Fact Check: ਭਾਜਪਾ ਲੀਡਰ ਦੇ TMC ਵਰਕਰਾਂ ਨੂੰ ਧਮਕਾਉਣ ਦਾ ਪੁਰਾਣਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ
Published : Mar 31, 2021, 6:21 pm IST
Updated : Mar 31, 2021, 6:21 pm IST
SHARE ARTICLE
Viral Post
Viral Post

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਈਲ ਵੀਡੀਓ 2019 ਦਾ ਹੈ ਅਤੇ ਇਸਦਾ ਹਾਲੀਆ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਰੋਜ਼ਾਨਾ ਸਪੋਕਸਮੈਨ (ਮੋਹਾਲੀ ਟੀਮ) - ਸੋਸ਼ਲ ਮੀਡੀਆ 'ਤੇ ਆਗਾਮੀ ਬੰਗਾਲ ਚੋਣਾਂ ਨੂੰ ਲੈ ਕੇ ਸਰਗਰਮੀ ਵੇਖੀ ਜਾ ਸਕਦੀ ਹੈ। ਹੁਣ ਇਸੇ ਕੜੀ ਵਿਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਦੇ ਵਿਚ ਭਗਵੇਂ ਰੰਗੀ ਕੱਪੜੇ ਪਾਏ ਔਰਤ ਨੂੰ ਕੁਝ ਲੋਕਾਂ ਦੇ ਸਮੂਹ ਨੂੰ ਧਮਕੀ ਦਿੰਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਜਪਾ ਲੀਡਰ ਨੇ ਬੰਗਾਲ ਦੇ ਵੋਟਰਾਂ ਨੂੰ ਧਮਕੀ ਦੇ ਕੇ ਕਿਹਾ ਹੈ ਕਿ ਜੇ ਉਨ੍ਹਾਂ ਨੇ ਭਾਜਪਾ ਨੂੰ ਵੋਟਾਂ ਨਾ ਪਾਈਆਂ ਤਾਂ ਉਹ ਉਨ੍ਹਾਂ ਨਾਲ ਮਾਰਕੁੱਟ ਕਰਵਾਏਗੀ।

ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਈਲ ਵੀਡੀਓ 2019 ਦਾ ਹੈ ਅਤੇ ਇਸਦਾ ਹਾਲੀਆ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

ਵਾਇਰਲ ਪੋਸਟ

ਟਵਿੱਟਰ ਯੂਜ਼ਰ Truth of West Bengal "@Truth_of_WB" ਨੇ ਵਾਇਰਲ ਵੀਡੀਓ ਨੂੰ ਕੋਟ ਟਵੀਟ ਕਰਦਿਆਂ ਲਿਖਿਆ, "BJP candidate issues threat to voters of Bengal that she will bring in 1000 boys from UP and beat residents of Bengal for over an year. #BJPHatesBengal #WestBengalPolls #WestBengalElections2021"

ਇਸ ਪੋਸਟ ਦਾ ਆਰਕਾਇਵਡ ਲਿੰਕ।

ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਸਭ ਤੋਂ ਪਹਿਲਾਂ ਵਾਇਰਲ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਸਬੰਧਿਤ ਕੀਵਰਡ ਨਾਲ ਵੀਡੀਓ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਸਾਨੂੰ ਆਪਣੀ ਸਰਚ ਦੌਰਾਨ ਵਾਇਰਲ ਵੀਡੀਓ ਨਾਲ ਮਿਲਦੀਆਂ ਕਈ ਵੀਡੀਓ ਰਿਪੋਰਟ ਮਿਲੀਆਂ। ਸਾਨੂੰ ਵਾਇਰਲ ਵੀਡੀਓ 5 ਮਈ 2019 ਨੂੰ ਹਿੰਦੁਸਤਾਨ ਟਾਇਮਸ ਦੇ Youtube ਚੈੱਨਲ 'ਤੇ ਅਪਲੋਡ ਮਿਲਿਆ। ਵੀਡੀਓ ਖ਼ਬਰ ਨੂੰ ਅਪਲੋਡ ਕਰਦਿਆਂ ਸਿਰਲੇਖ ਲਿਖਿਆ ਗਿਆ, "'Will thrash you like dogs': BJP's Bharati Ghosh threatens TMC worker"

ਖਬਰ ਅਨੁਸਾਰ, ਭਾਜਪਾ ਲੀਡਰ ਭਾਰਤੀ ਘੋਸ਼ ਨੇ TMC ਵਰਕਰਾਂ ਨੂੰ ਧਮਕਾਇਆ ਸੀ। ਭਾਰਤੀ ਘੋਸ਼ ਦੇ ਵਤੀਰੇ ਨੂੰ ਲੈ ਕੇ TMC ਵੱਲੋਂ ਉਨ੍ਹਾਂ ਖਿਲਾਫ ਪਰਚਾ ਵੀ ਦਰਜ ਕਰਵਾਇਆ ਗਿਆ ਸੀ।

Photo

ਇਸ ਮਾਮਲੇ ਨੂੰ ਲੈ ਕੇ ਸਾਨੂੰ ਜਾਗਰਣ ਡਾਟ ਕਾਮ ਦੀ ਖ਼ਬਰ ਮਿਲੀ। ਇਸ ਖਬਰ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਇਸਤੇਮਾਲ ਕੀਤਾ ਗਿਆ ਸੀ ਅਤੇ ਖਬਰ ਨੂੰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ ਗਿਆ, "Lok Sabha Elections 2019: बंगाल में भाजपा उम्मीदवार भारती घोष ने दी टीएमसी कार्यकर्ताओं को धमकी"

ਖਬਰ ਅਨੁਸਾਰ ਕੁਝ ਦਿਨਾਂ ਪਹਿਲਾਂ ਭਾਜਪਾ ਵਰਕਰਾਂ 'ਤੇ ਹਮਲਾ ਹੋਇਆ ਸੀ ਜਿਸ ਦੇ ਬਾਅਦ ਭਾਰਤੀ ਘੋਸ਼ ਨੇ ਇਲਾਕੇ ਦਾ ਦੌਰਾ ਕਰਦਿਆਂ TMC ਵਰਕਰਾਂ ਨੂੰ ਧਮਕਾਇਆ ਸੀ। 

ਇਹ ਖਬਰ 5 ਮਈ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ ਅਤੇ ਇਸਨੂੰ ਇਥੇ ਕਲਿਕ ਕਰ ਵੇਖਿਆ ਜਾ ਸਕਦਾ ਹੈ।

Photo

ਇਸ ਮਾਮਲੇ ਨੂੰ ਲੈ ਕੇ ANI ਦਾ ਟਵੀਟ ਹੇਠਾਂ ਕਲਿਕ ਕਰ ਵੇਖਿਆ ਜਾ ਸਕਦਾ ਹੈ।

Photo

ਨਤੀਜਾ - ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਵੀਡੀਓ 2019 ਦਾ ਹੈ ਅਤੇ ਇਸਦਾ ਹਾਲੀਆ ਬੰਗਾਲ ਚੋਣਾਂ ਨਾਲ ਕੋਈ ਸਬੰਧ ਨਹੀਂ ਹੈ।

Claim:  ਭਾਜਪਾ ਲੀਡਰ ਨੇ ਬੰਗਾਲ ਦੇ ਵੋਟਰਾਂ ਨੂੰ ਧਮਕੀ ਦੇ ਕੇ ਕਿਹਾ ਹੈ ਕਿ ਜੇ ਉਨ੍ਹਾਂ ਨੇ ਭਾਜਪਾ ਨੂੰ ਵੋਟਾਂ ਨਾ ਪਾਈਆਂ ਤਾਂ ਉਹ ਉਨ੍ਹਾਂ ਨਾਲ ਮਾਰਕੁੱਟ ਕਰਵਾਏਗੀ।
Claimed By: ਟਵਿੱਟਰ ਯੂਜ਼ਰ Truth of West Bengal "@Truth_of_WB"
Fact Check: ਫਰਜ਼ੀ 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement