Fact Check: ਕਿਸਾਨ ਸੰਘਰਸ਼ ਸਬੰਧੀ ਰਾਕੇਸ਼ ਟਿਕੈਤ ਦੇ ਨਾਂ ‘ਤੇ ਵਾਇਰਲ ਹੋ ਰਿਹਾ ਟਵੀਟ ਫਰਜ਼ੀ
Published : Jan 29, 2021, 4:12 pm IST
Updated : Jan 29, 2021, 4:57 pm IST
SHARE ARTICLE
Fake Tweet viral about Rakesh Tikait
Fake Tweet viral about Rakesh Tikait

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਕੇਸ਼ ਟਿਕੈਤ ਦੇ ਨਾਂ ਤੋਂ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) – ਸੋਸ਼ਲ ਮੀਡਿਆ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਦੇ ਨਾਂਅ ਤੋਂ ਇਕ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਟਵੀਟ ਵਿਚ ਉਨ੍ਹਾਂ ਵੱਲੋਂ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਬਾਰੇ ਲਿਖਿਆ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਰਾਕੇਸ਼ ਟਿਕੈਤ ਦੇ ਨਾਂ ਤੋਂ ਵਾਇਰਲ ਹੋ ਰਿਹਾ ਟਵੀਟ ਫਰਜ਼ੀ ਹੈ।

ਵਾਇਰਲ ਦਾਅਵਾ

ਕਈ ਯੂਜ਼ਰ ਸੋਸ਼ਲ ਮੀਡੀਆ 'ਤੇ ਇਸ ਟਵੀਟ ਦਾ ਸਕ੍ਰੀਨਸ਼ਾਟ ਸ਼ੇਅਰ ਕਰ ਰਹੇ ਹਨ। ਇਨ੍ਹਾਂ ਵਿਚੋਂ ਹੀ ਇਕ ਯੂਜ਼ਰ ਹਨ ਪੰਜਾਬੀ ਗਾਇਕ "Amar Sajaalpuria". Amar Sajaalpuria (https://archive.md/ql9Ze) ਨੇ 29 ਜਨਵਰੀ ਨੂੰ ਇਸ ਟਵੀਟ ਦਾ ਸਕ੍ਰੀਨਸ਼ਾਟ ਅਪਲੋਡ ਕਰਦੇ ਹੋਏ ਲਿਖਿਆ, "#RakeshTikait ❤️???? Andolan te aje hor tez houga bas dekhde jao !!!"

Photo

ਇਸ ਟਵੀਟ ਵਿਚ ਰਾਕੇਸ਼ ਟਿਕੈਤ ਦੇ ਨਾਂ ਤੋਂ ਲਿਖਿਆ ਗਿਆ ਹੈ, "मैं कोई रामदेव डकैत नहीं.. जो सलवार पहन के छलांगे लगाऊगा.. किसान भाईयो मैं महेन्द्र टिकैत की औलाद है आखिरी साँस तक टिका रहूगा.. डट जाईये Flag of India #राकेशटिकैतकिसानोंकीआवाज_है #RakeshTikait"

ਇਸ ਟਵੀਟ ਦਾ ਆਰਕਾਇਵਡ ਲਿੰਕ

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਸਕਰੀਨਸ਼ਾਟ ਵਿਚ ਦਿਖਾਈ ਦੇ ਰਹੇ ਅਕਾਊਂਟ ਨੂੰ ਟਵਿਟਰ 'ਤੇ ਸਰਚ ਕੀਤਾ। ਇਹ ਟਵੀਟ "@tikaitrakesh" ਨਾਂ ਦੇ ਟਵਿਟਰ ਅਕਾਊਂਟ ਦੁਆਰਾ ਸ਼ੇਅਰ ਕੀਤਾ ਗਿਆ ਸੀ।

Viral PostViral Post

ਇਸ ਟਵੀਟ (https://archive.md/QRT8y) ਨੂੰ ਹੇਠਾਂ ਵੇਖਿਆ ਜਾ ਸਕਦਾ ਹੈ। ਇਸ ਟਵਿਟਰ ਅਕਾਊਂਟ ਵਿਚ ਜਾਣਕਾਰੀ ਦਿੱਤੀ ਗਈ ਹੈ, "leader of Kisan Union (Tikait),". ਇਸ ਅਕਾਊਂਟ ਦੇ ਸਕ੍ਰੀਨਸ਼ਾਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

Photo
Parody Account 

https://twitter.com/tikaitrakesh

ਹੁਣ ਅਸੀਂ ਰਾਕੇਸ਼ ਟਿਕੈਤ ਦੇ ਫੇਸਬੁੱਕ ਅਕਾਊਂਟ ਵੱਲ ਰੁੱਖ ਕੀਤਾ। ਸਾਨੂੰ ਉਨ੍ਹਾਂ ਦੇ ਫੇਸਬੁੱਕ ਪੇਜ "Chaudhary Rakesh Tikait" ਦੇ ਜ਼ਰੀਏ ਉਨ੍ਹਾਂ ਦੇ ਅਧਿਕਾਰਿਕ ਟਵਿਟਰ ਅਕਾਊਂਟ ਬਾਰੇ ਜਾਣਕਾਰੀ ਮਿਲੀ। ਪੇਜ ‘ਤੇ ਲਿਖੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਟਵਿਟਰ ਅਕਾਊਂਟ "@RakeshTikaitBKU" ਯੂਜ਼ਰਨੇਮ ਤੋਂ ਹੈ ਨਾ ਕਿ "@tikaitrakesh".

 

ਹੁਣ ਅਸੀਂ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ ਸਿੱਧਾ ਟਵਿਟਰ ਅਕਾਊਂਟ "@RakeshTikaitBKU" ਨੂੰ ਸਰਚ ਕੀਤਾ। ਸਾਨੂੰ ਉੱਥੇ ਇਕ ਟਵੀਟ ਮਿਲਿਆ ਜਿਸ ਵਿਚ ਰਾਕੇਸ਼ ਟਿਕੈਤ ਨੇ ਲਿਖਿਆ "हमारा आधिकारिक ट्विटर हैंडल @RakeshTikaitBKU एवं @OfficialBKU हैं"

TweetTweet

ਟਵੀਟ ਤੋਂ ਸਾਫ ਹੋਇਆ ਕਿ @tikaitrakesh" ਰਾਕੇਸ਼ ਟਿਕੈਤ ਦਾ ਅਧਿਕਾਰਕ ਅਕਾਊਂਟ ਨਹੀਂ ਹੈ। ਰਾਕੇਸ਼ ਦੇ ਅਧਿਕਾਰਿਕ ਅਕਾਊਂਟ "@RakeshTikaitBKU" ‘ਤੇ ਦਿੱਤੀ ਜਾਣਕਾਰੀ ਅਤੇ ਫਰਜ਼ੀ ਅਕਾਊਂਟ ਵਿਚ ਲਿਖੀ ਗਈ ਜਾਣਕਾਰੀ ਵਿਚ ਕਾਫੀ ਅੰਤਰ ਹੈ। ਕਿਸਾਨ ਆਗੂ ਦੇ ਅਸਲੀ ਅਕਾਊਂਟ ਵਿਚ ਲਿਖਿਆ ਗਿਆ ਹੈ, "Official Twitter Handle, Farmer leader & National spokesperson of Bhartiya Kisan Union (BKU) @OfficialBKU"

Original Twitter Account of Rakesh Tikait Original Twitter Account of Rakesh Tikait

ਦੱਸ ਦਈਏ ਅਸੀਂ ਆਪਣੀ ਪੜਤਾਲ ਵਿਚ ਰਾਕੇਸ਼ ਟਿਕੈਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦਾ ਜਵਾਬ ਆਉਂਦੇ ਹੀ ਸਟੋਰੀ ਨੂੰ ਅਪਡੇਟ ਕੀਤਾ ਜਾਵੇਗਾ। ਹਾਲਾਂਕਿ, ਸਾਡੀ ਪੜਤਾਲ ਤੋਂ ਸਪੱਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਿਹਾ ਸਕ੍ਰੀਨਸ਼ਾਟ ਫਰਜ਼ੀ ਟਵਿਟਰ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ।

ਨਤੀਜਾ: ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵੇ ਨੂੰ ਫਰਜ਼ੀ ਪਾਇਆ ਹੈ। ਜਿਹੜੇ ਟਵੀਟ ਦਾ ਸਕ੍ਰੀਨਸ਼ਾਟ ਵਾਇਰਲ ਹੋ ਰਿਹਾ ਹੈ ਉਹ ਫਰਜ਼ੀ ਅਕਾਊਂਟ ਦਾ ਹੈ।

Fact Check: ਫਰਜ਼ੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement