
ਵਾਇਰਲ ਹੋ ਰਿਹਾ ਵੀਡੀਓ ਇੱਕ ਮਾਕ ਡਰਿੱਲ ਸੀ ਕੋਈ ਅਸਲ ਘਟਨਾ ਨਹੀਂ। ਹੁਣ ਮਾਕ ਡਰਿੱਲ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਜਵਾਨਾਂ ਨੂੰ ਇੱਕ ਵਿਅਕਤੀ 'ਤੇ ਬੰਦੂਕ ਪੁਆਇੰਟ ਕਰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਮਾਮਲਾ ਫਰੀਦਾਬਾਦ ਮੈਟਰੋ ਸਟੇਸ਼ਨ ਦਾ ਹੈ ਜਿਥੇ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਮਾਕ ਡਰਿੱਲ ਸੀ। ਵਾਇਰਲ ਦਾਅਵਾ ਗੁੰਮਰਾਹਕੁਨ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ "BeautymYvillage" ਨੇ 26 ਜੂਨ 2022 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "Breaking - फरीदाबाद मेट्रो स्टेशन से आतंकवादी गिरफ्तार"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਦੱਸ ਦਈਏ ਕਿ ਇਹ ਵੀਡੀਓ ਟਵਿੱਟਰ 'ਤੇ ਵੀ ਖੂਬ ਵਾਇਰਲ ਹੈ ਅਤੇ ਵੀਡੀਓ ਨੂੰ ਸ਼ੇਅਰ ਕਰਦਿਆਂ ਇੱਕ ਵਿਸ਼ੇਸ਼ ਸਮੁਦਾਏ 'ਤੇ ਨਿਸ਼ਾਨਾ ਵੀ ਸਾਧਿਆ ਗਿਆ।
फरीदाबाद में बाटा मेट्रो स्टेशन पर आज एक बहुत बड़े आतंकी हमले को अपने फौजी भाइयों ने नाकाम कर उस आतंकी को गिरफ्तार किया,देखना ये भी इस्लामिस्ट ही होगा स्योर है ।
— यमुनाशंकर पाण्डेय ( एलएलएम, पीएचडी )क्रिमनोलॉजी (@YSPanday1) June 25, 2022
जयहिन्द, #जयहिन्दकीसेना pic.twitter.com/PI8y24JQlI
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭ ਤੋਂ ਪਹਿਲਾਂ ਵੀਡੀਓ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਦੱਸ ਦਈਏ ਸਾਨੂੰ ਕਈ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਵੀਡੀਓ ਨੂੰ ਮਾਕ ਡਰਿੱਲ ਦੱਸਿਆ ਗਿਆ ਅਤੇ ਵਾਇਰਲ ਹੋ ਰਹੇ ਦਾਅਵਿਆਂ ਨੂੰ ਗੁੰਮਰਾਹਕੁਨ ਦੱਸਿਆ ਗਿਆ।
Faridabad Police ਨੇ ਵਾਇਰਲ ਦਾਅਵੇ ਦਾ ਕੀਤਾ ਖੰਡਨ
ਸਾਨੂੰ ਇਸੇ ਸਰਚ ਦੌਰਾਨ Faridabad Police ਦਾ ਵਾਇਰਲ ਵੀਡੀਓ ਨੂੰ ਲੈ ਕੇ ਟਵੀਟ ਮਿਲਿਆ। ਇੱਕ ਯੂਜ਼ਰ ਵੱਲੋਂ ਸ਼ੇਅਰ ਕੀਤੇ ਵਾਇਰਲ ਵੀਡੀਓ 'ਤੇ ਪੁਲਿਸ ਨੇ ਜਵਾਬ ਦਿੰਦਿਆਂ ਲਿਖਿਆ, "पहले #सच_जानो #फिर_लिखो यह वीडियो, सीआईएसफ द्वारा की गई मॉक ड्रिल का हिस्सा है। सच्चाई जाने ,अफवाह ना फैलाएं।#नीम_हकीम खतरा-ए-जान "
पहले #सच_जानो #फिर_लिखो
— People’s Police - Faridabad Police (@FBDPolice) June 26, 2022
यह वीडियो, सीआईएसफ द्वारा की गई मॉक ड्रिल का हिस्सा है। सच्चाई जाने ,अफवाह ना फैलाएं।#नीम_हकीम खतरा-ए-जान https://t.co/FeQvqg5LI9
ਇਸਦੇ ਨਾਲ ਹੀ ਸਾਨੂੰ PIB ਦਾ ਵੀ ਵਾਇਰਲ ਵੀਡੀਓ ਨੂੰ ਲੈ ਕੇ ਟਵੀਟ ਮਿਲਿਆ। ਟਵੀਟ ਵਿਚ PIB ਨੇ ਵਾਇਰਲ ਵੀਡੀਓ ਨੂੰ ਮਾਕ ਡਰਿੱਲ ਦੱਸਿਆ ਸੀ।
A video is #viral on social media claiming that a terrorist has been caught at a Delhi metro station and people must avoid travelling in metro.#PIBFactCheck
— PIB Fact Check (@PIBFactCheck) June 27, 2022
▶️This claim is false.
▶️It is a video of mock-drill conducted by @CISFHQrs @OfficialDMRC pic.twitter.com/9WGgrLDjRq
ਮਤਲਬ ਸਾਫ ਸੀ ਕਿ ਮਾਕ ਡਰਿੱਲ ਦੇ ਵੀਡੀਓ ਨੂੰ ਅੱਤਵਾਦੀ ਦੀ ਗ੍ਰਿਫ਼ਤਾਰੀ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਮਾਕ ਡਰਿੱਲ ਸੀ ਕੋਈ ਅਸਲ ਘਟਨਾ ਨਹੀਂ। ਹੁਣ ਮਾਕ ਡਰਿੱਲ ਦੇ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Terrorist Caught At Faridabad Metro Station
Claimed By- SM Users
Fact Check- Misleading