Fact Check: ਇਹ ਤਸਵੀਰ ਬਨਾਰਸ ਦੇ ਮੰਦਿਰ ਦੀ ਨਹੀਂ, ਥਾਈਲੈਂਡ ਸਥਿਤ Sanctuary of Truth ਦੀ ਹੈ
Published : Mar 29, 2021, 4:47 pm IST
Updated : Mar 29, 2021, 4:47 pm IST
SHARE ARTICLE
FACT CHECK
FACT CHECK

ਇਹ ਤਸਵੀਰ ਬਨਾਰਸ ਦੇ ਕਿਸੇ ਮੰਦਿਰ ਦੀ ਨਹੀਂ ਬਲਕਿ ਥਾਈਲੈਂਡ ਦੇ ਪਟਾਇਆ ਵਿਚ ਸਥਿਤ ਸੇੰਚੁਰੀ ਆਫ ਟਰੂਥ ਦੀ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ): ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸਦੇ ਵਿਚ ਖੂਬਸੂਰਤ ਮੂਰਤੀ ਕਲਾ ਨੂੰ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਤਸਵੀਰ ਯੂਪੀ ਦੇ ਬਨਾਰਸ ਵਿਚ ਸਥਿਤ ਕਸ਼ੀਰਾਜ ਕਾਲੀ ਮੰਦਿਰ ਦੀ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਬਨਾਰਸ ਦੇ ਕਿਸੇ ਮੰਦਿਰ ਦੀ ਨਹੀਂ ਬਲਕਿ ਥਾਈਲੈਂਡ ਦੇ ਪਟਾਇਆ ਵਿਚ ਸਥਿਤ ਸੇੰਚੁਰੀ ਆਫ ਟਰੂਥ (Sanctuary of Truth) ਦੀ ਹੈ।

ਵਾਇਰਲ ਪੋਸਟ
ਫੇਸਬੁੱਕ ਪੇਜ विश्व हिन्दू एकता मंच ਨੇ ਵਾਇਰਲ ਤਸਵੀਰ ਨੂੰ ਅਪਲੋਡ ਕਰਦਿਆਂ ਲਿਖਿਆ, "क्या ये लकड़ी है??,,,काठ से बना है??? नहीं,,ये पत्थर है,,,असली आश्चर्य ताजमहल नहीं है अचरज मत करिए,,ये तो सनातन स्थापत्य विज्ञान का छोटा सा नमूना है,,,जो मिटा दिया है आपकी किताबों से इतिहासकारों ने,,काशीराजकालीमंदिर_बनारस"

ਵਾਇਰਲ ਪੋਸਟ ਦਾ ਆਰਕਾਇਵਡ (https://archive.ph/UjilD) ਲਿੰਕ।

ਪੜਤਾਲ
ਤਸਵੀਰ ਦੀ ਪੜਤਾਲ ਸ਼ੁਰੂ ਕਰਦੇ ਹੋਏ ਅਸੀਂ ਸਬਤੋਂ ਪਹਿਲਾਂ ਵਾਇਰਲ ਤਸਵੀਰ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। ਸਾਨੂੰ ਵਾਇਰਲ ਤਸਵੀਰ ਨਾਲ ਦੀਆਂ ਕਈ ਤਸਵੀਰਾਂ ਮਿਲੀਆਂ। ਤਸਵੀਰਾਂ ਦੀ ਸਾਈਟ Getty Images 'ਤੇ ਇਸ ਕਲਾ ਦੀ ਵੱਖਰੇ ਐਂਗਲ ਦੀ ਤਸਵੀਰ ਨੂੰ ਅਪਲੋਡ ਕਰਦੇ ਹੋਏ ਕੈਪਸ਼ਨ ਲਿਖਿਆ ਗਿਆ, "god goddess wood sculpture statue, exterior architecture, Sanctuary of Truth, Thailand "

ਕੈਪਸ਼ਨ ਅਨੁਸਾਰ ਇਹ ਤਸਵੀਰ ਥਾਈਲੈਂਡ ਸਥਿਤ ਸੇੰਚੁਰੀ ਆਫ ਟਰੂਥ ਦੀ ਹੈ।

ਇਸ ਵਾਇਰਲ ਤਸਵੀਰ ਨਾਲ ਦੀਆਂ ਤਸਵੀਰਾਂ ਨੂੰ Adobe Stock ਦੀ ਵੈੱਬਸਾਈਟ 'ਤੇ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

SSS
 

ਥਾਈਲੈਂਡ ਸਥਿਤ ਸੇੰਚੁਰੀ ਆਫ ਟਰੂਥ ਦੇ ਵੀਡੀਓ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਵਿਚ ਵਾਇਰਲ ਤਸਵੀਰ ਵਾਲੇ ਦ੍ਰਿਸ਼ ਵੀ ਵੇਖੇ ਜਾ ਸਕਦੇ ਹਨ।

HJ
 

ਕਾਸ਼ੀਰਾਜ ਕਾਲੀ ਮੰਦਿਰ ਦੀਆਂ ਤਸਵੀਰਾਂ ਨੂੰ ਅਤੇ ਮੰਦਿਰ ਬਾਰੇ ਜਾਣਕਾਰੀ ਇਸ ਲਿੰਕ 'ਤੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

G

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਹ ਤਸਵੀਰ ਬਨਾਰਸ ਦੇ ਕਿਸੇ ਮੰਦਿਰ ਦੀ ਨਹੀਂ ਬਲਕਿ ਥਾਈਲੈਂਡ ਦੇ ਪਟਾਇਆ ਵਿਚ ਸਥਿਤ ਸੇੰਚੁਰੀ ਆਫ ਟਰੂਥ (Sanctuary of Truth) ਦੀ ਹੈ।

Claim: ਇਹ ਤਸਵੀਰ ਯੂਪੀ ਦੇ ਬਨਾਰਸ ਵਿਚ ਸਥਿਤ ਕਸ਼ੀਰਾਜ ਕਾਲੀ ਮੰਦਿਰ ਦੀ ਹੈ।

Claimed By: ਫੇਸਬੁੱਕ ਪੇਜ विश्व हिन्दू एकता मंच

Fact Check:  Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement