Fact Check: ਕੀ ਨਵਜੋਤ ਸਿੱਧੂ ਨੇ ਕੀਤੀ ਅਰਵਿੰਦ ਕੇਜਰੀਵਾਲ ਦੀ ਤਰੀਫ? ਜਾਣੋ ਇਸ ਵੀਡੀਓ ਦੀ ਅਸਲ ਸਚਾਈ
Published : Sep 29, 2021, 1:09 pm IST
Updated : Sep 29, 2021, 1:09 pm IST
SHARE ARTICLE
Fact Check edited video of navjot singh sidhu viral with fake claim
Fact Check edited video of navjot singh sidhu viral with fake claim

ਅਸਲ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੀ ਤਰੀਫ ਕਰ ਰਹੇ ਸਨ। ਇਹ ਵੀਡੀਓ 2018 ਦਾ ਹੈ ਅਤੇ ਇਸ ਵੀਡੀਓ ਦੀ ਆਵਾਜ਼ ਨਾਲ ਛੇੜਛਾੜ ਕੀਤੀ ਗਈ ਹੈ।

RSFC (Team Mohali)- ਨਵਜੋਤ ਸਿੰਘ ਸਿੱਧੂ ਨੇ ਕਲ 28 ਸਿਤੰਬਰ 2021 ਨੂੰ ਪੰਜਾਬ ਕਾਂਗਰੇਸ ਦੀ ਪ੍ਰਧਾਨਗੀ ਛੱਡ ਕੇ ਸਾਰੇ ਦੇਸ਼ ਨੂੰ ਸੋਚਾਂ ਵਿਚ ਪਾਇਆ। ਕਈ ਯੂਜ਼ਰ ਹੁਣ ਦਾਅਵੇ ਕਰ ਰਹੇ ਹਨ ਕਿ ਨਵਜੋਤ ਸਿੰਘ ਸਿੱਧੂ ਆਪ ਵਿਚ ਜਾਣਗੇ। ਇਸੇ ਦਾਅਵੇ ਨੂੰ ਲੈ ਕੇ ਇੱਕ ਨਵਜੋਤ ਸਿੰਘ ਸਿੱਧੂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਨੂੰ ਕੇਜਰੀਵਾਲ ਦੀ ਤਰੀਫ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰੇਸ ਦੀ ਕਮਾਨ ਛੱਡਣ ਤੋਂ ਬਾਅਦ ਸਿੱਧੂ ਹੁਣ ਆਪ ਵਿਚ ਜਾਣ ਦੀ ਤਿਆਰੀ 'ਚ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੀ ਤਰੀਫ ਕਰ ਰਹੇ ਸਨ। ਇਹ ਵੀਡੀਓ 2018 ਦਾ ਹੈ ਅਤੇ ਇਸ ਵੀਡੀਓ ਦੀ ਆਵਾਜ਼ ਨਾਲ ਛੇੜਛਾੜ ਕੀਤੀ ਗਈ ਹੈ।

ਵਾਇਰਲ ਪੋਸਟ

ਅਕਾਲੀ ਦਲ ਸਮਰਥਕ ਪੇਜ We Support Sukhbir Singh Badal ਨੇ ਅੱਜ 29 ਸਿਤੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਬਾਦਲਗੇ ਰੰਗ।…"

ਇਹ ਵੀਡੀਓ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸੁਣਿਆ। ਇਸ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਕੇਜਰੀਵਾਲ ਦੀ ਤਰੀਫ ਕਰਦੇ ਹੋਏ ਬੋਲ ਰਹੇ ਹਨ, "ਪ੍ਰਿਥਵੀ ਕਾ ਕੋਈ ਮੋਲ ਨਹੀਂ, ਸਾਧੂ ਕੀ ਕੋਈ ਜਾਤ ਨਹੀਂ ਔਰ ਪਾਰਸ ਔਰ ਕੇਜਰੀਵਾਲ ਕਾ ਕੋਈ ਤੋਲ ਨਹੀਂ ਕੋਈ ਮੋਲ ਨਹੀਂ।"

ਹੁਣ ਅੱਗੇ ਵਧਦੇ ਹੋਏ ਅਸੀਂ ਇਸ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

"ਇਹ ਵੀਡੀਓ ਕਾਂਗਰੇਸ ਦੇ 2018 'ਚ ਹੋਏ ਸਮਾਰੋਹ ਦਾ ਹੈ ਅਤੇ ਅਸਲ ਸਪੀਚ ਵਿਚ ਉਹ ਸੋਨੀਆ ਗਾਂਧੀ ਲਈ ਇਹ ਸ਼ਬਦ ਇਸਤੇਮਾਲ ਕਰ ਰਹੇ ਸਨ।"

ਸਾਨੂੰ ਅਸਲ ਵੀਡੀਓ ਕਾਂਗਰੇਸ ਦੇ ਅਧਿਕਾਰਿਕ Youtube ਅਕਾਊਂਟ 'ਤੇ 19 ਮਈ 2018 ਦਾ ਅਪਲੋਡ ਮਿਲਿਆ। ਅਸਲ ਵੀਡੀਓ ਨੂੰ ਸ਼ੇਅਰ ਕਰਦਿਆਂ ਸਿਰਲੇਖ ਦਿੱਤਾ ਗਿਆ, "Navjot Singh Sidhu Speech at the Congress Plenary Session 2018"

Sidhu Old SpeechSidhu Old Speech

ਇਹ ਵੀਡੀਓ ਕਾਂਗਰੇਸ ਦੇ 84ਵੇਂ ਅਧੀਵੇਸ਼ ਸਮਾਰੋਹ ਦਾ ਹੈ। ਇਸ ਸਮਾਰੋਹ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਆਪਣੀ ਸਪੀਚ ਵਿਚ ਸੋਨੀਆ ਗਾਂਧੀ ਦੀ ਤਰੀਫ ਲਈ ਇਹ ਸ਼ਬਦ ਵਰਤੇ ਸੀ। ਵਾਇਰਲ ਵੀਡੀਓ ਅਤੇ ਇਸ ਵੀਡੀਓ ਨੂੰ ਦੇਖਿਆ ਜਾਵੇ ਤਾਂ ਸਿੱਧੂ ਸਮਾਨ ਕੱਪੜਿਆਂ ਵਿਚ ਨਜ਼ਰ ਆ ਰਹੇ ਹਨ ਜਿਸਤੋਂ ਸਾਫ ਹੁੰਦਾ ਹੈ ਕਿ ਵਾਇਰਲ ਵੀਡੀਓ ਐਡੀਟੇਡ ਹੈ ਅਤੇ ਹਾਲੀਆ ਨਹੀਂ ਹੈ। 

ਅਸਲ ਵੀਡੀਓ ਵਿਚ 58 ਸੈਕੰਡ ਤੋਂ ਲੈ ਕੇ 1 ਮਿੰਟ ਅਤੇ 8 ਸੈਕੰਡ ਵਿਚਕਾਰ ਸਿੱਧੂ ਦੇ ਇਨ੍ਹਾਂ ਲਫ਼ਜ਼ਾਂ ਨੂੰ ਸੁਣਿਆ ਜਾ ਸਕਦਾ ਹੈ। ਅਸਲ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਅਸਲ ਵੀਡੀਓ ਵਿਚ ਨਵਜੋਤ ਸਿੰਘ ਸਿੱਧੂ ਸੋਨੀਆ ਗਾਂਧੀ ਦੀ ਤਰੀਫ ਕਰ ਰਹੇ ਸਨ। ਇਹ ਵੀਡੀਓ 2018 ਦਾ ਹੈ ਅਤੇ ਇਸ ਵੀਡੀਓ ਦੀ ਆਵਾਜ਼ ਨਾਲ ਛੇੜਛਾੜ ਕੀਤੀ ਗਈ ਹੈ।

Claim- Navjot Singh Sidhu applauds Arvind Kejriwal
Claimed By- FB Page We Support Sukhbir Singh Badal
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement