ਬੂਟਾਂ 'ਚ ਸ਼ਰਾਬ ਪੀ ਕੇ ਜਿੱਤ ਦਾ ਜਸ਼ਨ ਮਨਾਉਂਦੇ ਆਸਟ੍ਰੇਲੀਆ ਦਾ ਇਹ ਵੀਡੀਓ ਵਿਸ਼ਵ ਕੱਪ 2023 ਨਾਲ ਸਬੰਧਿਤ ਨਹੀਂ ਹੈ
Published : Nov 29, 2023, 5:26 pm IST
Updated : Nov 29, 2023, 5:27 pm IST
SHARE ARTICLE
Fact Check Old video of Aussies celebrating world cup win shared as recent linked to CWC 2023
Fact Check Old video of Aussies celebrating world cup win shared as recent linked to CWC 2023

ਵਾਇਰਲ ਵੀਡੀਓ ICC T20 ਵਿਸ਼ਵ ਕੱਪ 2021 ਦਾ ਹੈ ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਵਿਸ਼ਵ ਕੱਪ 2023 ਖਤਮ ਹੋ ਗਿਆ ਹੈ ਤੇ ਆਸਟ੍ਰੇਲੀਆ ਨੇ ਇਸ ਕ੍ਰਿਕੇਟ ਦੇ ਮਹਾ ਮੁਕਾਬਲੇ ਦੇ ਖਿਤਾਬ ਨੂੰ ਆਪਣੇ ਨਾਂਅ ਕੀਤਾ। ਹੁਣ ਸੋਸ਼ਲ ਮੀਡਿਆ 'ਤੇ ਆਸਟ੍ਰੇਲੀਆ ਟੀਮ ਦੇ ਜਸ਼ਨ ਮਨਾਉਂਦੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਆਸਟ੍ਰੇਲੀਆ ਦੇ ਖਿਡਾਰੀ ਜਸ਼ਨ ਮਨਾਉਂਦੇ ਆਪਣੀਆਂ ਜੁੱਤੀਆਂ ਵਿਚ ਬੀਅਰ ਪੀ ਰਹੇ ਹਨ।

X ਯੂਜ਼ਰ "दिव्या कुमारी" ਨੇ 22 ਨਵੰਬਰ 2023 ਨੂੰ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "World cup जीत के बाद ऑस्ट्रेलिया की पार्टी जूते मे डाल के बियर पी रहे है ???????????? मुँह मे से निकाल के सबको पिला देते"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਕ੍ਰਿਕੇਟ ਵਿਸ਼ਵ ਕੱਪ 2023 ਨਾਲ ਸਬੰਧਿਤ ਨਹੀਂ ਹੈ ਸਗੋਂ ਇੱਕ ਪੁਰਾਣਾ ਵੀਡੀਓ ਹੈ। ਵਾਇਰਲ ਵੀਡੀਓ ICC T20 ਵਿਸ਼ਵ ਕੱਪ 2021 ਦਾ ਹੈ ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਕੀਤਾ।

ਵਾਇਰਲ ਵੀਡੀਓ ਪੁਰਾਣਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ 15 ਨਵੰਬਰ 2021 ਦੀ The Indian Express ਦੀ ਰਿਪੋਰਟ ਮਿਲੀ। ਇਸ ਰਿਪੋਰਟ ਵਿਚ ਵੀਡੀਓ ਦੇ ਸਕ੍ਰੀਨਸ਼ੋਟ ਇਸਤੇਮਾਲ ਕੀਤੇ ਗਏ ਸਨ। ਖਬਰ ਅਨੁਸਾਰ "ਆਸਟ੍ਰੇਲੀਆਈ ਖਿਡਾਰੀ ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਨੇ ਬੂਟਾਂ ਵਿਚ ਬੀਅਰ ਪੀ ਕੇ ਟੀ-20 ਵਿਸ਼ਵ ਕੱਪ 2021 ਦੀ ਜਿੱਤ ਦਾ ਜਸ਼ਨ ਮਨਾਇਆ।"

Indian ExpressIndian Express

ਇਹ ਵੀਡੀਓ ਸਾਨੂੰ ਇੰਟਰਨੈਸ਼ਨਲ ਕ੍ਰਿਕਟ ਕਾਉਂਸਿਲ (ICC) ਦੇ ਅਧਿਕਾਰਿਕ ਐਕਸ ਅਕਾਊਂਟ ਦੁਆਰਾ 15 ਨਵੰਬਰ 2021 ਨੂੰ ਸਾਂਝਾ ਮਿਲਿਆ। ਵੀਡੀਓ ਨੂੰ ਹੇਠਾਂ ਵੇਖਿਆ ਜਾ ਸਕਦਾ ਹੈ।

 

 

"ਜੁੱਤੀਆਂ ਵਿਚ ਸ਼ਰਾਬ ਪੀਣ ਦੀ ਪ੍ਰਥਾ"

ਦੱਸ ਦਈਏ ਜੁੱਤੀਆਂ ਵਿਚ ਸ਼ਰਾਬ ਪੀਣ ਦੀ ਪ੍ਰਥਾ ਨੂੰ ‘ਦ ਸ਼ੂਈ’ ਕਿਹਾ ਜਾਂਦਾ ਹੈ। ਇਹ ਆਸਟ੍ਰੇਲੀਆ ਵਿਚ ਜਸ਼ਨ ਮਨਾਉਣ ਦਾ ਇੱਕ ਤਰੀਕਾ ਹੈ। ਆਸਟਰੇਲੀਆ ਦੇ ਫਾਰਮੂਲਾ ਵਨ ਸਟਾਰ ਡੈਨੀਅਲ ਰਿਕਾਰਡੋ ਨੇ ਸਾਲ 2016 ਵਿਚ ਜਰਮਨ ਗ੍ਰਾਂਡ ਪ੍ਰੀਕਸ ਜਿੱਤਣ 'ਤੇ ਆਪਣੀ ਜੁੱਤੀ ਤੋਂ ਸ਼ੈਂਪੇਨ ਪੀ ਕੇ ਜਸ਼ਨ ਮਨਾਇਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਿਹਾ ਇਹ ਵੀਡੀਓ ਕ੍ਰਿਕੇਟ ਵਿਸ਼ਵ ਕੱਪ 2023 ਨਾਲ ਸਬੰਧਿਤ ਨਹੀਂ ਹੈ ਸਗੋਂ ਇੱਕ ਪੁਰਾਣਾ ਵੀਡੀਓ ਹੈ। ਵਾਇਰਲ ਵੀਡੀਓ ICC T20 ਵਿਸ਼ਵ ਕੱਪ 2021 ਦਾ ਹੈ ਜਿਸਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement