ਬਲਾਤਕਾਰੀ ਸਾਧ ਨੂੰ ਲੈ ਕੇ ਹਰਸਿਮਰਤ ਕੌਰ ਬਾਦਲ ਦੇ ਨਾਂਅ ਤੋਂ ਫਰਜ਼ੀ ਬਿਆਨ ਵਾਇਰਲ, Fact Check ਰਿਪੋਰਟ
Published : Jan 29, 2024, 5:42 pm IST
Updated : Mar 1, 2024, 11:53 am IST
SHARE ARTICLE
Fact Check Fake statement viral of Harsimrat kaur badal on social media regarding Ram rahim
Fact Check Fake statement viral of Harsimrat kaur badal on social media regarding Ram rahim

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨਾਲ ਜੁੜੀ ਇੱਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੋਸਟ ਵਿਚ ਆਗੂ ਦਾ ਬਿਆਨ ਸਾਂਝਾ ਕੀਤਾ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੇ ਕਥਿਤ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਉਹ ਬਲਾਤਕਾਰੀ ਸਾਧ ਗੁਰਮੀਤ ਰਾਮ ਰਹੀਮ ਨੂੰ ਮਿਲਣ ਜਾਣਗੇ। ਦੱਸ ਦਈਏ ਇਸ ਬਿਆਨ ਨੂੰ The Summer News ਦੇ ਸਕ੍ਰੀਨਸ਼ੋਟ ਹਵਾਲਿਓਂ ਵਾਇਰਲ ਕੀਤਾ ਜਾ ਰਿਹਾ ਹੈ।।

ਫੇਸਬੁੱਕ ਯੂਜ਼ਰ Kulwant Singh Chahal ਨੇ ਵਾਇਰਲ ਗ੍ਰਾਫਿਕ ਨੂੰ ਸਾਂਝਾ ਕੀਤਾ ਹੈ ਅਤੇ ਗ੍ਰਾਫਿਕ ਉੱਤੇ ਲਿਖਿਆ ਹੋਇਆ ਹੈ, "ਸੰਤ ਰਾਮ ਰਹੀਮ ਜੀ ਨੇ ਕਲਯੁੱਗ ਦੇ ਅਵਤਾਰ ਉਹਨਾਂ ਦੀ ਸੰਗਤ ਕਰਨ ਨਾਲ ਮਿਲਦੀ ਹੈ ਰੂਹ ਨੂੰ ਸ਼ਾਂਤੀ। ਸੰਤ ਰਾਮ ਰਹੀਮ ਜੀ ਦੀ ਸੰਗਤ ਕਰਨ ਨਾਲ ਮਿਲਦੀ ਰੂਹ ਨੂੰ ਸ਼ਾਂਤੀ ! ਜਲਦੀ ਜਾਂਵਾਂਗੀ ਦਰਸ਼ਨ ਕਰਨ : ਹਰਸਿਮਰਤ ਬਾਦਲ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜ਼ਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਜੇਕਰ ਹਰਸਿਮਰਤ ਕੌਰ ਬਾਦਲ ਨੇ ਬਲਾਤਕਾਰੀ ਸਾਧ ਨੂੰ ਲੈ ਕੇ ਕੋਈ ਅਜਿਹਾ ਬਿਆਨ ਦਿੱਤਾ ਹੁੰਦਾ ਤਾਂ ਹੁਣ ਤਕ ਉਸਨੇ ਸੁਰਖੀ ਦਾ ਰੂਪ ਧਾਰ ਲੈਣਾ ਸੀ ਪਰ ਸਾਨੂੰ ਸਾਧ ਦੇ ਸਮਰਥਨ ਵਿਚ ਕੋਈ ਖਬਰ ਨਹੀਂ ਮਿਲੀ। 

ਸਾਨੂੰ ਆਪਣੀ ਸਰਚ ਦੌਰਾਨ ਕਈ ਅਜਿਹੀਆਂ ਖਬਰਾਂ ਮਿਲੀਆਂ ਜਿਨ੍ਹਾਂ ਵਿੱਚ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਵਲੋਂ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਗੁੱਸਾ ਜ਼ਾਹਰ ਕੀਤਾ ਗਿਆ ਸੀ।

ਅਸੀਂ ਆਪਣੀ ਸਰਚ ਦੌਰਾਨ ਹਰਸਿਮਰਤ ਕੌਰ ਬਾਦਲ ਦੇ ਸੋਸ਼ਲ ਮੀਡਿਆ ਅਕਾਊਂਟਸ ਨੂੰ ਵੀ ਖੰਗਾਲਿਆ ਪਰ ਸਾਨੂੰ ਓਥੇ ਵੀ ਵਾਇਰਲ ਦਾਅਵੇ ਦੀ ਪੁਸ਼ਟੀ ਕਰਦੀ ਕੋਈ ਪੋਸਟ ਨਹੀਂ ਮਿਲੀ। 

ਦੱਸ ਦਈਏ ਕਿ ਇਸ ਗ੍ਰਾਫਿਕ ਵਿਚ The Summer News ਦੀ ਵਰਤੋਂ ਕੀਤੀ ਗਈ ਹੈ ਅਤੇ ਅਸੀਂ ਅਦਾਰੇ ਦੇ ਪੇਜ 'ਤੇ ਵਿਜ਼ਿਟ ਕਰ ਅਸਲ ਪੋਸਟ ਨੂੰ ਲੱਭਿਆ। ਦੱਸ ਦਈਏ ਪੇਜ 'ਤੇ ਮੌਜੂਦ 25 ਜਨਵਰੀ 2023 ਦੇ ਗ੍ਰਾਫਿਕ ਨੂੰ ਐਡਿਟ ਕਰ ਇਹ ਫਰਜ਼ੀ ਗ੍ਰਾਫਿਕ ਬਣਾਇਆ ਗਿਆ ਸੀ। ਅਸਲ ਗ੍ਰਾਫਿਕ ਅਤੇ ਵਾਇਰਲ ਗ੍ਰਾਫਿਕ ਦੇ ਸਕ੍ਰੀਨਸ਼ੋਟ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

CollageCollage

ਪੜਤਾਲ ਦੇ ਅੰਤ ਵਿਚ ਅਸੀਂ ਵਾਇਰਲ ਗ੍ਰਾਫਿਕ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਕੀਲ ਅਤੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨਾਲ ਸਾਂਝਾ ਕੀਤਾ। ਗ੍ਰਾਫਿਕ ਨੂੰ ਦੇਖਦੇ ਸਾਰ ਉਨ੍ਹਾਂ ਨੇ ਇਸ ਗ੍ਰਾਫਿਕ ਨੂੰ ਫਰਜ਼ੀ ਦੱਸਿਆ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਫਰਜ਼ੀ ਪਾਇਆ ਹੈ। ਹਰਸਿਮਰਤ ਕੌਰ ਬਾਦਲ ਵੱਲੋਂ ਅਜਿਹਾ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ।

Our Sources:

Original Post By The Summer News Dated 25 Jan 2024

Physical Verification Quote over chat by Shromani Akali Dal Spokesperson Adv Arshdeep Singh Kler

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Pakistan vs Afghanistan War : Afghan Taliban Strikes Pakistan; Heavy Fighting On 7 Border Points....

12 Oct 2025 3:04 PM

Kisan Andolan ਨੂੰ ਲੈ ਕੇ Charanjit Channi ਦਾ ਵੱਡਾ ਦਾਅਵਾ,BJP ਨੇ ਕਿਸਾਨਾ ਉੱਤੇ ਗੋਲੀ ਚਲਾਉਣ ਦੇ ਦਿਤੇ ਸੀ ਹੁਕਮ

12 Oct 2025 3:02 PM

Rajvir Jawanda Last Ride In Village | Rajvir Jawanda Antim Sanskar in Jagraon | Rajvir Jawanda News

09 Oct 2025 3:24 PM

Rajvir Jawanda Cremation Video : ਸਾਰਿਆਂ ਨੂੰ ਰੋਂਦਾ ਛੱਡ ਗਿਆ ਰਾਜਵੀਰ ਜਵੰਦਾ Rajvir Jawanda Antim Sanskar

09 Oct 2025 3:23 PM

AAP Big PC Live On Sukhwinder Singh Calcutta Murder case |Raja warring |Former sarpanch son murder

06 Oct 2025 3:31 PM
Advertisement