
ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਅਤੇ ਵੀਡੀਓ ਵਿਚ ਕਿਸੇ MLA ਨਾਲ ਵੀ ਕੁੱਟਮਾਰ ਨਹੀਂ ਹੋ ਰਹੀ ਹੈ। ਇਹ ਵੀਡੀਓ 2 ਪੱਖਾਂ ਦੀ ਆਪਸੀ ਲੜਾਈ ਦਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਕੁਝ ਲੋਕਾਂ ਨੂੰ ਇੱਕ ਦਫਤਰ 'ਚ ਜਾ ਕੇ ਇੱਕ ਵਿਅਕਤੀ ਨਾਲ ਕੁੱਟਮਾਰ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ ਹਰਿਆਣਾ ਦਾ ਹੈ ਜਿਥੇ ਲੋਕ ਇੱਕ MLA ਨਾਲ ਕੁੱਟਮਾਰ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਅਤੇ ਵੀਡੀਓ ਵਿਚ ਕਿਸੇ MLA ਨਾਲ ਵੀ ਕੁੱਟਮਾਰ ਨਹੀਂ ਹੋ ਰਹੀ ਹੈ। ਇਹ ਵੀਡੀਓ 2 ਪੱਖਾਂ ਦੀ ਆਪਸੀ ਲੜਾਈ ਦਾ ਹੈ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ ਮਨਦੀਪ ਸਿੰਘ ਦੀਪ ਨੇ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਹਰਿਆਣਾ ਵਿੱਚ MLA ਕੰਮ ਨਹੀਂ ਕਰਦੇ ,ਪਬਲਿਕ ਨੇ ਛਿੱਤਰ ਪਰੇਡ ਕਰ ਦਿੱਤੀ। ਪੰਜਾਬ ਵਿੱਚ ਵੀ ਜਰੂਰ ਕਰਨਗੇ ਲੋਕ"
ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ। ਵਾਇਰਲ ਵੀਡੀਓ ਇੱਕ CCTV ਫੁਟੇਜ ਹੈ ਅਤੇ ਇਸ CCTV ਫੁਟੇਜ ਦੇ ਉੱਤੇ ਤਰੀਕ ਵੀ ਲਿਖੀ ਹੋਈ ਹੈ। ਇਹ ਤਰੀਕ 7-10-2020 ਲਿਖੀ ਹੋਈ ਹੈ ਜਿਸ ਤੋਂ ਇਹ ਤਾਂ ਸਾਫ ਹੁੰਦਾ ਹੈ ਕਿ ਇਹ ਵੀਡੀਓ ਹਾਲੀਆ ਨਹੀਂ ਹੈ।
ਅੱਗੇ ਵਧਦੇ ਹੋਏ ਅਸੀਂ ਵੀਡੀਓ ਦੇ ਲਿੰਕ ਨੂੰ InVID ਟੂਲ 'ਚ ਪਾਇਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਦੀ ਮਦਦ ਨਾਲ ਸਰਚ ਕੀਤਾ। ਸਾਨੂੰ ਵਾਇਰਲ ਵੀਡੀਓ ਨੂੰ ਲੈ ਕੇ ‘India TV’ ਦੀ Youtube 'ਤੇ ਰਿਪੋਰਟ ਮਿਲੀ। 23 ਜੁਲਾਈ 2020 ਨੂੰ ਇਸ ਮਾਮਲੇ ਨੂੰ ਲੈ ਕੇ ਖਬਰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "2 men brutally beaten by goons at SDO office in Haryana's Munak"
India TV
ਖਬਰ ਅਨੁਸਾਰ ਮਾਮਲਾ ਹਰਿਆਣਾ ਦੇ ਕਰਨਾਲ (ਮੂਨਕ) ਦਾ ਹੈ ਜਿਥੇ ਬਿਜਲੀ ਵਿਭਾਗ ਦੇ ਦਫਤਰ ਵਿੱਚ ਸ਼ਿਕਾਇਤ ਕਰਨ ਆਏ ਵਿਅਕਤੀਆਂ ਨਾਲ ਬੇਹਰਿਹਮੀ ਨਾਲ ਕੁੱਟਮਾਰ ਕੀਤੀ ਗਈ। ਇਹ ਵੀਡੀਓ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ZEE
ਇਸ ਮਾਮਲੇ ਨੂੰ ਲੈ ਕੇ Zee Punjab Haryana ਦੀ ਵੀਡੀਓ ਰਿਪੋਰਟ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਵੀਡੀਓ ਹਾਲੀਆ ਨਹੀਂ ਬਲਕਿ 1 ਸਾਲ ਪੁਰਾਣਾ ਹੈ ਅਤੇ ਵੀਡੀਓ ਵਿਚ ਕਿਸੇ MLA ਨਾਲ ਵੀ ਕੁੱਟਮਾਰ ਨਹੀਂ ਹੋ ਰਹੀ ਹੈ। ਇਹ ਵੀਡੀਓ 2 ਪੱਖਾਂ ਦੀ ਆਪਸੀ ਲੜਾਈ ਦਾ ਹੈ।
Claim- MLA in Haryana beaten by public
Claimed By- ਮਨਦੀਪ ਸਿੰਘ ਦੀਪ
Fact Check- Misleading