Fact Check: ਕੀ ਦਿੱਲੀ ਸਰਕਾਰ ਨੇ ਘਟਾਈਆਂ ਡੀਜ਼ਲ ਦੀਆਂ ਕੀਮਤਾਂ? ਜਾਣੋ ਵਾਇਰਲ ਬ੍ਰੇਕਿੰਗ ਦਾ ਸੱਚ
Published : Jul 30, 2021, 7:07 pm IST
Updated : Jul 31, 2021, 9:17 am IST
SHARE ARTICLE
Fact Check Old Breaking plate of ABP News shared as recent
Fact Check Old Breaking plate of ABP News shared as recent

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਖਬਰ ਹਾਲੀਆ ਨਹੀਂ ਬਲਕਿ ਇੱਕ ਸਾਲ ਪੁਰਾਣੀ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਬ੍ਰੇਕਿੰਗ ਪਲੇਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਬ੍ਰੇਕਿੰਗ ਪਲੇਟ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਦਿੱਲੀ ਸਰਕਾਰ ਨੇ ਡੀਜ਼ਲ ਦੇ ਰੇਟ ਘਟਾ ਦਿੱਤੇ ਹਨ। ਬ੍ਰੇਕਿੰਗ ਪਲੇਟ ਅਨੁਸਾਰ ਡੀਜ਼ਲ ਦੇ ਰੇਟਾਂ 'ਚ 8 ਰੁਪਏ ਅਤੇ 36 ਪੈਸੇ ਦਾ ਘਾਟਾ ਕੀਤਾ ਗਿਆ ਹੈ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਖਬਰ ਹਾਲੀਆ ਨਹੀਂ ਬਲਕਿ ਇੱਕ ਸਾਲ ਪੁਰਾਣੀ ਹੈ। ਹੁਣ ਪੁਰਾਣੀ ਖਬਰ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਫੇਸਬੁੱਕ ਯੂਜ਼ਰ "Honey Mahla" ਨੇ ਅੱਜ 30 ਜੁਲਾਈ 2021 ਨੂੰ ਵਾਇਰਲ ਬ੍ਰੇਕਿੰਗ ਪਲੇਟ ਸ਼ੇਅਰ ਕਰਦਿਆਂ ਲਿਖਿਆ, "ਆ ਹੁੰਦੀ ਆ ਇਮਾਨਦਾਰ ਸਰਕਾਰ ,, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ 'ਚ ਦਿੱਲੀ ਸਰਕਾਰ ਵੱਲੋਂ ਡੀਜ਼ਲ ਦੇ ਪ੍ਰਤੀ ਲੀਟਰ ਰੇਟ 'ਚ 8.36 ਰੁਪਏ ਦੀ ਕਟੌਤੀ #arvindkejriwaljindabad #ArvindKejriwal #delhimodel #PetrolDieselPrice"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਬ੍ਰੇਕਿੰਗ ਪਲੇਟ ਨੂੰ ਧਿਆਨ ਨਾਲ ਵੇਖਿਆ। ਬ੍ਰੇਕਿੰਗ ਪਲੇਟ ਨੈਸ਼ਨਲ ਮੀਡੀਆ ਅਦਾਰੇ ABP News ਦੀ ਹੈ। ਗੋਰ ਕਰਨ ਵਾਲੀ ਗੱਲ ਹੈ ਕਿ ਬ੍ਰੇਕਿੰਗ ਪਲੇਟ 'ਚ ਤਰੀਕ 30 ਜੁਲਾਈ ਵੀਰਵਾਰ ਲਿਖੀ ਹੋਈ ਹੈ ਜਦਕਿ ਅੱਜ 30 ਜੁਲਾਈ 2021 ਨੂੰ ਦਿਨ ਸ਼ੁਕਰਵਾਰ ਹੈ।

Viral

ਅੱਗੇ ਵਧਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਵਾਇਰਲ ਬ੍ਰੇਕਿੰਗ ਪਲੇਟ ਨੂੰ Youtube 'ਤੇ ਲੱਭਣਾ ਸ਼ੁਰੂ ਕੀਤਾ।

ਇਹ ਖਬਰ ਇੱਕ ਸਾਲ ਪੁਰਾਣੀ ਹੈ

ABP News ਦੇ Youtube ਚੈੱਨਲ 'ਤੇ ਸਾਨੂੰ ਵਾਇਰਲ ਖਬਰ ਮਿਲੀ। ਇਹ ਖਬਰ ਪਿਛਲੇ ਸਾਲ 30 ਜੁਲਾਈ 2020 ਨੂੰ ਅਪਲੋਡ ਕੀਤੀ ਗਈ ਸੀ। ਖਬਰ ਨੂੰ ਅਪਲੋਡ ਕਰਦੇ ਹੋਏ ਸਿਰਲੇਖ ਦਿੱਤਾ ਗਿਆ, "Delhi: Diesel Price Slashed By Rs 8.36 Per Litre: CM Arvind Kejriwal | Full PC | ABP News"

ABP

ਮਤਲਬ ਸਾਫ਼ ਸੀ ਕਿ ਇਹ ਬ੍ਰੇਕਿੰਗ ਪਲੇਟ ਪੁਰਾਣੀ ਹੈ। ABP News ਦੀ ਇਹ ਵੀਡੀਓ ਇਥੇ ਕਲਿਕ ਕਰ ਵੇਖੀ ਜਾ ਸਕਦੀ ਹੈ।

ਅੱਗੇ ਵਧਦੇ ਹੋਏ ਅਸੀਂ ਇਹ ਸਰਚ ਕਰਨਾ ਸ਼ੁਰੂ ਕੀਤਾ ਕਿ ਕੀ ਅਜਿਹਾ ਕੋਈ ਫੈਸਲਾ ਦਿੱਲੀ ਸਰਕਾਰ ਨੇ ਹਾਲੀਆ ਲਿਆ ਹੈ ਜਾਂ ਨਹੀਂ? ਦੱਸ ਦਈਏ ਕਿ ਸਾਨੂੰ ਅਜਿਹੇ ਫੈਸਲੇ ਨੂੰ ਲੈ ਕੇ ਕੋਈ ਵੀ ਹਾਲੀਆ ਖਬਰ ਨਹੀਂ ਮਿਲੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਗੁੰਮਰਾਹਕੁਨ ਪਾਇਆ ਹੈ। ਇਹ ਖਬਰ ਹਾਲੀਆ ਨਹੀਂ ਬਲਕਿ ਇੱਕ ਸਾਲ ਪੁਰਾਣੀ ਹੈ। ਹੁਣ ਪੁਰਾਣੀ ਖਬਰ ਨੂੰ ਸ਼ੇਅਰ ਕਰਦੇ ਹੋਏ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।

Claim- Delhi Government reduces diesel prices by 8.36 rupees 
Claimed By- FB User Honey Mahla
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement