
ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਖੇਡੇ ਗਏ ਮੈਚ ਦਾ ਨਹੀਂ ਹੈ। ਵੀਡੀਓ ਜੂਨ 2019 ਵਿਚ ਖੇਡੇ ਗਏ ਕ੍ਰਿਕੇਟ ਮੈਚ ਦੌਰਾਨ ਦਾ ਹੈ।
RSFC (Team Mohali)- ਇਸ ਸਮੇਂ ਦੁਬਈ ਵਿਖੇ T20 ਕ੍ਰਿਕੇਟ ਵਿਸ਼ਵ ਕੱਪ ਖੇਡਿਆ ਜਾ ਰਿਹਾ ਹੈ ਅਤੇ 29 ਅਕਤੂਬਰ 2021 ਨੂੰ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਕ੍ਰਿਕੇਟ ਮੈਚ ਖੇਡਿਆ ਗਿਆ ਜਿਸਦੇ ਵਿਚ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਨੂੰ ਮਾਤ ਦਿੱਤੀ। ਹੁਣ ਓਸੇ ਮੈਚ ਨਾਲ ਜੋੜਕੇ ਇੱਕ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਸਮਰਥਕਾਂ ਨੂੰ ਆਪਸ 'ਚ ਲੜਦੇ ਹੋਏ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਨਜ਼ਾਰਾ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ 29 ਅਕਤੂਬਰ 2021 ਨੂੰ ਖੇਡੇ ਗਏ ਕ੍ਰਿਕੇਟ ਮੈਚ ਦੌਰਾਨ ਵੇਖਣ ਨੂੰ ਮਿਲਿਆ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਖੇਡੇ ਗਏ ਮੈਚ ਦਾ ਨਹੀਂ ਹੈ। ਇਹ ਵੀਡੀਓ ਜੂਨ 2019 ਵਿਚ ਖੇਡੇ ਗਏ ਕ੍ਰਿਕੇਟ ਮੈਚ ਦੌਰਾਨ ਦਾ ਹੈ।
ਵਾਇਰਲ ਪੋਸਟ
Youtube ਅਕਾਊਂਟ Ranchers ਨੇ 29 ਅਕਤੂਬਰ 2021 ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਸਿਰਲੇਖ ਦਿੱਤਾ, "Fight Inside the stadium between Afghanistan vs pakistan fans | t20 worldcup 2021| live"
Viral YT Link
ਇਸ Youtube ਵੀਡੀਓ ਦੇ ਲਿੰਕ ਨੂੰ ਟਵਿੱਟਰ ਯੂਜ਼ਰ ਵੀ ਸ਼ੇਅਰ ਕਰ ਰਹੇ ਹਨ।
Twitter Users
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਵੀਡੀਓ ਜੂਨ 2019 ਦਾ ਹੈ
ਖੇਡ ਦੀ ਵੈੱਬਸਾਈਟ "thesportsrush.com" ਨੇ ਇਸ ਵੀਡੀਓ ਨੂੰ ਲੈ ਕੇ 30 ਜੂਨ 2019 ਨੂੰ ਖਬਰ ਪ੍ਰਕਾਸ਼ਿਤ ਕੀਤੀ। ਇਸ ਖਬਰ ਦਾ ਸਿਰਲੇਖ ਸੀ, "Pakistan and Afghanistan fans engage in ugly fight post former’s 3-wicket victory at Headingley | Cricket World Cup 2019"
SPRush
ਖਬਰ ਅਨੁਸਾਰ ਮਾਮਲਾ ਕ੍ਰਿਕੇਟ ਵਿਸ਼ਵ ਕੱਪ 2019 ਦਾ ਹੈ ਜਦੋਂ ਪਾਕਿਸਤਾਨ ਨੇ ਅਫ਼ਗ਼ਾਨਿਸਤਾਨ ਨੂੰ 3 ਵਿਕਟਾਂ ਨਾਲ ਹਰਾਇਆ ਸੀ। ਇਸੇ ਮੇਚ ਦੌਰਾਨ ਦੋਵੇਂ ਦੇਸ਼ਾਂ ਦੇ ਸਮਰਥਕ ਆਪਸ 'ਚ ਭੀੜ ਗਏ ਸਨ।
ਇਸ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ।
ਇਸ ਖਬਰ ਵਿਚ ਪਾਕਿਸਤਾਨੀ ਪੱਤਰਕਾਰ Murtaza Ali Shah ਦੇ ਟਵੀਟ ਦਾ ਇਸਤੇਮਾਲ ਕੀਤਾ ਗਿਆ ਸੀ ਜਿਸਦੇ ਵਿਚ ਵਾਇਰਲ ਵੀਡੀਓ ਵੇਖਿਆ ਜਾ ਸਕਦਾ ਹੈ। ਇਸ ਟਵੀਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
Fight breaks out between fans of Afghanistan and Pakistan cricket team at the #Headingley cricket stadium in Leeds after Pakistan betas Afghanistan. Poor level of security. Such scenes should never be allowed pic.twitter.com/l0rJAerXO9
— Murtaza Ali Shah (@MurtazaViews) June 29, 2019
ਮਤਲਬ ਸਾਫ ਸੀ ਕਿ ਪੁਰਾਣੇ ਵੀਡੀਓ ਨੂੰ ਹਾਲੀਆ ਦੱਸਕੇ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਖੇਡੇ ਗਏ ਮੈਚ ਦਾ ਨਹੀਂ ਹੈ। ਇਹ ਵੀਡੀਓ ਜੂਨ 2019 ਵਿਚ ਖੇਡੇ ਗਏ ਕ੍ਰਿਕੇਟ ਮੈਚ ਦੌਰਾਨ ਦਾ ਹੈ।
Claim- Afghan-Pakistan fans clash during yesterday's (29-Oct-2021) match
Claimed By- Youtube Account Ranchers
Fact Check- Misleading