2019 'ਚ ਦਲਿਤ ਕੁੜੀ ਨਾਲ ਹੋਏ ਜਬਰ ਜਨਾਹ ਦੇ ਵੀਡੀਓ ਨੂੰ ਫਿਰਕੂ ਰੰਗ ਦੇ ਕੇ ਕੀਤਾ ਜਾ ਰਿਹਾ ਵਾਇਰਲ- Fact Check ਰਿਪੋਰਟ
Published : Dec 30, 2023, 5:29 pm IST
Updated : Mar 1, 2024, 1:09 pm IST
SHARE ARTICLE
Fact Check Old video of minor girl gang rape viral with communal spin
Fact Check Old video of minor girl gang rape viral with communal spin

ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਬਿਹਾਰ ਦਾ ਹੈ ਜਿਥੇ ਮੁਸਲਿਮ ਨੌਜਵਾਨਾਂ ਵੱਲੋਂ ਇੱਕ ਦਲਿਤ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਸੀ

RSFC (Team Mohali)- ਸੋਸ਼ਲ ਮੀਡੀਆ 'ਤੇ ਜਬਰ ਜਨਾਹ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਿੰਦੂ ਵਿਅਕਤੀਆਂ ਵੱਲੋਂ ਇੱਕ ਦਲਿਤ ਮੁਸਲਿਮ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਉਸਦਾ ਵੀਡੀਓ ਬਣਾ ਕੇ ਵਾਇਰਲ ਕੀਤਾ ਗਿਆ।

ਟਵਿੱਟਰ ਅਕਾਊਂਟ Sikhs are not Hindu ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਦਾਅਵਾ ਕੀਤਾ ਕਿ ਹਿੰਦੂ ਵਿਅਕਤੀਆਂ ਵੱਲੋਂ ਇੱਕ ਦਲਿਤ ਮੁਸਲਿਮ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਅਤੇ ਉਸਦਾ ਵੀਡੀਓ ਬਣਾ ਕੇ ਵਾਇਰਲ ਕੀਤਾ ਗਿਆ। ਇਸ ਯੂਜ਼ਰ ਨੇ ਵੀਡੀਓ ਦੇ ਥਾਂ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ।

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਬਿਹਾਰ ਦਾ ਹੈ ਜਿਥੇ ਮੁਸਲਿਮ ਨੌਜਵਾਨਾਂ ਵੱਲੋਂ ਇੱਕ ਦਲਿਤ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਗਿਆ ਸੀ। ਕੁੜੀ ਨਾਲ ਜਬਰ ਜਨਾਹ ਕਰ ਰਹੇ ਲੋਕ ਹਿੰਦੂ ਸਮੁਦਾਏ ਤੋਂ ਨਹੀਂ ਹਨ। 

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਸਰਚ ਕੀਤਾ। 

ਵਾਇਰਲ ਦਾਅਵਾ ਗੁੰਮਰਾਹਕੁਨ ਹੈ

ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀ ਰਿਪੋਰਟਾਂ ਮਿਲੀਆਂ। ਦੱਸ ਦਈਏ ਕਿ ਇਸ ਮਾਮਲੇ ਵਿਚ ਜਬਰ ਜਨਾਹ ਦੇ ਆਰੋਪੀ ਮੁਸਲਿਮ ਸਮੁਦਾਏ ਤੋਂ ਸਨ ਨਾ ਕਿ ਹਿੰਦੂ ਸਮੁਦਾਏ ਤੋਂ। ABPNews ਨੇ 26 ਸਿਤੰਬਰ 2019 ਨੂੰ ਇੱਕ ਖਬਰ ਪ੍ਰਕਾਸ਼ਿਤ ਕੀਤੀ ਜਿਸਦੇ ਵਿਚ ਇਸ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ। ਖਬਰ ਅਨੁਸਾਰ ਬਿਹਾਰ ਦੇ ਕੌਸ਼ਾਂਬੀ ਵਿਖੇ ਹੋਈ ਜਬਰ ਜਨਾਹ ਦੇ ਤੀਜੇ ਆਰੋਪੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਸਰਾਏ ਅਕੀਲ ਇਲਾਕੇ ਤੋਂ ਮੁਹੰਮਦ ਅਕਿਬ ਉਰਫ ਬੜਕਾ ਨੂੰ ਗ੍ਰਿਫਤਾਰ ਕਰ ਲਿਆ ਹੈ। ਆਰੋਪੀ ਬੜਕਾ 'ਤੇ 25 ਹਜ਼ਾਰ ਦਾ ਇਨਾਮ ਘੋਸ਼ਿਤ ਸੀ। ਜ਼ਿਕਰਯੋਗ ਹੈ ਕਿ ਕੌਸ਼ਾਂਬੀ ਗੈਂਗਰੇਪ ਮਾਮਲੇ 'ਚ ਮੁੱਖ ਦੋਸ਼ੀ ਛੋਟਕਾ ਉਰਫ਼ ਅੱਤਵਾਦੀ ਨੂੰ ਪੁਲਿਸ ਨੇ ਬੁੱਧਵਾਰ ਨੂੰ ਐਨਕਾਊਂਟਰ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਮੁਕਾਬਲੇ ਦੌਰਾਨ ਛੋਟਕਾ ਜ਼ਖਮੀ ਹੋ ਗਿਆ ਸੀ ਅਤੇ ਉਸ ਨੂੰ ਇਲਾਜ ਲਈ ਪੁਲਿਸ ਨੇ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਹੈ। ਘਟਨਾ ਦਾ ਤੀਜਾ ਦੋਸ਼ੀ ਬੜਕਾ ਫ਼ਰਾਰ ਸੀ ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਇਸ ਖਬਰ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਘਟਨਾ ਦਾ ਦੂਜਾ ਆਰੋਪੀ ਮੁਹੰਮਦ ਨਾਜ਼ਿਮ ਸੀ ਜੋ ਕਿ ਮਾਮਲੇ ਦਾ ਵੀਡੀਓ ਬਣਾ ਰਿਹਾ ਸੀ। ਜਾਣਕਾਰੀ ਅਨੁਸਾਰ ਭੀੜ ਨੇ ਮੌਕੇ 'ਤੇ ਨਾਜ਼ਿਮ ਨੂੰ ਫੜ੍ਹ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਜਦਕਿ ਬਾਕੀ ਦੋ ਆਰੋਪੀ ਭੱਜਣ 'ਚ ਕਾਮਯਾਬ ਹੋ ਗਏ ਸੀ।

ਇਸ ਮਾਮਲੇ ਵਿੱਚ ਮੁਖ ਆਰੋਪੀ ਛੋਟਕਾ ਉਰਫ ਅੱਤਵਾਦੀ ਨੂੰ ਗ੍ਰਿਫਤਾਰ ਕੀਤੇ ਜਾਨ ਦੀ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ ਅਤੇ ABP News ਦੀ ਖਬਰ ਨੂੰ ਇਥੇ ਕਲਿਕ ਕਰ ਪੜ੍ਹਿਆ ਜਾ ਸਕਦਾ ਹੈ। 

ਸਾਨੂੰ ਆਪਣੀ ਸਰਚ ਦੌਰਾਨ ਇੱਕ ਵੀਡੀਓ ਰਿਪੋਰਟ ਮਿਲੀ ਜਿਸਦੇ ਵਿਚ ਪੀੜਤਾ ਦਾ ਬਿਆਨ ਸ਼ਾਮਿਲ ਕੀਤਾ ਗਿਆ ਸੀ। ਬਿਆਨ ਅਨੁਸਾਰ ਜਦੋਂ ਪੀੜਤ ਕੁੜੀ ਖੇਤ ਵਿਚ ਘਾਹ ਕੱਟਣ ਗਈ ਤਾਂ ਉਸਦੇ ਨਾਲ ਜਬਰ ਜਨਾਹ ਦੀ ਵਾਰਦਾਤ ਵਾਪਰੀ ਤੇ ਜਦੋਂ ਉਸਦਾ ਪਿਤਾ ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਉਣ ਗਿਆ ਤਾਂ ਪੁਲਿਸ ਨੇ ਉਸਦੇ ਪਿਤਾ ਨਾਲ ਵੀ ਕੁੱਟਮਾਰ ਕੀਤੀ।

ਦੱਸ ਦਈਏ ਕਿ ਇਸ ਘਟਨਾ ਦੇ 5 ਮਹੀਨੇ ਬਾਅਦ ਕੋਰਟ ਦਾ ਮੁਖ ਫੈਸਲਾ ਆਉਂਦਾ ਹੈ ਅਤੇ ਤਿੰਨਾਂ ਆਰੋਪੀਆਂ ਨੂੰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਹਾਲੀਆ ਨਹੀਂ ਬਲਕਿ 2019 ਦਾ ਹੈ ਅਤੇ ਬਿਹਾਰ ਦਾ ਹੈ ਜਿਥੇ ਮੁਸਲਿਮ ਨੌਜਵਾਨਾਂ ਵੱਲੋਂ ਇੱਕ ਦਲਿਤ ਕੁੜੀ ਨਾਲ ਜਬਰ ਜਨਾਹ ਕੀਤਾ ਗਿਆ ਸੀ ਅਤੇ ਉਸਦਾ ਵੀਡੀਓ ਬਣਾ ਕੇ ਵਾਇਰਲ ਕਰ ਦਿੱਤਾ ਗਿਆ ਸੀ। ਕੁੜੀ ਨਾਲ ਜਬਰ ਜਨਾਹ ਕਰ ਰਹੇ ਲੋਕ ਹਿੰਦੂ ਸਮੁਦਾਏ ਤੋਂ ਨਹੀਂ ਹਨ। 

(ਨੋਟ- ਖਬਰ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਸੀਂ ਇਸ ਖਬਰ ਵਿਚ ਕੀਤੇ ਵੀ ਵਾਇਰਲ ਵੀਡੀਓ ਦਾ ਲਿੰਕ ਅਤੇ ਵੀਡੀਓ ਦਾ ਸਕ੍ਰੀਨਸ਼ੋਟ ਸਾਂਝਾ ਨਹੀਂ ਕੀਤਾ ਹੈ।)

Our Sources:

News Reports By Dainik Bhaskar & ABP News

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

charanjit Channi Exclusive Interview - ਜਲੰਧਰ ਵਾਲੇ ਕਹਿੰਦੇ ਨਿਕਲ ਜਾਣਗੀਆਂ ਚੀਕਾਂ | SpokesmanTV

14 May 2024 1:11 PM

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM
Advertisement