
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ 4 ਸਾਲ ਪੁਰਾਣਾ ਹੈ ਅਤੇ ਇਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਹਰ ਰੋਜ਼ ਕੁਝ ਨਾ ਕੁਝ ਵਾਇਰਲ ਦੇਖਣ ਨੂੰ ਮਿਲ ਜਾਂਦਾ ਹੈ ਅਤੇ ਇਸੇ ਤਰ੍ਹਾਂ ਕਈ ਵਾਰ ਪੁਰਾਣੀਆਂ ਵੀਡੀਓ ਅਤੇ ਤਸਵੀਰਾਂ ਮੁੜ ਵਾਇਰਲ ਹੁੰਦੀਆਂ ਮਿਲਦੀਆਂ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਅਤੇ ਮੁਕੇਸ਼ ਅੰਬਾਨੀ ਦੀ ਮੁਲਾਕਾਤ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਯੂਜ਼ਰ ਵੀਡੀਓ ਨੂੰ ਹਾਲੀਆ ਦੱਸ ਕੇ ਵਾਇਰਲ ਕਰ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬਿਜਲੀ ਦੇ ਮੀਟਰਾਂ 'ਚ ਜੀਓ ਸਿਮ ਨੂੰ ਲਗਵਾਉਣ ਦੀ ਡੀਲ ਕਰ ਰਹੇ ਹਨ।
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ 4 ਸਾਲ ਪੁਰਾਣਾ ਹੈ ਅਤੇ ਇਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਇਹ ਵੀਡੀਓ ਪਿਛਲੇ ਸਾਲ ਦਸੰਬਰ ਵਿਚ ਵੀ ਗਲਤ ਦਾਅਵੇ ਨਾਲ ਵਾਇਰਲ ਹੋਇਆ ਸੀ ਅਤੇ ਇਸ ਦੀ ਪੜਤਾਲ ਸਪੋਕਸਮੈਨ ਨੇ ਕੀਤੀ ਸੀ।
ਵਾਇਰਲ ਪੋਸਟ
ਫੇਸਬੁੱਕ ਯੂਜ਼ਰ "ਕੇ ਸਿੰਘ" ਨੇ 13 ਮਾਰਚ 2021 ਨੂੰ ਇਸ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਜੇ ਸਰਕਾਰ ਦੇ ਸਾਰੇ ਕੰਮ ਇਕ ਵਪਾਰੀ ਨੇ ਹੀ ਕਰਨੇ ਹਨ , ਫਿਰ ਇਸ ਡੇਡ ਕਵਿੰਟਲ ਦੇ ਸਿਲੰਡਰ ਦਾ ਅਚਾਰ ਪਾਉਣਾ। ਅੰਬਾਨੀ, ਕੈਪਟਨ ਤੋਂ ਬਿਜਲੀ ਮੀਟਰ ਨਾ ਜੀੳ ਦਾ ਸਿਮ ਪੱਕਾ ਕਰਵਾ ਰਿਹਾ।"
ਇਸ ਪੋਸਟ ਦਾ ਆਰਕਾਇਵਡ ਲਿੰਕ।
ਪੜਤਾਲ
ਸਪੋਕਸਮੈਨ ਨੇ ਆਪਣੀ ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਕੀਵਰਡ ਸਰਚ ਦਾ ਸਹਾਰਾ ਲਿਆ। ਫੇਸਬੁੱਕ 'ਤੇ captain with Ambani ਕੀਵਰਡ ਸਰਚ ਕਰਨ ਨਾਲ ਸਾਨੂੰ ਇਸ ਵੀਡੀਓ ਨਾਲ ਦੀਆਂ ਹੋਰ ਵੀ ਕਈ ਵੀਡੀਓਜ਼ ਮਿਲੀਆਂ। ਸਾਨੂੰ ਇਹ ਵੀਡੀਓ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਅਡਵਾਈਜ਼ਰ ਰਵੀਨ ਠਕੁਰਾਲ ਦੇ ਪੇਜ਼ 'ਤੇ 31 ਅਕਤੂਬਰ 2017 ਨੂੰ ਅਪਲੋਡ ਮਿਲੀ। ਵੀਡੀਓ ਨੂੰ ਅਪਲੋਡ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ '' Amarinder Singh discusses cooperation with Mukesh Ambani, chairman & MD of Reliance Industries Ltd in various areas, including telecom, data network, agriculture and retail''
ਸਾਨੂੰ ਕੈਪਟਨ ਅਮਰਿੰਦਰ ਦੇ ਪੇਜ਼ 'ਤੇ ਵੀ ਮੁਕੇਸ਼ ਅੰਬਾਨੀ ਨਾਲ ਕੀਤੀ ਮੁਲਾਕਾਤ ਦੀਆਂ ਤਸਵੀਰਾਂ ਮਿਲੀਆਂ ਜੋ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ 31 ਅਕਤੂਬਰ 2017 ਨੂੰ ਅਪਲੋਡ ਕੀਤੀਆਂ ਸਨ।
ਫਿਰ ਅਸੀਂ ਵਾਇਰਲ ਦਾਅਵੇ ਨੂੰ ਲੈ ਕੇ ਪੁਸ਼ਟੀ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨਾਲ ਇਸ ਵਾਇਰਲ ਵੀਡੀਓ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਪੋਕਸਮੈਨ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਇਹ ਵੀਡੀਓ 2017 ਦੀ ਹੈ ਤੇ ਵਾਇਰਲ ਦਾਅਵਾ ਗਲਤ ਹੈ।
ਸਪੋਕਸਮੈਨ ਦੁਆਰਾ ਵੀਡੀਓ ਬਾਰੇ ਕੀਤੀ ਸਾਡੀ ਪਿਛਲੀ ਪੜਤਾਲ ਇੱਥੇ ਕਲਿੱਕ ਕਰ ਕੇ ਪੜ੍ਹੀ ਜਾ ਸਕਦੀ ਹੈ।
ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ ਹਾਲੀਆ ਨਹੀਂ 4 ਸਾਲ ਪੁਰਾਣਾ ਹੈ ਅਤੇ ਇਸਨੂੰ ਗਲਤ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim : ਕੈਪਟਨ ਅਮਰਿੰਦਰ ਸਿੰਘ ਬਿਜਲੀ ਦੇ ਮੀਟਰਾਂ 'ਚ ਜੀਓ ਸਿਮ ਨੂੰ ਲਗਵਾਉਣ ਲਈ ਅੰਬਾਨੀ ਨਾਲ ਡੀਲ ਕਰ ਰਹੇ ਹਨ।
Claimed By: ਫੇਸਬੁੱਕ ਯੂਜ਼ਰ "ਕੇ ਸਿੰਘ"
Fact Check: ਫਰਜ਼ੀ