Fact Check: ਕਾਨਪੁਰ ਦੀ ਸੜਕ 'ਤੇ ਹੋ ਰਿਹਾ "Moon Walk"? ਜਾਣੋ ਵੀਡੀਓ ਦਾ ਅਸਲ ਸੱਚ
Published : Aug 30, 2023, 6:27 pm IST
Updated : Aug 30, 2023, 6:27 pm IST
SHARE ARTICLE
Fact Check Old video of Moon walk on Bengaluru street viral in the name of Kanpur
Fact Check Old video of Moon walk on Bengaluru street viral in the name of Kanpur

ਵਾਇਰਲ ਇਹ ਕਾਨਪੁਰ ਦਾ ਨਹੀਂ ਬਲਕਿ ਬੰਗਲੁਰੂ ਦਾ ਇੱਕ ਪੁਰਾਣਾ ਵੀਡੀਓ ਹੈ ਜਿਸਨੂੰ ਚੰਦ੍ਰਯਾਨ-2 ਦੇ ਲਾਂਚ ਸਮੇਂ 2019 ਵਿਚ ਬਣਾਇਆ ਗਿਆ ਸੀ।

RSFC (Team Mohali)- ਚੰਦ੍ਰਯਾਨ-3 ਦੇ ਚੰਦਰਮਾ 'ਤੇ ਲੈਂਡ ਕਰਨ ਮਗਰੋਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਣ ਲੱਗਾ। ਇਸ ਵੀਡੀਓ ਵਿਚ ਇੱਕ ਖਰਾਬ ਸੜਕ 'ਤੇ ਪੁਲਾੜ ਯਾਤਰੀ ਦੀ ਵਰਦੀ ਪਾਏ ਇੱਕ ਵਿਅਕਤੀ ਨੂੰ ਮੁਨ ਵਾਲਕ ਕਰਦੇ ਵੇਖਿਆ ਜਾ ਸਕਦਾ ਸੀ। ਇਸ ਵੀਡੀਓ ਨੂੰ ਕਾਨਪੁਰ ਦੀ ਖਸਤਾਹਾਲ ਸੜਕ ਦੱਸਕੇ ਪ੍ਰਸ਼ਾਸਨ 'ਤੇ ਤਨਜ਼ ਕਸੇ ਗਏ।

ਫੇਸਬੁੱਕ ਯੂਜ਼ਰ "चिर विपक्ष" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਆਪਣਾ ਕਾਨਪੁਰ ਕਿਸੇ ਚੰਨ ਤੋਂ ਘੱਟ ਥੋੜੀ ਹੈ"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਇਹ ਕਾਨਪੁਰ ਦਾ ਨਹੀਂ ਬਲਕਿ ਬੰਗਲੁਰੂ ਦਾ ਇੱਕ ਪੁਰਾਣਾ ਵੀਡੀਓ ਹੈ ਜਿਸਨੂੰ ਚੰਦ੍ਰਯਾਨ-2 ਦੇ ਲਾਂਚ ਸਮੇਂ 2019 ਵਿਚ ਬਣਾਇਆ ਗਿਆ ਸੀ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।

ਵਾਇਰਲ ਵੀਡੀਓ ਬੰਗਲੁਰੂ ਦਾ 2019 ਦਾ ਹੈ

ਸਾਨੂੰ ਇਸ ਵੀਡੀਓ ਨੂੰ ਲੈ ਕੇ NDTV ਦੀ ਇੱਕ ਰਿਪੋਰਟ ਮਿਲੀ। 3 ਸਿਤੰਬਰ 2019 ਨੂੰ ਪ੍ਰਕਾਸ਼ਿਤ ਇਸ ਖਬਰ ਦਾ ਸਿਰਲੇਖ ਹੈ, "Bengaluru, We Have A Problem: Artist Turns Astronaut To Reach Civic Body"

NDTVNDTV

ਇਸ ਖਬਰ ਵਿਚ ਦੱਸਿਆ ਗਿਆ ਕਿ ਬੰਗਲੁਰੂ ਦੇ ਇੱਕ ਆਰਟਿਸਟ ਬਾਦਲ ਨੰਜਉਂਡਾਸਵਾਮੀ ਨੇ ਖਰਾਬ ਸੜਕਾਂ ਨੂੰ ਬੰਗਲੁਰੂ ਨਗਰ ਨਿਗਮ ਦੇ ਧਿਆਨ ਵਿਚ ਲਿਆਉਣ ਲਈ ਇੱਕ ਵੱਖਰਾ ਤਰੀਕਾ ਅਪਣਾਇਆ। ਆਰਟਿਸਟ ਨੇ ਪੁਲਾੜ ਯਾਤਰੀ ਦਾ ਸੂਟ ਪਾ ਕੇ ਬੰਗਲੁਰੂ ਦੀ ਖਰਾਬ ਸੜਕ 'ਤੇ ਮੂਨ ਵਾਲਕ ਕੀਤਾ।

ਇਸ ਖਬਰ ਵਿਚ ਅਸਲ ਟਵੀਟ ਸਾਂਝਾ ਕੀਤਾ ਗਿਆ ਸੀ। ਅਸੀਂ ਬਾਦਲ ਨੰਜਉਂਡਾਸਵਾਮੀ ਦੇ ਅਕਾਊਂਟ ਨੂੰ ਸਕੈਨ ਕੀਤਾ ਤਾਂ ਪਾਇਆ ਕਿ ਇਹ ਆਰਟਿਸਟ ਵਾਤਾਵਰਣ ਸਬੰਧੀ ਅਜਿਹੇ ਨਵੇਂ ਤਰੀਕੇ ਨਾਲ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦਾ ਰਹਿੰਦਾ ਹੈ।

ਦੱਸ ਦਈਏ ਕਿ ਬਾਦਲ ਨੰਜਉਂਡਾਸਵਾਮੀ ਨੇ ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦਿਆਂ ਸਾਫ ਕੀਤਾ ਸੀ ਕਿ ਇਹ ਵੀਡੀਓ ਉਸਨੇ 2019 ਵਿਚ ਬਣਾਇਆ ਸੀ ਤੇ ਇਹ ਬੰਗਲੁਰੂ ਦਾ ਹੀ ਹੈ। ਆਰਟਿਸਟ ਨੇ ਦੱਸਿਆ ਕਿ ਇਹ ਵੀਡੀਓ ਚੰਦ੍ਰਯਾਨ-2 ਦੇ ਮਿਸ਼ਨ ਸਮੇਂ ਬਣਾਇਆ ਗਿਆ ਸੀ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਇਹ ਕਾਨਪੁਰ ਦਾ ਨਹੀਂ ਬਲਕਿ ਬੰਗਲੁਰੂ ਦਾ ਇੱਕ ਪੁਰਾਣਾ ਵੀਡੀਓ ਹੈ ਜਿਸਨੂੰ ਚੰਦ੍ਰਯਾਨ-2 ਦੇ ਲਾਂਚ ਸਮੇਂ 2019 ਵਿਚ ਬਣਾਇਆ ਗਿਆ ਸੀ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement