
ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਹੁਣ ਪਾਕਿਸਤਾਨ ਦੇ ਵੀਡੀਓ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Claim
ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬੱਚੇ ਨੂੰ ਰੇਲ ਦੀ ਪਟੜੀ ਨਾਲ ਛੇੜਛਾੜ ਕਰਦੇ ਵੇਖਿਆ ਜਾ ਸਕਦਾ ਹੈ। ਇਸ ਵੀਡੀਓ ਨੂੰ ਭਾਰਤ ਦਾ ਦੱਸਕੇ ਵਾਇਰਲ ਕਰਦਿਆਂ ਵਿਸ਼ੇਸ਼ ਸਮੁਦਾਏ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
X ਅਕਾਊਂਟ @attu1904 ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "क्या ये ट्रेन को 'पलटाने' की तैयारी हो रही है। क्या ये “ #रेल_जिहाद ” है.. @AshwiniVaishnaw जी ये तो प्यादे जिन कर कोई कठोर कार्यवाही नही हो सकती क्योंकि ये ना बालिग है इनके मास्टर माइंड तो मस्जिदों और मंदरसौ में बैठे होंगे"
करो इसे रीट्वीट-
— journalist Sher Bahadur singh (@Jr_S_B_Singh) August 30, 2024
ट्रेन को 'पलटाने' की तैयारी हो रही है। क्या ये “ रेल जिहाद ” है..@RailMinIndia@AshwiniVaishnaw #TRAIN #Trainhadsa #railwaystation #Hamster #माफी_मागा_मोदी #AndhraPradesh #MalavikaMohanan #NTRNeel pic.twitter.com/fVyGuCoTF8
क्या ये ट्रेन को 'पलटाने' की तैयारी हो रही है।
— hemu (@attu1904) August 30, 2024
क्या ये “ #रेल_जिहाद ” है..@AshwiniVaishnaw जी ये तो प्यादे
जिन कर कोई कठोर कार्यवाही नही हो सकती
क्योंकि ये ना बालिग है
इनके मास्टर माइंड तो मस्जिदों और मंदरसौ में बैठे होंगे
?? pic.twitter.com/VGJxS5Av57
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਹੁਣ ਪਾਕਿਸਤਾਨ ਦੇ ਵੀਡੀਓ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਵੀਡੀਓ ਪਾਕਿਸਤਾਨ ਦਾ ਹੈ
ਸਾਨੂੰ ਇਹ ਵੀਡੀਓ 5 ਦਿਸੰਬਰ 2023 ਦਾ ਫੇਸਬੁੱਕ 'ਤੇ ਸਾਂਝਾ ਮਿਲਿਆ। ਫੇਸਬੁੱਕ ਪੇਜ Pakistani Trains ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਉਰਦੂ ਭਾਸ਼ਾ ਵਿਚ ਕੈਪਸ਼ਨ ਲਿਖਿਆ ਜਿਸਦਾ ਪੰਜਾਬੀ ਅਨੁਵਾਦ ਹੈ, "ਸਰ ਤਾਜ ਖਾਨ ਫਾਟਕ ਚੌਂਕੀ ਨੇੜੇ ਰੇਲਵੇ ਲਾਈਨ ਦਾ ਕੀਮਤੀ ਸਮਾਨ ਚੋਰੀ ਹੋ ਰਿਹਾ ਹੈ"
ਦੱਸ ਦਈਏ ਕਿ ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ ਇੱਕ Youtube ਵੀਡੀਓ ਮਿਲੀ ਜਿਸਦੇ ਵਿਚ ਦੱਸਿਆ ਗਿਆ ਸੀ ਕਿ ਇਨ੍ਹਾਂ ਬੱਚਿਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਲਿਆ ਗਿਆ ਹੈ।
ਦੱਸ ਦਈਏ ਸਰਤਾਜ ਖਾਨ ਰੇਲਵੇ ਫਾਟਕ ਪਾਕਿਸਤਾਨ ਦੇ ਕਰਾਚੀ ਵਿਖੇ ਸਥਿਤ ਹੈ। ਇਸੇ ਲਈ ਵੱਧ ਪੁਸ਼ਟੀ ਲਈ ਅਸੀਂ ਮਾਮਲੇ ਨੂੰ ਲੈ ਕੇ ਸਾਡੇ ਪਾਕਿਸਤਾਨ ਤੋਂ ਇੰਚਾਰਜ ਪੱਤਰਕਾਰ ਬਾਬਰ ਜਲੰਧਰੀ ਨਾਲ ਗੱਲ ਕੀਤੀ। ਬਾਬਰ ਨੇ ਗੱਲ ਕਰਦਿਆਂ ਪੁਸ਼ਟੀ ਕੀਤੀ ਕਿ ਵਾਇਰਲ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦੇ ਕਰਾਚੀ ਸਥਿਤ ਸਰਤਾਜ ਖਾਨ ਰੇਲਵੇ ਫਾਟਕ ਦਾ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਭਾਰਤ ਦਾ ਨਹੀਂ ਬਲਕਿ ਪਾਕਿਸਤਾਨ ਦਾ ਹੈ। ਹੁਣ ਪਾਕਿਸਤਾਨ ਦੇ ਵੀਡੀਓ ਭਾਰਤ ਦਾ ਦੱਸਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
Result: Misleading
Our Sources:
Meta Post Of Pakistan Trains Shared On 5 December 2023
Youtube Video Of CCTV World Shared On 6 December 2023
Phsyical Verification Quote Over Call With Rozana Spokesman's Pakistan Reporter Babar Jalandhari
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ