ਕੀ ਪਾਰਲੀਮੈਂਟ 'ਚ ਮਿਊਜ਼ੀਅਮ ਨਹੀਂ? ਪੰਜਾਬ ਦੇ ਮੁੱਖ ਮੰਤਰੀ ਦੇ ਅਕਸ ਨੂੰ ਕੀਤਾ ਜਾ ਰਿਹਾ ਖਰਾਬ, ਪੜ੍ਹੋ Fact Check ਰਿਪੋਰਟ
Published : Sep 29, 2022, 6:00 pm IST
Updated : Sep 29, 2022, 6:00 pm IST
SHARE ARTICLE
Fact Check Cropped Video Of CM Bhagwant Mann Giving Speech About Museum In Parliament Shared Misleadingly
Fact Check Cropped Video Of CM Bhagwant Mann Giving Speech About Museum In Parliament Shared Misleadingly

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਵੰਤ ਮਾਨ ਦੇ ਅਧੂਰੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਹ ਪਾਰਲੀਮੈਂਟ ਵਿਚ ਮਿਊਜ਼ੀਅਮ ਹੋਣ ਦੀ ਗੱਲ ਕਰ ਰਹੇ ਹਨ। ਹੁਣ ਇਸ ਵੀਡੀਓ ਨੂੰ ਵਾਇਰਲ ਕਰਦਿਆਂ ਉਨ੍ਹਾਂ 'ਤੇ ਤਨਜ ਕੱਸਿਆ ਜਾ ਰਿਹਾ ਹੈ ਅਤੇ ਉਨ੍ਹਾਂ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਵੰਤ ਮਾਨ ਦੇ ਅਧੂਰੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਪੜ੍ਹੋ ਸਪੋਕਸਮੈਨ ਦੀ Fact Check ਰਿਪੋਰਟ:

ਵਾਇਰਲ ਪੋਸਟ

ਫੇਸਬੁੱਕ ਯੂਜ਼ਰ 'Pegwant Mann' ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਭਲਾ ਪਾਰਲੀਮੈਂਟ ਚ ਕਿਹੜਾ ਮਿਊਜ਼ੀਅਮ ਆ???????? ਲਾਕੇ ਸੰਤਰੇ ਦੇ ਚਾਰ ਕੁ ਲੰਡੂ ਜਹੇ ਫੇਰ ਪਤਾ ਲਗਦਾ ਕਿਤੇ ਕਿ ਕੀ ਬੋਲਦਾ"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਇਸ ਵੀਡੀਓ ਨੂੰ ਸਭਤੋਂ ਪਹਿਲਾਂ ਧਿਆਨ ਨਾਲ ਸੁਣਿਆ। ਇਸ 19 ਸੈਕੰਡ ਦੇ ਵੀਡੀਓ ਵਿਚ ਭਗਵੰਤ ਮਾਨ ਬੋਲ ਰਹੇ ਹਨ, "ਪਾਰਲੀਮੈਂਟ ਵਿਚ ਇੱਕ ਮਿਊਜ਼ੀਅਮ ਹੈ, ਉਸ ਮਿਊਜ਼ੀਅਮ ਵਿਚ ਇੱਕ ਕਮਰਾ ਹੈ ਅਤੇ ਉਸ ਕਮਰੇ ਦਾ ਨਾਮ ਹੈ।"

ਇਸ ਗੱਲ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਨਾਲ ਮਾਮਲੇ ਨੂੰ ਲੈ ਕੇ ਜਾਣਕਾਰੀ ਲਭਨੀ ਸ਼ੁਰੂ ਕੀਤੀ। ਸਾਨੂੰ ਆਪਣੀ ਸਰਚ ਦੌਰਾਨ ਸਾਨੂੰ Zee News ਦੁਆਰਾ 14 ਅਪ੍ਰੈਲ 2022 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ ਜਿਸਦੇ ਵਿਚ ਵਾਇਰਲ ਵੀਡੀਓ ਦਾ ਸ਼ਾਟ ਸੀ। ਰਿਪੋਰਟ ਦੇ ਮੁਤਾਬਕ ਇਹ ਵੀਡੀਓ ਡਾ ਬੀ.ਆਰ ਅੰਬੇਡਕਰ ਦੇ ਜਨਮ ਦਿਹਾੜੇ ਅਤੇ ਵਿਸਾਖੀ ਮੌਕੇ ਜਲੰਧਰ ਵਿੱਚ ਕਰਵਾਏ ਗਏ ਰਾਜ ਪੱਧਰੀ ਸਮਾਗਮ ਦਾ ਹੈ।

ਅੱਗੇ ਵੱਧਦਿਆਂ ਅਸੀਂ ਜਾਂਚ ਜਾਰੀ ਰੱਖੀ ਅਤੇ ਸਾਨੂੰ ਸਾਨੂੰ ਭਗਵੰਤ ਮਾਨ ਦੁਆਰਾ ਦਿੱਤੀ ਗਈ ਸਪੀਚ ਦਾ ਪੂਰਾ ਵੀਡੀਓ ਮਿਲਿਆ। ਪੰਜਾਬੀ ਮੀਡੀਆ ਅਦਾਰੇ Rozana Spokesman ਨੇ ਇਸ ਸਪੀਚ ਨੂੰ ਕਵਰ ਕਰਦਿਆਂ ਸਾਂਝਾ ਕੀਤਾ ਸੀ। ਵੀਡੀਓ 'ਚ 55 ਸੈਕੰਡ 'ਤੇ ਵਾਇਰਲ ਵੀਡੀਓ ਵਾਲੀ ਗੱਲ ਨੂੰ ਸੁਣਿਆ ਜਾ ਸਕਦਾ ਹੈ। ਭਗਵੰਤ ਮਾਨ ਕਹਿੰਦੇ ਹਨ, "ਪਾਰਲੀਮੈਂਟ ਦੇ ਵਿਚ ਇੱਕ ਮਿਊਜ਼ੀਅਮ ਹੈ, ਉਸ ਮਿਊਜ਼ੀਅਮ ਦੇ ਵਿਚ ਇੱਕ ਕਮਰਾ ਹੈ ਜਿਸ ਦਾ ਨਾਮ ਡ੍ਰਾਫਟਿੰਗ ਆਫ ਕਾਂਸਟੀਟਿਊਸ਼ਨ ਹੈ। ਭਾਰਤ ਦੇ ਸੰਵਿਧਾਨ ਦੀ ਜਦੋਂ ਡ੍ਰਾਫਟਿੰਗ ਹੋ ਰਹੀ ਸੀ, ਕੌਣ ਕੌਣ ਬੈਠੇ ਸਨ। ਬਾਬਾ ਸਾਹਬ ਬੈਠੇ ਸਨ ਅਤੇ ਬਾਕੀ ਹੋਰ ਵੀ ਬੈਠੇ ਸਨ ਅਤੇ ਉਨ੍ਹਾਂ ਦੇ ਸੁਰੱਖਿਆ ਗਾਰਡਾਂ ਦੀਆਂ ਫੋਟੋਆਂ ਵੀ ਲੱਗੀਆਂ ਹੋਈਆਂ ਹਨ...."

RS YTRS YT

ਹੁਣ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਪਾਰਲੀਮੈਂਟ ਵਿਚ ਅਜਿਹਾ ਮਿਊਜ਼ੀਅਮ ਹੈ ਜਾਂ ਨਹੀਂ। ਕੀਵਰਡ ਸਰਚ ਦੀ ਮਦਦ ਨਾਲ ਖੰਗਾਲਣ 'ਤੇ ਸਾਨੂੰ ਪਾਰਲੀਮੈਂਟ ਮਿਊਜ਼ੀਅਮ ਬਾਰੇ ਵਿਸਥਾਰ ਜਾਣਕਾਰੀ ਮਿਲੀ। ਰਾਜਸਭਾ ਦੀ ਅਧਿਕਾਰਿਕ ਵੈੱਬਸਾਈਟ 'ਚ ਦਿੱਤੀ ਗਈ ਜਾਣਕਾਰੀ ਮੁਤਾਬਕ ਪਾਰਲੀਮੈਂਟ ਮਿਊਜ਼ੀਅਮ ਪਾਰਲੀਮੈਂਟ ਲਾਇਬਰੇਰੀ ਬਿਲਡਿੰਗ ਦੇ ਗਰਾਊਂਡ ਫਲੋਰ ਵਿਚ ਸਥਿਤ ਹੈ।

ਸਾਨੂੰ ABP Live ਦੁਆਰਾ 22 ਸਤੰਬਰ 2022 ਨੂੰ ਪ੍ਰਕਾਸ਼ਿਤ ਇੱਕ ਆਰਟੀਕਲ ਮਿਲਿਆ। ਇਸ ਆਰਟੀਕਲ ਮੁਤਾਬਕ, "ਪਾਰਲੀਮੈਂਟ ਮਿਊਜ਼ੀਅਮ ਨੂੰ ਨਵੀਂ ਤਕਨੀਕ ਤੋਂ ਤਿਆਰ ਕਰ ਅਡਵਾਂਸ ਸਵਰੂਪ ਪ੍ਰਦਾਨ ਕਰਨ ਦੀ ਤਿਆਰੀ ਹੈ ਜਿਸ ਲਈ ਲੋਕ ਸਭਾ ਸਕੱਤਰੇਤ ਨੇ ਅੱਠ ਮੈਂਬਰੀ ਨਿਗਰਾਨੀ ਸਮਿਤੀ ਦਾ ਗਠਨ ਕੀਤਾ ਹੈ।"

ਦੱਸ ਦਈਏ ਕਿ ਆਰਟੀਕਲ ਮੁਤਾਬਕ ਭਾਰਤ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ 14 ਅਗਸਤ 2006 ਨੂੰ ਇਸ ਮਿਊਜ਼ੀਅਮ ਦਾ ਉਦਘਾਟਨ ਕੀਤਾ ਸੀ।

Youtube ਚੈਨਲ Pride Lok Sabha Secretariat ਦੁਆਰਾ 27 ਅਗਸਤ 2022 ਨੂੰ ਅਪਲੋਡ ਕੀਤੇ ਵੀਡੀਓ ਵਿਚ ਪਾਰਲੀਮੈਂਟ ਮਿਊਜ਼ੀਅਮ ਨੂੰ ਦੇਖਿਆ ਜਾ ਸਕਦਾ ਹੈ।

ਨਤੀਜਾ-  ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਭਗਵੰਤ ਮਾਨ ਦੇ ਅਧੂਰੇ ਵੀਡੀਓ ਨੂੰ ਵਾਇਰਲ ਕੀਤਾ ਜਾ ਰਿਹਾ ਹੈ। ਪਾਰਲੀਮੈਂਟ ਮਿਊਜ਼ੀਅਮ ਲਾਇਬਰੇਰੀ ਬਿਲਡਿੰਗ ਦੇ ਗਰਾਊਂਡ ਫਲੋਰ ਵਿਚ ਸਥਿਤ ਹੈ ਜਿਸ ਦਾ ਜ਼ਿਕਰ ਭਗਵੰਤ ਮਾਨ ਆਪਣੀ ਸਪੀਚ ਵਿਚ ਕਰ ਰਹੇ ਸਨ। 

Claim- Bhagwant Mann Shared Wrong Information Having Museum In Parliament 
Claimed By- FB User Bhenda Da Baap
Fact Check- Fake

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement