
ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕੀਤਾ ਗਿਆ ਸੀ। ਹੁਣ ਇਸ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਇੱਕ ਬੱਚਾ ਚੋਰੀ ਕਰਦੇ ਵਿਅਕਤੀ ਨੂੰ ਫੜ੍ਹਦੇ ਵੇਖਿਆ ਜਾ ਸਕਦਾ ਹੈ। ਇਹ ਵਿਅਕਤੀ ਇੱਕ ਬੱਚੀ ਨੂੰ ਸੂਟਕੇਸ ਵਿਚ ਲੈ ਕੇ ਜਾ ਰਿਹਾ ਹੁੰਦਾ ਹੈ। ਇਸ ਵੀਡੀਓ ਨੂੰ ਯੂਜ਼ਰ ਅਸਲ ਦੱਸਕੇ ਸ਼ੇਅਰ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ ਕੋਈ ਅਸਲ ਬੱਚਾ ਚੋਰੀ ਦੀ ਘਟਨਾ ਨਹੀਂ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕੀਤਾ ਗਿਆ ਸੀ। ਹੁਣ ਇਸ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਵਾਇਰਲ ਪੋਸਟ
ਫੇਸਬੁੱਕ ਪੇਜ Smart Farming ਨੇ ਅੱਜ 30 ਦਿਸੰਬਰ 2021 ਨੂੰ ਵਾਇਰਲ ਵੀਡੀਓ ਸ਼ੇਅਰ ਕਰਦਿਆਂ ਲਿਖਿਆ, "ਪਿੰਡਾਂ ਵਿਚੋ ਬੱਚੇ ਚੁੱਕ ਕੇ ਕਿਵੇਂ ਲੈ ਜਾਂਦੇ ਹਨ ਇਸ ਵੀਡੀਓ ਨੂੰ ਜ਼ਰੂਰ ਦੇਖੋ ਅਤੇ ਆਪਣੇ ਬਚਿਆਂ ਨੂੰ ਬਚਾਉ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਜੀ"
ਇਸ ਪੋਸਟ ਨੂੰ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਇਹ ਵੀਡੀਓ ਕਈ ਫੇਸਬੁੱਕ ਪੋਸਟਸ ਅਤੇ Youtube ਅਕਾਊਂਟ 'ਤੇ ਅਪਲੋਡ ਮਿਲੀ। ਇਨ੍ਹਾਂ ਪੋਸਟਾਂ 'ਤੇ ਕਈ ਯੂਜ਼ਰ ਨਾਟਕ ਅਤੇ ਫਰਜ਼ੀ ਵੀਡੀਓ ਕਮੈਂਟ ਕਰ ਰਹੇ ਸੀ। ਇਨ੍ਹਾਂ ਕਮੈਂਟਸ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਆਪਣੀ ਸਰਚ ਜਾਰੀ ਰੱਖੀ।
Youtube ਅਕਾਊਂਟ 'ਤੇ ਆਏ ਕਮੈਂਟ ਤੋਂ ਸਾਹਮਣੇ ਆਇਆ ਸੱਚ
ਇਸ ਵੀਡੀਓ ਨੂੰ "Talha Qureshi" ਨਾਂਅ ਦੇ Youtube ਅਕਾਊਂਟ ਨੇ ਵੀ ਸ਼ੇਅਰ ਕੀਤਾ ਅਤੇ ਇਸ ਪੋਸਟ 'ਤੇ Music Adda ਨਾਂਅ ਦੇ ਅਕਾਊਂਟ ਨੇ ਕਮੈਂਟ ਕੀਤਾ ਕਿ ਇਹ ਇੱਕ ਨਾਟਕ ਦਾ ਹਿੱਸਾ ਹੈ ਅਤੇ ਇਸ ਵਾਇਰਲ ਵੀਡੀਓ ਵਿਚ ਲਾਲ ਟੋਪੀ ਪਾਏ ਦਿੱਸ ਰਿਹਾ ਵਿਅਕਤੀ "Bharti Pranks" ਨਾਂਅ ਦੇ ਪੇਜ ਨੂੰ ਚਲਾਉਂਦਾ ਹੈ।
ਇਸ ਕਮੈਂਟ ਨੂੰ ਅਧਾਰ ਬਣਾਕੇ ਅਸੀਂ Bharti Prank ਦੇ Youtube ਪੇਜ 'ਤੇ ਵਿਜ਼ਿਟ ਕੀਤਾ। ਸਾਨੂੰ ਓਥੇ ਇਸ ਅਕਾਊਂਟ ਨੂੰ ਚਲਾਉਣ ਵਾਲੇ Raju Bharti ਨਾਮਕ ਵਿਅਕਤੀ ਦੇ ਫੇਸਬੁੱਕ ਪੇਜ ਦੀ ID ਮਿਲੀ। ਅੱਗੇ ਵਧਦੇ ਹੋਏ ਅਸੀਂ ਇਸਦੇ ਪੇਜ 'ਤੇ ਵਿਜ਼ਿਟ ਕੀਤਾ। ਰਾਜੂ ਦੇ ਫੇਸਬੁੱਕ ਪੇਜ 'ਤੇ ਸਾਨੂੰ ਇਹ ਵੀਡੀਓ ਮਿਲਿਆ ਅਤੇ ਇਸ ਵੀਡੀਓ ਨਾਲ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਵੀਡੀਓ ਅਸਲੀ ਨਹੀਂ ਹੈ ਅਤੇ ਸਿਰਫ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕੀਤੀ ਗਈ ਹੈ।
ਯੂਜ਼ਰ ਨੇ ਇਹ ਵੀਡੀਓ 27 ਦਿਸੰਬਰ 2021 ਨੂੰ ਅਪਲੋਡ ਕੀਤਾ ਸੀ ਅਤੇ ਡਿਸਕਲੇਮਰ ਲਿਖਿਆ ਸੀ, "लड़का ऐसा भी हो सकता है सोचा नहीं था This page features fictional videos; All characters appearing in the video are fictitious. The videos made are inspired by true events and are made with a motto to spread social awarness. We anyhow don't mean to defame, disrespect any religion, caste, nationality, sex, gender or any individual in any manner.zukerberg"
ਇਸ ਵੀਡੀਓ ਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਇੱਕ ਨਾਟਕ ਦਾ ਹਿੱਸਾ ਹੈ ਕੋਈ ਅਸਲ ਬੱਚਾ ਚੋਰੀ ਦੀ ਘਟਨਾ ਨਹੀਂ। ਇਹ ਵੀਡੀਓ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਤਿਆਰ ਕੀਤਾ ਗਿਆ ਸੀ। ਹੁਣ ਇਸ ਵੀਡੀਓ ਨੂੰ ਗੁੰਮਰਾਹਕੁਨ ਦਾਅਵਿਆਂ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
Claim- Video of Child Kidnapping in Suitcase is real
Claimed By- FB Page Smart Farming
Fact Check- Misleading