Fact Check: ਅਹਿਮਦਾਬਾਦ ਏਅਰਪੋਰਟ 'ਤੇ ਲੋਕਾਂ ਦਾ ਸਟਾਫ ਨਾਲ ਗਰਬਾ ਖੇਡਣ ਦਾ ਇਹ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ
Published : Sep 30, 2022, 5:12 pm IST
Updated : Sep 30, 2022, 5:12 pm IST
SHARE ARTICLE
Fact Check Old video of people celebrating Garba with Ahmedabad International Airport Staff Shared as Recent
Fact Check Old video of people celebrating Garba with Ahmedabad International Airport Staff Shared as Recent

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

RSFC (Team Mohali)- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਵਿਚ ਵੱਡੀ ਗਿਣਤੀ 'ਚ ਲੋਕਾਂ ਨੂੰ ਗਰਬਾ ਖੇਡਦੇ ਵੇਖਿਆ ਜਾ ਸਕਦਾ ਹੈ। ਵਾਇਰਲ ਵੀਡੀਓ ਨੂੰ ਹਾਲੀਆ ਦੱਸਕੇ ਸ਼ੇਅਰ ਕਰਦਿਆਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਹਿਮਦਾਬਾਦ ਏਅਰਪੋਰਟ 'ਤੇ ਆਮ ਲੋਕਾਂ ਨੇ ਏਅਰਪੋਰਟ ਸਟਾਫ਼ ਨਾਲ ਗਰਬਾ ਖੇਡਿਆ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਵਾਇਰਲ ਪੋਸਟ

ਪੰਜਾਬੀ ਮੀਡੀਆ ਅਦਾਰੇ 'Fact News' ਨੇ ਵਾਇਰਲ ਵੀਡੀਓ ਨੂੰ 29 ਸਤੰਬਰ 2022 ਨੂੰ ਸ਼ੇਅਰ ਕਰਦਿਆਂ ਲਿਖਿਆ, "Ahmedabad airport 'ਤੇ ਵੱਖਰਾ ਨਜ਼ਾਰਾ !Airport ਦੇ ਸਟਾਫ ਨੇ ਲੋਕਾਂ ਨਾਲ ਮਿਲ ਕੇ ਖੇਲਿਆ ਘਰਬਾ!"

ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ। 

ਸਾਨੂੰ ਵਾਇਰਲ ਹੋ ਰਿਹਾ ਵੀਡੀਓ ਯੂਟਿਊਬ ਅਕਾਊਂਟ Talking Tales India ਦੁਆਰਾ 17 ਅਕਤੂਬਰ 2018 ਨੂੰ ਸ਼ੇਅਰ ਕੀਤਾ ਮਿਲਿਆ। ਵੀਡੀਓ ਨਾਲ ਸ਼ੇਅਰ ਕੀਤੇ ਕੈਪਸ਼ਨ ਮੁਤਾਬਕ, "ਅਹਿਮਦਾਬਾਦ ਏਅਰਪੋਰਟ 'ਤੇ ਰੰਗ ਬਿਰੰਗੇ ਯੂਨੀਫਾਰਮ ਪਾ ਕੇ ਗਰਬਾ ਖੇਡਿਆ ਗਿਆ।"

Talking TalesTalking Tales

ਅਸੀਂ ਪਾਇਆ ਕਿ ਵਾਇਰਲ ਹੋ ਰਹੇ ਵੀਡੀਓ ਅਤੇ ਇਸ ਸਾਲ 2018 ਦੇ ਵੀਡੀਓ ਵਿਚ ਕਈ ਸਮਾਨਤਾਵਾਂ ਹਨ।

ਹੋਰ ਸਰਚ ਕਰਨ 'ਤੇ ਸਾਨੂੰ ਵਾਇਰਲ ਹੋ ਰਿਹਾ ਵੀਡੀਓ ਇੱਕ ਹੋਰ Youtube ਚੈਨਲ Mumbai Press ਦੁਆਰਾ 18 ਅਕਤੂਬਰ 2018 ਨੂੰ ਸ਼ੇਅਰ ਕੀਤਾ ਮਿਲਿਆ।

ਅਗੇ ਵਧਦਿਆਂ ਅਸੀਂ ਮਾਮਲੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ TV9 ਗੁਜਰਾਤੀ ਦੁਆਰਾ 16 ਅਕਤੂਬਰ 2018 ਨੂੰ ਅਪਲੋਡ ਕੀਤਾ ਗਿਆ ਇੱਕ ਵੀਡੀਓ ਮਿਲਿਆ। ਵੀਡੀਓ 'ਚ ਅਹਿਮਦਾਬਾਦ ਏਅਰਪੋਰਟ ਤੇ ਏਅਰਲਾਈਨ ਸਟਾਫ ਦੁਆਰਾ ਖੇਡੇ ਗਏ ਗਰਬੇ ਬਾਰੇ ਜਾਣਕਾਰੀ ਦਿੱਤੀ ਗਈ ਸੀ।

ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਹੁਣ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ ਪੁਰਾਣਾ ਹੈ। ਹੁਣ ਪੁਰਾਣੇ ਵੀਡੀਓ ਨੂੰ ਮੁੜ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।

Claim- Recent video of people celebrating Garba with Ahmedabad International Airport Staff 
Claimed By- Media House Fact News
Fact Check- Misleading

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement