ਰਾਕੇਸ਼ ਟਿਕੈਤ ਅਤੇ ਬਲਕੌਰ ਸਿੰਘ ਦੀ ਮੁਲਾਕਾਤ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ, Fact Check ਰਿਪੋਰਟ
Published : May 30, 2024, 3:18 pm IST
Updated : May 30, 2024, 3:18 pm IST
SHARE ARTICLE
Old vide of Rakesh Tikait with Sidhu Moosewala Father Balkaur Singh Viral As Recent
Old vide of Rakesh Tikait with Sidhu Moosewala Father Balkaur Singh Viral As Recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ

Claim

29 ਮਈ 2024 ਨੂੰ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੀ ਦੂਜੀ ਬਰਸੀ ਮਨਾਈ ਗਈ ਤੇ ਹੁਣ ਇਸੇ ਬਰਸੀ ਨਾਲ ਜੋੜਕੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਮੁਲਾਕਾਤ ਕਰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਵੀਡੀਓ 29 ਮਈ 2024 ਦਾ ਹੈ ਜਦੋਂ ਸਿੱਧੂ ਦੀ ਦੂਜੀ ਬਰਸੀ ਮੌਕੇ ਕਿਸਾਨ ਆਗੂ ਸਿੱਧੂ ਦੇ ਘਰ ਉਸਦੇ ਪਿਤਾ ਨਾਲ ਦੁੱਖ ਸਾਂਝਾ ਕਰਨ ਗਏ।

Instagram ਅਕਾਊਂਟ terachampionofficial ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "@rakesh.tikait ਬਾਈ ਸਿੱਧੂ ਮੂਸੇ ਵਾਲੇ ਦੀ ਬਰਸੀ ਮੌਕੇ ਪੰਹੁਚੇ ਪਿੰਡ ਮੂਸੇ ??"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢਡਰੀਆਂਵਾਲੇ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਪਰਮੇਸ਼ਰ ਦੁਆਰ ਦੁੱਖ ਸਾਂਝਾ ਕਰਨ ਪੁੱਜੇ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Investigation 

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਵੀਡੀਓ ਪੁਰਾਣਾ ਹੈ

ਦੱਸ ਦਈਏ ਕਿ ਇਹ ਵੀਡੀਓ 13 ਸਿਤੰਬਰ 2023 ਦਾ ਹੈ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢਡਰੀਆਂਵਾਲੇ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਪਰਮੇਸ਼ਰ ਦੁਆਰ ਦੁੱਖ ਸਾਂਝਾ ਕਰਨ ਪੁੱਜੇ ਸਨ।

ਮੀਡੀਆ ਅਦਾਰੇ Pro Punjab ਦੀ ਖਬਰ ਵਿਚ ਵਾਇਰਲ ਦ੍ਰਿਸ਼ ਸਾਫ ਵੇਖੇ ਜਾ ਸਕਦੇ ਹਨ। ਮੀਡੀਆ ਅਦਾਰੇ ਨੇ ਮੁਲਾਕਾਤ ਦੀ ਖਬਰ ਸਾਂਝੀ ਕਰਦਿਆਂ ਸਿਰਲੇਖ ਲਿਖਿਆ, "ਢੱਡਰੀਆਂਵਾਲਿਆਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਬਾਪੂ ਬਲਕੌਰ ਸਿੰਘ ਤੇ ਰਾਕੇਸ਼ ਟਿਕੈਤ, ਦੇਖੋ ਪ੍ਰਮੇਸ਼ਵਰ ਦੁਆਰ ਤੋਂ ਸਿੱਧੀਆਂ ਤਸਵੀਰਾਂ"

ਇਸੇ ਤਰ੍ਹਾਂ ਇਸ ਮਾਮਲੇ ਨੂੰ ਲੈ ਕੇ Jagbani ਦੀ ਰਿਪੋਰਟ ਵੀ ਹੇਠਾਂ ਕਲਿਕ ਕਰ ਵੇਖੀ ਜਾ ਸਕਦੀ ਹੈ।

ਹੁਣ ਪੜਤਾਲ ਦੇ ਅੰਤਿਮ ਚਰਨ ਵਿਚ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਰਾਕੇਸ਼ ਟਿਕੈਤ ਵੱਲੋਂ ਸਿੱਧੂ ਦੇ ਪਿਤਾ ਨਾਲ ਹਾਲੀਆ ਮੁਲਾਕਾਤ ਕੀਤੀ ਗਈ ਹੈ ਜਾਂ ਨਹੀਂ। ਦੱਸ ਦਈਏ ਸਾਨੂੰ ਇਸ ਮਾਮਲੇ ਨੂੰ ਲੈ ਕੇ ਕੋਈ ਅਧਿਕਾਰਿਕ ਰਿਪੋਰਟ ਨਹੀਂ ਮਿਲੀ।

Conclusion 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ ਜਦੋਂ ਕਿਸਾਨ ਆਗੂ ਰਾਕੇਸ਼ ਟਿਕੈਤ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਸਿੱਖ ਧਰਮ ਪ੍ਰਚਾਰਕ ਰਣਜੀਤ ਸਿੰਘ ਢਡਰੀਆਂਵਾਲੇ ਦੀ ਮਾਤਾ ਦੇ ਦੇਹਾਂਤ ਤੋਂ ਬਾਅਦ ਪਰਮੇਸ਼ਰ ਦੁਆਰ ਦੁੱਖ ਸਾਂਝਾ ਕਰਨ ਪੁੱਜੇ ਸਨ। ਹੁਣ ਪੁਰਾਣੇ ਵੀਡੀਓ ਨੂੰ ਗੁੰਮਰਾਹਕੁਨ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।

Result- Misleading

Our Sources:

Video Report Of Pro Punjab TV Published On 13 September 2023

Video Report Of Jag Bani TV Published On 13 September 2023

ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ

SHARE ARTICLE

ਸਪੋਕਸਮੈਨ FACT CHECK

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/07/2025

09 Jul 2025 12:28 PM

Bhagwant Mann Vs Bikram Singh Majithia | Bhagwant Mann Reveals Why Vigilence arrest Majithia !

09 Jul 2025 12:23 PM

ਹੁਣੇ ਹੁਣੇ ਬੱਸ ਅਤੇ ਕਾਰ ਦੀ ਹੋ ਗਈ ਭਿਆਨਕ ਟੱਕਰ, 10 ਲੋਕਾਂ ਦੀ ਮੌ+ਤ, ਪੈ ਗਿਆ ਚੀਕ ਚਿਹਾੜਾ, ਦੇਖੋ ਤਸਵੀਰਾਂ

07 Jul 2025 5:53 PM

Abohar Tailer Murder News | Who killed Abohar Taylor? | Abohar wear well owner sanjay verma Murder

07 Jul 2025 5:51 PM

Punjabi Actress Tania's Father News : Tania ਦੇ Father ਨੂੰ ਗੋ+ਲੀਆਂ ਮਾਰਨ ਵਾਲੇ ਤਿੰਨ ਕਾਬੂ | Moga Police

06 Jul 2025 9:40 PM
Advertisement