
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਚੋਣਾਂ ਤੋਂ ਪਹਿਲਾਂ ਦਾ ਹੈ ਜਦੋਂ CM ਮਾਨ ਨੇ ਕਾਂਗਰੇਸ ਸਰਕਾਰ 'ਤੇ ਤੰਜ ਕੱਸਿਆ ਸੀ।
RSFC (Team Mohali)- ਸੋਸ਼ਲ ਮੀਡੀਆ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਉਨ੍ਹਾਂ ਨੂੰ ਸਰਕਾਰ 'ਤੇ ਤੰਜ ਕਸਦਿਆਂ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਨੇ ਆਪਣੀ ਹੀ ਸਰਕਾਰ 'ਤੇ ਤੰਜ ਕੱਸਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਚੋਣਾਂ ਤੋਂ ਪਹਿਲਾਂ ਦਾ ਹੈ ਜਦੋਂ ਭਗਵੰਤ ਮਾਨ ਨੇ ਕਾਂਗਰੇਸ ਸਰਕਾਰ 'ਤੇ ਤੰਜ ਕੱਸਿਆ ਸੀ।
ਵਾਇਰਲ ਪੋਸਟ
ਫੇਸਬੁੱਕ ਪੇਜ "Dhongi AAP" ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "ਇੱਧਰ ਬਦਲਾਵ ਬੌੰਦਲ ਗਿਆ???????? ਸਵਾਰੀ ਆਪਣੇ ਸਮਾਨ ਦੀ ਆਪ ਜਿੰਮੇਵਾਰ"
ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵਾਇਰਲ ਵੀਡੀਓ ਚੋਣਾਂ ਤੋਂ ਪਹਿਲਾਂ ਦਾ ਹੈ
ਸਾਨੂੰ ਇਸ ਪ੍ਰੈਸ ਵਾਰਤਾ ਨੂੰ ਲੈ ਕੇ ਫੇਸਬੁੱਕ ਪੇਜ News Only ਦੀ ਵੀਡੀਓ ਰਿਪੋਰਟ ਮਿਲੀ। ਇਹ ਰਿਪੋਰਟ 18 ਦਿਸੰਬਰ 2021 ਨੂੰ ਸਾਂਝੀ ਕੀਤੀ ਗਈ ਸੀ ਅਤੇ ਇਸਦੇ ਵਿਚ ਵਾਇਰਲ ਵੀਡੀਓ ਦੇ ਅੰਸ਼ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਦਿੱਤਾ ਗਿਆ ਸੀ, "ਪੰਜਾਬ ਸਰਕਾਰ ਬਿਨਾਂ ਡਰਾਈਵਰ ਵਾਲੀ ਬੱਸ: ਭਗਵੰਤ ਮਾਨ ਮੰਤਰੀਆਂ ਦੀ ਆਪਸ ‘ਚ ਬਣਦੀ ਨਹੀਂ ਪੰਜਾਬ ਦਾ ਕੀ ਸਵਾਰਨਗੇ: ਮਾਨ ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਕਰ ਘੇਰੀ ਪੰਜਾਬ ਸਰਕਾਰ"
ਇਸ ਰਿਪੋਰਟ ਤੋਂ ਸਾਫ ਹੋਇਆ ਕਿ ਇਹ ਵੀਡੀਓ ਹਾਲੀਆ ਨਹੀਂ ਬਲਕਿ ਚੋਣਾਂ ਤੋਂ ਪਹਿਲਾਂ ਦਾ ਹੈ।
ਦੱਸ ਦਈਏ ਕਿ ਇਹ ਪ੍ਰੈਸ ਵਾਰਤਾ 17 ਦਿਸੰਬਰ 2021 ਨੂੰ ਆਪ ਵੱਲੋਂ ਕੀਤੀ ਗਈ ਸੀ ਅਤੇ ਇਸਦੇ ਵਿਚ ਪੰਜਾਬ ਦੀ ਕਾਂਗਰੇਸ ਸਰਕਾਰ 'ਤੇ ਭਗਵੰਤ ਮਾਨ ਵੱਲੋਂ ਨਿਸ਼ਾਨੇ ਸਾਧੇ ਗਏ ਸਨ।
ਇਸ ਪ੍ਰੈਸ ਵਾਰਤਾ ਨੂੰ ਲੈ ਕੇ ਪੰਜਾਬੀ ਜਾਗਰਣ ਅਤੇ ਜਗਬਾਣੀ ਦੀ ਖਬਰ ਕਲਿਕ ਕਰ ਪੜ੍ਹੀ ਜਾ ਸਕਦੀ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਚੋਣਾਂ ਤੋਂ ਪਹਿਲਾਂ ਦਾ ਹੈ ਜਦੋਂ ਭਗਵੰਤ ਮਾਨ ਨੇ ਕਾਂਗਰੇਸ ਸਰਕਾਰ 'ਤੇ ਤੰਜ ਕੱਸਿਆ ਸੀ।
Claim-Video of Punjab CM Bhagwant Mann targeting his own government
Claimed By- FB Page Dhongi AAP
Fact Check- Misleading