋਂ ਇਹ ਸਾਫ਼ ਹੋ ਗਿਆ ਹੈ ਕਿ ਇਹ ਵਾਇਰਲ ਪੋਸਟ ਵਿਚ ਕੀਤਾ ਦਾਅਵਾ ਬਿਲਕੁਲ ਗਲਤ ਹੈ ਬਾਪੂ ਸੂਰਤ ਸਿੰਘ 2015 ਤੋਂ ਸਿੱਖ ਰਾਜਨੀਤਿਕ ਕੈਦੀਆਂ ਲਈ ਭੁੱਖ ਹੜਤਾਲ ਕਰ ਰਹੇ ਹਨ ਉਹਨਾਂ ਦੀ ਭੁੱਖ ਹੜਤਾਲ ਦਾ ਕਿਸਾਨੀ ਸੰਘਰਸ਼ ਨਾਲ ਕੋਈ ਲੈਣਾ-ਦੇਣ ਨਹੀਂ ਹੈ। 

ਨਤੀਜਾ - ਸਪੋਕਸਮੈਨ ਨੇ ਵਾਇਰਲ ਪੋਸਟ ਵਿਚ ਕੀਤੇ ਦਾਅਵੇ ਨੂੰ ਫਰਜ਼ੀ ਪਾਇਆ ਹੈ ਬਾਪੂ ਸੂਰਤ ਸਿੰਘ ਦੀ ਭੁੱਖ ਹੜਤਾਲ ਦਾ ਕਿਸਾਨੀ ਸੰਘਰਸ਼ ਨਾਲ ਕੋਈ ਸਬੰਧ ਨਹੀਂ ਹੈ। 
Claim - ਬਾਪੂ ਸੂਰਤ ਸਿੰਘ ਕਿਸਾਨੀ ਸੰਘਰਸ਼ ਦੇ ਸਮਰਥਨ ਲਈ ਕਰ ਰਹੇ ਨੇ ਭੱਖ ਹੜਤਾਲ 
Claimed By - Sameer Raj Paswan 
Fact Check - ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement