Fact Check: ਛੱਤੀਸਗੜ੍ਹ ਦੇ ਸੀਐਮ ਨੇ ਵੈਕਸੀਨ ਲਗਵਾਉਣ ਦਾ ਕੀਤਾ ਨਾਟਕ? ਨਹੀਂ, ਵਾਇਰਲ ਦਾਅਵਾ ਫਰਜੀ
Published : May 29, 2021, 6:24 pm IST
Updated : May 29, 2021, 6:24 pm IST
SHARE ARTICLE
viral Post
viral Post

ਸਪੋਕਸਮੈਨ ਨੇ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭੁਪੇਸ਼ ਬਘੇਲ ਦੀ ਵੈਕਸੀਨ ਲਗਵਾਉਂਦੇ ਹੋਏ ਦੀ ਵੀਡੀਓ ਵਿਚ ਸਾਫ ਤੌਰ 'ਤੇ ਸਹੀ ਵੈਕਸੀਨੇਸ਼ਨ ਵੇਖੀ ਜਾ ਸਕਦੀ ਹੈ

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਭਾਜਪਾ ਸਮਰਥਕਾਂ ਅਤੇ ਵਰਕਰਾਂ ਦੁਆਰਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਇੱਕ ਤਸਵੀਰ ਵਾਇਰਲ ਕੀਤੀ ਜਾ ਰਹੀ ਹੈ। ਇਸ ਤਸਵੀਰ ਵਿਚ ਭੁਪੇਸ਼ ਬਘੇਲ ਨੂੰ ਵੈਕਸੀਨ ਲਗਵਾਉਂਦੇ ਵੇਖਿਆ ਜਾ ਸਕਦਾ ਹੈ ਪਰ ਵੈਕਸੀਨ ਦਾ ਢੱਕਣ ਲੱਗਿਆ ਹੋਇਆ ਹੈ, ਜਿਸ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਭੁਪੇਸ਼ ਬਘੇਲ ਵੈਕਸੀਨ ਲਗਵਾਉਣ ਦਾ ਨਾਟਕ ਕਰ ਰਹੇ ਹਨ ਅਤੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰ ਰਹੇ ਹਨ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭੁਪੇਸ਼ ਬਘੇਲ ਦੀ ਵੈਕਸੀਨ ਲਗਵਾਉਂਦੇ ਹੋਏ ਦੀ ਵੀਡੀਓ ਵਿਚ ਸਾਫ ਤੌਰ 'ਤੇ ਸਹੀ ਵੈਕਸੀਨੇਸ਼ਨ ਵੇਖੀ ਜਾ ਸਕਦੀ ਹੈ।

ਵਾਇਰਲ ਪੋਸਟ

ਛੱਤੀਸਗੜ੍ਹ ਤੋਂ ਸਾਬਕਾ ਭਾਜਪਾ ਵਿਧਾਇਕ देवजी भाई पटेल ਨੇ ਵਾਇਰਲ ਤਸਵੀਰ ਟਵੀਟ ਕਰਦਿਆਂ ਲਿਖਿਆ, "दाऊ @bhupeshbaghel जी! आप ला बताना चाहत रेहेंव,आपके ध्यान फोटू खिंचाए में रिहिस तेन टाइम ये नर्स बहिनी हा  आप ला "ठगेश वैक्सीन" लगा दिस❗ निडिल मा प्लास्टिक के कैप लगा के! काली फेर लगवा लुहु अउ प्रयास करहु आज असन फेर "वैक्सीन बर्बाद" झन हो❗ @INCChhattisgarh @PurandeswariBJP"

ਇਸ ਪੋਸਟ ਦਾ ਆਰਕਾਇਵਡ ਲਿੰਕ।

ਇਸੇ ਤਰ੍ਹਾਂ ਭਾਜਪਾ ਦੇ ਬੁਲਾਰੇ Virender Babbar ਨੇ ਫੇਸਬੁੱਕ 'ਤੇ ਵਾਇਰਲ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ, "छत्तीसगढ़ की कांग्रेस सरकार ने नई तकनीक इजात की है जिसमें सिरिंज से “निडिल केप” निकाले बिना सीधे मुख्यमंत्री को वैक्सीन लगाई जा सकती है!! यह अद्भुत आईडिया जरूर राहुल गांधी ने मुख्यमंत्री को दिया होगा।"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਭੁਪੇਸ਼ ਬਘੇਲ ਦੇ ਟੀਕਾਕਰਣ ਅਤੇ ਵਾਇਰਲ ਦਾਅਵੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਛੱਤੀਸਗੜ੍ਹ ਤੋਂ ਕਾਂਗਰਸ ਲੀਡਰ ਇਦਰੀਸ ਗਾਂਧੀ ਦਾ ਵਾਇਰਲ ਦਾਅਵੇ ਨੂੰ ਖਾਰਿਜ ਕਰਦਿਆਂ ਦਾ ਟਵੀਟ ਮਿਲਿਆ। ਇਸ ਟਵੀਟ ਵਿਚ ਭੁਪੇਸ਼ ਬਘੇਲ ਦੇ ਟੀਕਾਕਰਨ ਦੇ ਵੀਡੀਓ ਨੂੰ ਸ਼ੇਅਰ ਕੀਤਾ ਗਿਆ ਸੀ। 28 ਮਈ 2021 ਨੂੰ ਇਦਰੀਸ ਨੇ ਟਵੀਟ ਕਰਦਿਆਂ ਲਿਖਿਆ, "मुख्यमंत्री @bhupeshbaghel ji कोरोना से बचाव के लिए टीका का दूसरा डोज लगवाते हुए दरअसल छत्तीसगढ़ में आरोप-प्रत्यारोप की राजनीति कुछ इस तरह से कुलाँचे मार रहीं हैं, कि बिना सत्यता को जाने अनर्गल बयानबाज़ी करने से बाज़ नही आ रहे हैं।"

ਇਹ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਵਾਇਰਲ ਦਾਅਵੇ ਨੂੰ ਲੈ ਕੇ Alt News ਨਾਲ ਛੱਤੀਸਗੜ੍ਹ ਦੀ ਕਲੈਕਟਰ ਭਾਰਤੀ ਦਸਨ ਨੇ ਗੱਲਬਾਤ ਕਰਦਿਆਂ ਇਸ ਨੂੰ ਫਰਜੀ ਦੱਸਿਆ ਅਤੇ ਤਸਵੀਰ ਨੂੰ ਐਡੀਟੇਡ ਦੱਸਿਆ। ਦੱਸ ਦਈਏ ਕਿ ਭਾਰਤੀ ਉਸ ਟੀਕਾਕਰਨ ਦੇ ਸਮੇਂ ਭੁਪੇਸ਼ ਬਘੇਲ ਨਾਲ ਮੌਜੂਦ ਸਨ।

ਭੁਪੇਸ਼ ਬਘੇਲ ਨੇ 28 ਮਈ ਨੂੰ ਆਪਣੇ ਟੀਕਾਕਰਨ ਦੀ ਤਸਵੀਰ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਜਾਗਰੂਕ ਕੀਤਾ ਸੀ। ਇਹ ਟਵੀਟ ਹੇਠਾਂ ਵੇਖਿਆ ਜਾ ਸਕਦਾ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜੀ ਪਾਇਆ ਹੈ। ਭੁਪੇਸ਼ ਬਘੇਲ ਦੀ ਵੈਕਸੀਨ ਲਗਵਾਉਂਦੇ ਵੀਡੀਓ ਵਿਚ ਸਾਫ ਤੌਰ 'ਤੇ ਸਹੀ ਵੈਕਸੀਨੇਸ਼ਨ ਵੇਖੀ ਜਾ ਸਕਦੀ ਹੈ।

Claim :  ਭੁਪੇਸ਼ ਬਘੇਲ ਵੈਕਸੀਨ ਲਗਵਾਉਣ ਦਾ ਨਾਟਕ ਕਰ ਰਹੇ ਹਨ
Claimed By: ਛੱਤੀਸਗੜ੍ਹ ਤੋਂ ਸਾਬਕਾ ਭਾਜਪਾ ਵਿਧਾਇਕ देवजी भाई पटेल
Fact Check: 
ਫਰਜੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement