ਤੱਥ ਜਾਂਚ: ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦਾ ਵੀਡੀਓ ਵਸੀਮ ਰਿਜ਼ਵੀ ਦੇ ਨਾਮ ਤੋਂ ਵਾਇਰਲ 
Published : Mar 31, 2021, 1:42 pm IST
Updated : Mar 31, 2021, 1:46 pm IST
SHARE ARTICLE
Fake Post
Fake Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਨੂੰ ਵਸੀਮ ਰਿਜ਼ਵੀ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿਚ ਭਾਜਪਾ ਆਗੂ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦਾ ਹੈ।

ਰੋਜ਼ਨਾ ਸਪੋਕਸਮੈਨ (ਮੋਹਾਲੀ ਟੀਮ)-  ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਕੁੱਝ ਲੋਕਾਂ ਦਾ ਸਮੂਹ ਇੱਕ ਵਿਅਕਤੀ ਨੂੰ ਬੇਰਿਹਮੀ ਨਾਲ ਕੁੱਟਦਾ ਨਜ਼ਰ ਆ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਕੁਰਾਨ ਸ਼ਰੀਫ ਖਿਲਾਫ਼ ਬੋਲਣ ਵਾਲੇ ਵਸੀਮ ਰਿਜ਼ਵੀ ਨੂੰ ਪੰਜਾਬ ਦੇ ਸਿੱਖ ਭਾਈਚਾਰੇ ਨੇ ਬੇਹਰਿਹਮੀ ਨਾਲ ਕੁੱਟਿਆ ਹੈ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਨੂੰ ਵਸੀਮ ਰਿਜ਼ਵੀ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿਚ ਭਾਜਪਾ ਆਗੂ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦਾ ਹੈ।

ਵਾਇਰਲ ਪੋਸਟ

ਫੇਸਬੁੱਕ ਪੇਜ "The dispatch Kashmir" ਨੇ 29 ਮਾਰਚ ਨੂੰ ਵਾਇਰਲ ਵੀਡੀਓ ਅਪਲੋਡ ਕਰਦਿਆਂ ਲਿਖਿਆ, "#Punjab_News... Waseem rizvi beaten by Sikhs at punjab. Share it. #Punjab_News...…"

ਵਾਇਰਲ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ Invid ਟੂਲ ਵਿਚ ਅਪਲੋਡ ਕੀਤਾ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢੇ। ਫੇਰ ਉਨ੍ਹਾਂ ਕੀਫ਼੍ਰੇਮਸ ਨੂੰ ਅਸੀਂ ਗੂਗਲ ਰਿਵਰਸ ਇਮੇਜ ਸਰਚ ਕੀਤਾ। ਸਰਚ ਦੇ ਨਤੀਜਿਆਂ ਤੋਂ ਸਾਨੂੰ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ।

Rozana Spokesman ਮੀਡਿਆ ਹਾਊਸ ਨੇ 27 ਮਾਰਚ ਨੂੰ ਫੇਸਬੁੱਕ 'ਤੇ ਵਾਇਰਲ ਵੀਡੀਓ ਨੂੰ ਅਪਲੋਡ ਕਰਦਿਆਂ ਲਿਖਿਆ, "ਕੁੱਟਮਾਰ ਹੋਣ ਤੋਂ ਬਾਅਦ BJP MLA Arun Narang ਨੇ ਕੀਤੀ ਪ੍ਰੈਸ ਕਾਨਫਰੰਸ ਦੇਖੋ ਪੁਲਿਸ ਦੀ ਮੌਜੂਦਗੀ 'ਚ ਕਿਉ ਕੁੱਟਿਆ BJP MLA, ਅਰੁਣ ਨਾਰੰਗ ਨੇ ਪ੍ਰੈਸ ਕਾਨਫਰੰਸ ਕਰ ਦੱਸੀ ਸਾਰੀ ਸੱਚਾਈ"

ਖ਼ਬਰ ਅਨੁਸਾਰ, ਵੀਡੀਓ ਵਿਚ ਦਿਖ ਰਿਹਾ ਵਿਅਕਤੀ ਅਬੋਹਰ ਤੋਂ ਭਾਜਪਾ MLA ਅਰੁਣ ਨਾਰੰਗ ਹੈ। ਇਸ ਖ਼ਬਰ ਵਿਚ ਅਰੁਣ ਨਾਰੰਗ ਦੇ ਕੁੱਟਮਾਰ ਤੋਂ ਬਾਅਦ ਬਿਆਨ ਨੂੰ ਸੁਣਿਆ ਜਾ ਸਕਦਾ ਹੈ।

Photo

ਵਾਇਰਲ ਵੀਡੀਓ ਸਾਨੂੰ Tribune ਦੀ ਖ਼ਬਰ ਵਿਚ ਵੀ ਪ੍ਰਕਾਸ਼ਿਤ ਮਿਲਿਆ। 27 ਮਾਰਚ ਨੂੰ ਖ਼ਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "BJP MLA Arun Narang thrashed, stripped; Capt Amarinder promises action"

ਖ਼ਬਰ ਇਥੇ ਕਲਿਕ ਕਰ ਪੜ੍ਹੀ ਜਾ ਸਕਦੀ ਹੈ।

Photo

ਦੱਸ ਦਈਏ ਕਿ ਵਸੀਮ ਰਿਜ਼ਵੀ ਨੂੰ ਲੈ ਕੇ ਵਾਇਰਲ ਦਾਅਵੇ ਵਰਗੀ ਕੋਈ ਖ਼ਬਰ ਸਾਨੂੰ ਨਹੀਂ ਮਿਲੀ ਹੈ।

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਜਿਹੜੇ ਵੀਡੀਓ ਨੂੰ ਵਸੀਮ ਰਿਜ਼ਵੀ ਦਾ ਦੱਸਿਆ ਜਾ ਰਿਹਾ ਹੈ, ਉਹ ਅਸਲ ਵਿਚ ਭਾਜਪਾ ਆਗੂ ਅਰੁਣ ਨਾਰੰਗ ਨਾਲ ਹੋਈ ਕੁੱਟਮਾਰ ਦਾ ਹੈ।
Claim: ਕੁਰਾਨ ਸ਼ਰੀਫ ਖਿਲਾਫ਼ ਬੋਲਣ ਵਾਲੇ ਵਸੀਮ ਰਿਜ਼ਵੀ ਨੂੰ ਪੰਜਾਬ ਦੇ ਸਿੱਖ ਭਾਈਚਾਰੇ ਨੇ ਬੇਹਰਿਹਮੀ ਨਾਲ ਕੁੱਟਿਆ ਹੈ।
Claimed By : ਫੇਸਬੁੱਕ ਪੇਜ "The dispatch Kashmir
Fact Check : ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement