
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਵਾਇਰਲ ਵੀਡੀਓ ਵਿਚ ਆਡੀਓ ਵੱਖਰੇ ਤੋਰ ਤੋਂ ਜੋੜਿਆ ਗਿਆ ਹੈ।
RSFC (Team Mohali)- 19 ਨਵੰਬਰ 2023 ਨੂੰ ਹੋਏ ਕ੍ਰਿਕੇਟ ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਹੋਰ ਪੋਸਟ ਵਾਇਰਲ ਹੋ ਰਹੀ ਹੈ। ਇਸ ਪੋਸਟ ਵਿਚ ਸਟੇਡੀਅਮ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸਦੇ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਹੁੰਦੇ ਵੇਖਿਆ ਜਾ ਸਕਦਾ ਹੈ। ਹੁਣ ਦਾਅਵਾ ਕੀਤਾ ਜਾ ਰਿਹਾ ਹੈ ਕਿ ਵਿਸ਼ਵ ਕੱਪ 2023 ਦੇ ਫਾਈਨਲ ਮੁਕਾਬਲੇ ਦੌਰਾਨ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।
X ਅਕਾਊਂਟ "Panchjanya" ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "फाइनल मैच के बीच नरेंद्र मोदी स्टेडियम में हनुमान चालीसा का पाठ।"
फाइनल मैच के बीच नरेंद्र मोदी स्टेडियम में हनुमान चालीसा का पाठ।#INDvsAUSfinal pic.twitter.com/IJoMJJbL3z
— Panchjanya (@epanchjanya) November 19, 2023
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਵਾਇਰਲ ਵੀਡੀਓ ਵਿਚ ਆਡੀਓ ਵੱਖਰੇ ਤੋਰ ਤੋਂ ਜੋੜਿਆ ਗਿਆ ਹੈ।
ਸਪੋਕਸਮੈਨ ਦੀ ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ। ਅਸੀਂ ਪਾਇਆ ਕਿ ਇਸ ਵੀਡੀਓ 'ਚ ਸਟੇਡੀਅਮ ਦੇ ਇੱਕ ਬੈਨਰ 'ਤੇ ਅਹਿਮਦਾਬਾਦ ਲਿਖਿਆ ਹੋਇਆ ਹੈ, ਜਿਸਤੋਂ ਇਹ ਗੱਲ ਸਾਫ ਹੋਈ ਕਿ ਵਾਇਰਲ ਵੀਡੀਓ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਦਾ ਹੈ। ਅਸੀਂ ਪਾਇਆ ਕਿ ਇਹ ਸਟੇਡੀਅਮ ਭਾਰਤੀ ਪ੍ਰਸ਼ੰਸਕਾਂ ਨਾਲ ਭਰਿਆ ਹੋਇਆ ਹੈ ਜਿਸਤੋਂ ਇਹ ਗੱਲ ਵੀ ਸਾਫ ਹੁੰਦੀ ਹੈ ਕਿ ਸਟੇਡੀਅਮ ਵਿਚ ਭਾਰਤੀ ਟੀਮ ਦਾ ਮੈਚ ਸੀ।
Viral Video
ਹੁਣ ਅਸੀਂ ਭਾਰਤੀ ਕ੍ਰਿਕੇਟ ਟੀਮ ਦੇ ਵਿਸ਼ਵ ਕੱਪ 2023 ਦੇ ਮੁਕਾਬਲਿਆਂ ਦੀ ਸੂਚੀ ਪੜ੍ਹੀ ਅਤੇ ਪਾਇਆ ਕਿ ਭਾਰਤੀ ਕ੍ਰਿਕੇਟ ਟੀਮ ਨੇ ਪਾਕਿਸਤਾਨ ਖਿਲਾਫ 15 ਅਕਤੂਬਰ 2023 ਨੂੰ ਅਤੇ ਆਸਟ੍ਰੇਲੀਆ ਖਿਲਾਫ 19 ਨਵੰਬਰ 2023 ਨੂੰ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿਚ ਮੇਚ ਖੇਡਿਆ ਸੀ।
ਅਸੀਂ ਅੱਗੇ ਵਧਦੇ ਹੋਏ ਕੀਵਰਡ ਸਰਚ ਕੀਤਾ ਅਤੇ ਸਾਨੂੰ ਵਾਇਰਲ ਵੀਡੀਓ 27 ਅਕਤੂਬਰ 2023 ਦਾ Youtube 'ਤੇ ਅਪਲੋਡ ਮਿਲਿਆ। ਕਿਉਂਕਿ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ 19 ਨਵੰਬਰ 2023 ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਿਆ ਗਿਆ ਸੀ। ਇਸ ਗੱਲ ਤੋਂ ਇਹ ਸਾਫ ਹੋਇਆ ਕਿ ਵਾਇਰਲ ਵੀਡੀਓ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਦਾ ਨਹੀਂ ਹੈ। ਮਤਲਬ ਸਾਫ ਸੀ ਕਿ ਇਹ ਵੀਡੀਓ ਪਾਕਿਸਤਾਨ ਖਿਲਾਫ ਖੇਡੇ ਗਏ ਮੈਚ ਦਾ ਸੀ।
ਇਸ ਜਾਣਕਾਰੀ ਨੂੰ ਧਿਆਨ 'ਚ ਰੱਖਦਿਆਂ ਅਸੀਂ ਆਪਣੀ ਸਰਚ ਜਾਰੀ ਰੱਖੀ ਤੇ ਇਸ ਮੈਚ ਦੇ ਕਈ ਵੀਡੀਓ ਬਲਾਗ ਵੇਖੇ ਜਿਸਤੋਂ ਸਾਫ ਹੋਇਆ ਕਿ ਵਾਇਰਲ ਵੀਡੀਓ ਪਾਕਿਸਤਾਨ ਖਿਲਾਫ ਹੋਏ ਮੈਚ ਦਾ ਹੀ ਹੈ।
ਜੇਕਰ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਵੀਡੀਓ ਦੀ ਸ਼ੁਰੂਆਤ ਵਿਚ ਇੱਕ ਕਾਲੀ ਜੈਕਟ ਪਾਇਆ ਵਿਅਕਤੀ ਵੱਡੀ ਸਕ੍ਰੀਨ 'ਤੇ ਗਾਉਂਦਾ ਨਜ਼ਰ ਆ ਰਿਹਾ ਹੈ ਤੇ ਦੱਸ ਦਈਏ ਕਿ ਭਾਰਤ-ਪਾਕਿਸਤਾਨ ਖਿਲਾਫ ਹੋਇਆ ਮੁਕਾਬਲੇ ਦੌਰਾਨ ਪਹਿਲੀ ਇਨਿੰਗ ਖਤਮ ਹੋਣ ਤੋਂ ਬਾਅਦ ਗਾਇਕ ਦਰਸ਼ਨ ਰਾਵਲ ਨੇ ਗੀਤ ਗਏ ਸੀ ਅਤੇ ਦਰਸ਼ਨ ਰਾਵਲ ਨੇ ਸਮਾਨ ਕੱਪੜੇ ਪਾਏ ਹੋਏ ਸਨ। ਦਰਸ਼ਨ ਰਾਵਲ ਨੇ ਸਮਾਨ ਕਾਲੀ ਜੈਕੇਟ, ਕਾਲੀ ਐਨਕ ਤੇ ਕਾਲੀ ਜੀਨ ਪਾਈ ਹੋਈ ਹੈ ਤੇ ਇਹ ਸਮਾਨ ਕੱਪੜਿਆਂ ਵਾਲਾ ਵਿਅਕਤੀ ਵਾਇਰਲ ਵੀਡੀਓ ਦੀ ਸਕ੍ਰੀਨ 'ਤੇ ਵੇਖਿਆ ਜਾ ਸਕਦਾ ਹੈ।
Big Screen
ਅਸੀਂ ਪਾਇਆ ਕਿ ਦਰਸ਼ਨ ਦੀ ਪਰਫਾਰਮੈਂਸ ਦੌਰਾਨ ਹਨੂੰਮਾਨ ਚਾਲੀਸਾ ਦਾ ਪਾਠ ਨਹੀਂ ਹੋਇਆ ਸੀ। ਮਤਲਬ ਸਾਫ ਸੀ ਕਿ ਵਾਇਰਲ ਵੀਡੀਓ ਵਿਚ ਆਡੀਓ ਕੱਟ ਕੇ ਲਾਇਆ ਗਿਆ ਸੀ।
"ਆਡੀਓ ਦੀ ਜਾਂਚ"
ਅਸੀਂ ਕੀਵਰਡ ਸਰਚ ਜਰੀਏ ਸਮੂਹਿਕ ਹਨੂੰਮਾਨ ਚਾਲੀਸਾ ਦੇ ਪਾਠ ਦੀਆਂ ਵੀਡੀਓ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਵਾਇਰਲ ਵੀਡੀਓ ਵਿਚ ਇਸਤੇਮਾਲ ਕੀਤੇ ਆਡੀਓ ਦਾ ਅਸਲ ਸਰੋਤ ਮਿਲਿਆ।
Youtube ਅਕਾਊਂਟ Jaipur Waley ਨੇ 3 ਜੂਨ 2023 ਨੂੰ ਸਮੂਹਿਕ ਹਨੂੰਮਾਨ ਚਾਲੀਸਾ ਦਾ ਵੀਡੀਓ ਸਾਂਝਾ ਕਰਦਿਆਂ ਸਿਰਲੇਖ ਲਿਖਿਆ, "Hanuman Chalisa Path in Jaipur ????????????"
ਦੱਸ ਦਈਏ ਕਿ ਵਾਇਰਲ ਵੀਡੀਓ ਵਿਚ ਇਸੇ ਵੀਡੀਓ ਦਾ ਆਡੀਓ ਕੱਟ ਕੇ ਜੋੜਿਆ ਗਿਆ ਹੈ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ।
"ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਵੀਡੀਓ ਦੇ ਅਸਲ ਸਰੋਤ ਨੂੰ ਲੱਭਣ ਤੋਂ ਬਾਅਦ ਇਸ ਆਰਟੀਕਲ ਨੂੰ ਅਪਡੇਟ ਕਰੇਗਾ। ਹਾਲਾਂਕਿ, ਸਾਡੀ ਪੜਤਾਲ ਤੋਂ ਇਹ ਗੱਲ ਸਾਫ ਹੁੰਦੀ ਹੈ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ ਅਤੇ ਵੀਡੀਓ ਵਿਚ ਕਿਸੇ ਹੋਰ ਵੀਡੀਓ ਦਾ ਆਡੀਓ ਵੱਖਰੇ ਤੋਰ ਤੋਂ ਜੋੜਿਆ ਗਿਆ ਹੈ।"
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਐਡੀਟੇਡ ਹੈ। ਵਾਇਰਲ ਵੀਡੀਓ ਵਿਚ ਆਡੀਓ ਵੱਖਰੇ ਤੋਰ 'ਤੇ ਜੋੜਿਆ ਗਿਆ ਸੀ।