
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਰਾਹੁਲ ਗਾਂਧੀ ਨੇ ਮਾਸਕ ਲਗਾ ਕੇ ਲੰਗਰ ਨਹੀਂ ਖਾਇਆ ਹੈ।
RSFC (Team Mohali)- 27 ਜਨਵਰੀ 2022 ਨੂੰ ਪੰਜਾਬ ਚੋਣਾਂ 2022 ਦੇ ਸ਼ੋਰ ਵਿਚਕਾਰ ਕਾਂਗਰੇਸ ਆਗੂ ਰਾਹੁਲ ਗਾਂਧੀ ਪੰਜਾਬ ਆਏ। ਰਾਹੁਲ ਗਾਂਧੀ ਨੇ ਆਪਣੀ ਪੰਜਾਬ ਫੇਰੀ ਦਰਬਾਰ ਸਾਹਿਬ ਨਤਮਸਤਕ ਨਾਲ ਸ਼ੁਰੂ ਕੀਤੀ। ਇਸ ਦੌਰਾਨ ਦਰਬਾਰ ਸਾਹਿਬ ਪੰਜਾਬ ਦੇ ਮੁੱਖਮੰਤਰੀ ਅਤੇ ਕਾਂਗਰੇਸ ਪ੍ਰਧਾਨ ਸਣੇ ਕਾਂਗਰੇਸ ਦੇ ਉਮੀਦਰਵਾਰ ਵੀ ਰਾਹੁਲ ਗਾਂਧੀ ਨਾਲ ਗਏ। ਰਾਹੁਲ ਗਾਂਧੀ ਨੇ ਦਰਬਾਰ ਸਾਹਿਬ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਚੰਨੀ ਅਤੇ ਪੰਜਾਬ ਕਾਂਗਰੇਸ ਦੇ ਪ੍ਰਧਾਨ ਨਵਜੋਤ ਸਿੱਧੂ ਨਾਲ ਲੰਗਰ ਵੀ ਛਕਿਆ। ਹੁਣ ਇਸੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਮੀਡੀਆ ਏਜੰਸੀ ANI ਦਾ ਇੱਕ ਵੀਡੀਓ ਕਲਿਪ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਕਲਿਪ ਵਿਚ ਕਾਂਗਰੇਸ ਆਗੂ ਰਾਹੁਲ ਗਾਂਧੀ ਨੂੰ ਪੰਜਾਬ ਦੇ ਮੁਖ ਮੰਤਰੀ ਚਰਨਜੀਤ ਚੰਨੀ ਨਾਲ ਲੰਗਰ ਹਾਲ ਵਿਚ ਬੈਠੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਰਾਹੁਲ ਗਾਂਧੀ ਆਪਣੀ ਪਲੇਟ ਵਿਚ ਲੰਗਰ ਵਿਚ ਪਵਾ ਰਹੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਸਭ ਦੌਰਾਨ ਰਾਹੁਲ ਗਾਂਧੀ ਦੇ ਮੂੰਹ 'ਤੇ ਮਾਸਕ ਲੱਗਿਆ ਵੇਖਿਆ ਜਾ ਸਕਦਾ ਹੈ। ਹੁਣ ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਰਾਹੁਲ ਗਾਂਧੀ 'ਤੇ ਤੰਜ ਕੱਸ ਰਹੇ ਹਨ। ਯੂਜ਼ਰਸ ਵੀਡੀਓ ਸ਼ੇਅਰ ਕਰਦਿਆਂ ਦਾਅਵਾ ਕਰ ਰਹੇ ਹਨ ਕਿ ਰਾਹੁਲ ਗਾਂਧੀ ਨੇ ਮਾਸਕ ਲਗਾ ਕੇ ਲੰਗਰ ਛਕਿਆ ਹੈ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਰਾਹੁਲ ਗਾਂਧੀ ਨੇ ਮਾਸਕ ਲਗਾ ਕੇ ਲੰਗਰ ਨਹੀਂ ਖਾਇਆ ਹੈ। ਵਾਇਰਲ ਪੋਸਟ ਜਰੀਏ ਰਾਹੁਲ ਗਾਂਧੀ ਦੇ ਅਕਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Agg Bani ਨੇ 27 ਜਨਵਰੀ ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਮਾਸਕ ਲਗਾ ਕੇ ਲੰਗਰ ਸਿਰਫ ਰਾਹੁਲ ਗਾਂਧੀ ਹੀ ਛਕ ਸਕਦਾ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭਤੋਂ ਪਹਿਲਾਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਇਨ੍ਹਾਂ ਸਾਰੀਆਂ ਖਬਰਾਂ ਤੋਂ ਸਾਫ ਹੋਇਆ ਕਿ ਵਾਇਰਲ ਦਾਅਵਾ ਬਿਲਕੁਲ ਫਰਜ਼ੀ ਹੈ।
ਸਾਨੂੰ Rozana Spokesman ਦਾ ਇਸ ਫੇਰੀ ਨੂੰ ਲੈ ਕੇ ਇੱਕ ਵੀਡੀਓ ਮਿਲਿਆ। ਇਸ ਵੀਡੀਓ ਵਿਚ ਰਾਹੁਲ ਗਾਂਧੀ ਨੂੰ ਲੰਗਰ ਛਕਦੇ ਵੇਖਿਆ ਜਾ ਸਕਦਾ ਸੀ। ਵੀਡੀਓ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਨੇ ਮਾਸਕ ਨਹੀਂ ਲਗਾ ਰੱਖਿਆ ਹੈ। ਇਸ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਇਸ ਫੇਰੀ ਨੂੰ ਲੈ ਕੇ ਸਾਨੂੰ The Tribune ਦੀ ਵੀ ਖਬਰ ਮਿਲੀ। ਇਸ ਖਬਰ ਵਿਚ ਇਸਤੇਮਾਲ ਤਸਵੀਰ ਵਿਚ ਸਾਫ-ਸਾਫ ਵੇਖਿਆ ਜਾ ਸਕਦਾ ਹੈ ਕਿ ਲੰਗਰ ਛਕਦੇ ਸਮੇਂ ਰਾਹੁਲ ਗਾਂਧੀ ਨੇ ਮਾਸਕ ਨਹੀਂ ਲਗਾ ਰੱਖਿਆ ਸੀ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਫਰਜ਼ੀ ਪਾਇਆ ਹੈ। ਰਾਹੁਲ ਗਾਂਧੀ ਨੇ ਮਾਸਕ ਲਗਾ ਕੇ ਲੰਗਰ ਨਹੀਂ ਖਾਇਆ ਹੈ। ਵਾਇਰਲ ਪੋਸਟ ਜਰੀਏ ਰਾਹੁਲ ਗਾਂਧੀ ਦੇ ਅਕਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
Claim- Rahul Gandhi ate Langar while mask his on
Claimed By- FB Page Agg Bani
Fact Check- Fake