ਕੀ ਗਾਇਕ ਸ਼ੁਭ ਹਾਲ ਹੀ ਵਿਚ ਟਾਈਮਜ਼ ਸਕੁਏਅਰ ਬਿਲਬੋਰਡ 'ਤੇ ਹੋਇਆ ਫੀਚਰ?
Published : Sep 30, 2023, 10:58 am IST
Updated : Sep 30, 2023, 10:58 am IST
SHARE ARTICLE
Fact Check Old graphic of Shubh featured on Times Square Billboard viral as recent amid anti indian claims
Fact Check Old graphic of Shubh featured on Times Square Billboard viral as recent amid anti indian claims

ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਅਕਤੂਬਰ 2022 ਦੀ ਹੈ ਅਤੇ ਇਸਦਾ ਹਾਲੀਆ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ।

RSFC (Team Mohali)- ਖਾਲਿਸਤਾਨ ਅਤੇ ਵੱਖਵਾਦੀਆਂ ਲਈ ਕਥਿਤ ਸਮਰਥਨ ਵਿਵਾਦ ਦਰਮਿਆਨ ਗਾਇਕ ਸ਼ੁਭ ਨੂੰ ਲੈ ਕੇ ਇੱਕ ਪੋਸਟ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੁਭ ਹਾਲ ਹੀ ਵਿਚ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ 'ਤੇ ਫੀਚਰ ਹੋਇਆ ਹੈ।   

ਫੇਸਬੁੱਕ ਯੂਜ਼ਰ "Maninder Singh" ਨੇ 25 ਸਿਤੰਬਰ 2023 ਨੂੰ ਵਾਇਰਲ ਤਸਵੀਰ ਸਾਂਝਾ ਕਰਦਿਆਂ ਲਿਖਿਆ, "Dude On Top???????? Charche Ch Naam Jivein Ae Trend Ni Vairy Rakhe Karke Godeh Te Bend Ni????"

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਅਕਤੂਬਰ 2022 ਦੀ ਹੈ ਅਤੇ ਇਸਦਾ ਹਾਲੀਆ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਗ੍ਰਾਫਿਕ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਗ੍ਰਾਫਿਕ 'ਤੇ "kiddaan.com" ਲਿਖਿਆ ਹੋਇਆ ਹੈ। 

ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਕੀਵਰਡ ਸਰਚ ਕੀਤਾ ਤਾਂ ਸਾਨੂੰ kiddaan.com ਸਾਈਟ 'ਤੇ ਇਸ ਤਸਵੀਰ ਨੂੰ ਲੈ ਕੇ ਇੱਕ ਆਰਟੀਕਲ ਮਿਲਿਆ ਜਿਸ ਨੂੰ 1 ਅਕਤੂਬਰ 2022 ਨੂੰ ਪ੍ਰਕਾਸ਼ਿਤ ਕੀਤਾ ਗਿਆ ਸੀ। ਦੱਸ ਦਈਏ "kiddaan.com" ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੀਆਂ ਖਬਰਾਂ ਨੂੰ ਪ੍ਰਕਾਸ਼ਿਤ ਕਰਦੀ ਹੈ।  

KiddaanKiddaan

ਪ੍ਰਕਾਸ਼ਿਤ ਆਰਟੀਕਲ ਮੁਤਾਬਕ ਗਾਇਕ ਸ਼ੁਭ ਦਾ 'ਬਾਲਰ' ਗਾਣਾ ਰਿਲੀਜ਼ ਹੋਣ ਤੋਂ ਬਾਅਦ ਨਿਊਯਾਰਕ ਦੇ ਟਾਈਮਜ਼ ਸਕੁਏਅਰ ਬਿਲਬੋਰਡ 'ਤੇ ਫੀਚਰ ਹੋਇਆ। 

ਅਸੀਂ ਆਪਣੀ ਪੜਤਾਲ ਦੌਰਾਨ ਪਾਇਆ ਕਿ ਗਾਇਕ ਸ਼ੁਭ ਦੇ ਇੰਸਟਾਗ੍ਰਾਮ ਦੇ ਹਾਈਲਾਈਟ ਵਿਚ ਵੀ ਇਹ ਤਸਵੀਰ ਮੌਜੂਦਾ ਹੈ। ਇਹ ਤਸਵੀਰ 1 ਅਕਤੂਬਰ 2022 ਨੂੰ ਗਾਇਕ ਨੇ ਸਾਂਝੀ ਕੀਤੀ ਸੀ।

Shubh InstaShubh Insta

ਮਤਲਬ ਸਾਫ ਸੀ ਕਿ ਵਾਇਰਲ ਹੋ ਰਹੀ ਤਸਵੀਰ ਹਾਲੀਆ ਨਹੀਂ ਹੈ। 

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਪੋਸਟ ਨੂੰ ਗੁੰਮਰਾਹਕੁਨ ਪਾਇਆ ਹੈ। ਵਾਇਰਲ ਹੋ ਰਹੀ ਇਹ ਤਸਵੀਰ ਹਾਲੀਆ ਨਹੀਂ ਬਲਕਿ ਅਕਤੂਬਰ 2022 ਦੀ ਹੈ ਅਤੇ ਇਸਦਾ ਹਾਲੀਆ ਘਟਨਾਵਾਂ ਨਾਲ ਕੋਈ ਸਬੰਧ ਨਹੀਂ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM
Advertisement