
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਹੈ।
RSFC (Team Mohali)- ਬੀਤੇ ਦਿਨਾਂ ਮਹਾਰਾਸ਼ਟਰ ਤੋਂ ਇੱਕ ਵੀਡੀਓ ਸਾਹਮਣੇ ਆਇਆ ਜਿਸਨੇ ਸਾਰਿਆਂ ਦੇ ਮਨਾਂ ਨੂੰ ਸਹਿਮਾ ਕੇ ਰੱਖ ਦਿੱਤਾ। ਮਾਮਲਾ ਸੀ ਸਿੱਖ ਬੱਚਿਆਂ ਨਾਲ ਬੇਹਰਿਹਮੀ ਨਾਲ ਕੀਤੀ ਗਈ ਭੀੜ ਵੱਲੋਂ ਕੁੱਟਮਾਰ ਦਾ ਜਿਸਦੇ ਵਿਚ ਇੱਕ ਬੱਚੇ ਦੀ ਮੌਤ ਹੁੰਦੀ ਹੈ। ਹੁਣ ਸੋਸ਼ਲ ਮੀਡੀਆ 'ਤੇ ਇੱਕ ਹੋਰ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕੁਝ ਲੋਕਾਂ ਨੂੰ ਇੱਕ ਵਿਅਕਤੀ ਨੂੰ ਪੁਲਿਸ ਦੀ ਹਾਜ਼ਰੀ 'ਚ ਬੇਹਰਿਹਮੀ ਨਾਲ ਕੁੱਟਦੇ ਵੇਖਿਆ ਜਾ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਕਿ ਵੀਡੀਓ ਉੱਤਰ ਪ੍ਰਦੇਸ਼ ਦਾ ਹੈ ਜਿਥੇ ਸਿੱਖ ਨੌਜਵਾਨ ਨੂੰ ਬੇਹਰਿਹਮੀ ਨਾਲ ਮਾਰ ਦਿੱਤਾ ਗਿਆ। ਦਾਅਵੇ ਅਨੁਸਾਰ ਵੀਡੀਓ ਵਿਚ ਜਿਸ ਵਿਅਕਤੀ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਉਹ ਅਸਲ ਵਿਚ ਲਖੀਮਪੁਰ ਖੇੜੀ ਮਾਮਲੇ ਦਾ ਗਵਾਹ ਹੈ।
ਟਵਿੱਟਰ ਯੂਜ਼ਰ Jaspinder Kaur Udhoke ਨੇ ਵਾਇਰਲ ਵੀਡੀਓ ਸਾਂਝਾ ਕਰਦਿਆਂ ਲਿਖਿਆ, "ਮਹਾਰਾਸ਼ਟਰ ਤੋਂ ਬਾਅਦ UP ਵਿਖੇ ਸਿੱਖ ਨੌਜਵਾਨ ਦੀ mob lynching ਹਥਿਆ: ਹਿੰਦੂਤਵੀ ਰਾਸ਼ਟਰਵਾਦੀਆਂ ਨੇ ਲਖੀਮਪੁਰ ਖੇੜੀ ਘਟਨਾ ਦੇ ਇਕਲੌਤੇ ਚਸ਼ਮਦੀਦ ਗਵਾਹ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ। ਭਾਰਤ ਵਿੱਚ ਕੋਈ ਵੀ ਘੱਟ ਗਿਣਤੀ ਸੁਰੱਖਿਅਤ ਨਹੀਂ। ਲਖੀਮਪੁਰ ਖੇੜੀ ਦੇ ਕਿਸਾਨਾਂ ਨੂੰ ਅਜੇ ਵੀ ਨਿਆਂ ਨਹੀਂ ਮਿਲਿਆ ਅਤੇ ਨਾਂ ਹੀ ਇਸ ਸਿੱਖ ਨੌਜਵਾਨ ਦੀ ਮੌਤ ਦਾ ਕੋਈ ਦੋਸ਼ੀ ਗਿਰਫ਼ਤਾਰ ਹੋਣਾ।"
ਮਹਾਰਾਸ਼ਟਰ ਤੋਂ ਬਾਅਦ UP ਵਿਖੇ ਸਿੱਖ ਨੌਜਵਾਨ ਦੀ mob lynching ਹਥਿਆ:
— Jaspinder Kaur Udhoke (@KaurUdhoke) May 31, 2023
ਹਿੰਦੂਤਵੀ ਰਾਸ਼ਟਰਵਾਦੀਆਂ ਨੇ ਲਖੀਮਪੁਰ ਖੇੜੀ ਘਟਨਾ ਦੇ ਇਕਲੌਤੇ ਚਸ਼ਮਦੀਦ ਗਵਾਹ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ। ਭਾਰਤ ਵਿੱਚ ਕੋਈ ਵੀ ਘੱਟ ਗਿਣਤੀ ਸੁਰੱਖਿਅਤ ਨਹੀਂ।
ਲਖੀਮਪੁਰ ਖੇੜੀ ਦੇ ਕਿਸਾਨਾਂ ਨੂੰ ਅਜੇ ਵੀ ਨਿਆਂ ਨਹੀਂ ਮਿਲਿਆ ਅਤੇ ਨਾਂ ਹੀ ਇਸ ਸਿੱਖ ਨੌਜਵਾਨ… pic.twitter.com/J3SVNLmI5Y
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਹੈ। ਇਸ ਵੀਡੀਓ ਵਿਚ ਕੋਈ ਉੱਤਰ ਪ੍ਰਦੇਸ਼ ਦਾ ਸਿੱਖ ਨਹੀਂ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਐਂਗਲ ਵੀ ਨਹੀਂ ਹੈ। ਹੁਣ ਬਿਹਾਰ ਦੇ ਪੁਰਾਣੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਦੇਖੋ ਸਪੋਕਸਮੈਨ ਦੀ ਪੜਤਾਲ;
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਵੀਡੀਓ ਨੂੰ ਧਿਆਨ ਨਾਲ ਵੇਖਿਆ ਅਤੇ ਵੀਡੀਓ ਦੇ ਕੀਫ਼੍ਰੇਮਸ ਕੱਢ ਉਨ੍ਹਾਂ ਨੂੰ ਗੂਗਲ ਰਿਵਰਸ ਇਮੇਜ ਟੂਲ ਵਿਚ ਅਪਲੋਡ ਕਰ ਸਰਚ ਕੀਤਾ।
ਮਾਮਲਾ 2019 ਦਾ ਬਿਹਾਰ ਦਾ ਹੈ
ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਪੁਰਾਣੀਆਂ ਖਬਰਾਂ ਮਿਲੀਆਂ ਜਿਨ੍ਹਾਂ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਸੀ। ਖਬਰਾਂ ਅਨੁਸਾਰ ਮਾਮਲਾ ਬਿਹਾਰ ਦਾ ਹੈ ਜਿਥੇ ਪੁਲਿਸ ਦੀ ਹਾਜ਼ਰੀ 'ਚ 2 ਵਿਅਕਤੀਆਂ ਨੂੰ ਬੇਹਰਿਹਮੀ ਨਾਲ ਕੁੱਟਿਆ ਗਿਆ ਅਤੇ ਉਨ੍ਹਾਂ ਵਿਚੋਂ ਦੀ ਇੱਕ ਦੀ ਮੌਤ ਹੋ ਗਈ ਸੀ।
ਮਾਮਲੇ ਨੂੰ ਲੈ ਕੇ ਦੈਨਿਕ ਜਾਗਰਣ ਨੇ 2 ਅਕਤੂਬਰ 2019 ਨੂੰ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "दिनहाड़े भभुआ नगर में हुई हत्या से दहशत, उत्पात देख भागे लोग"
Jagran News
ਖਬਰ ਅਨੁਸਾਰ, "ਬਿਹਾਰ ਦੇ ਭਬੂਆ ਨਗਰ 'ਚ ਬੁੱਧਵਾਰ ਨੂੰ ਦਿਨ ਦਿਹਾੜੇ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ ਕੀਤੇ ਜਾਣ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਘਟਨਾ ਤੋਂ ਬਾਅਦ ਪਿੰਡ ਸਿਕਠੀ ਦੇ ਵਸਨੀਕ ਮਾਧਵ ਸਿੰਘ ਦੀ ਮੌਤ ਦੀ ਸੂਚਨਾ ਮਿਲਦਿਆਂ ਹੀ ਸਦਰ ਹਸਪਤਾਲ 'ਚ ਇਕੱਠੇ ਹੋਏ ਲੋਕਾਂ ਨੇ ਰੋਹ 'ਜ਼ਾਹਰ ਕੀਤਾ ਅਤੇ ਪਥਰਾਅ ਵੀ ਕੀਤਾ।" ਇਸ ਖਬਰ ਵਿਚ ਕੀਤੇ ਵੀ ਨਹੀਂ ਲਿਖਿਆ ਸੀ ਕਿ ਮਾਰੀਆ ਗਿਆ ਵਿਅਕਤੀ ਸਿੱਖ ਸੀ।
ਇਸ ਮਾਮਲੇ ਨੂੰ ਲੈ ਕੇ ਅਸੀਂ India Today ਦੀ 5 ਅਕਤੂਬਰ 2019 ਨੂੰ ਪ੍ਰਕਾਸ਼ਿਤ ਖਬਰ ਵੀ ਪੜ੍ਹੀ। ਇਸ ਖਬਰ ਵਿਚ ਵੀ ਕੀਤੇ ਜ਼ਿਕਰ ਨਹੀਂ ਸੀ ਕਿ ਵਿਅਕਤੀ ਸਿੱਖ ਸੀ।
IT News
ਮਤਲਬ ਸਾਫ ਸੀ ਕਿ ਬਿਹਾਰ ਦੇ ਪੁਰਾਣੇ ਮਾਮਲੇ ਨੂੰ ਹੁਣ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਵਾਇਰਲ ਹੋ ਰਿਹਾ ਵੀਡੀਓ ਉੱਤਰ ਪ੍ਰਦੇਸ਼ ਦਾ ਨਹੀਂ ਬਲਕਿ ਬਿਹਾਰ ਦਾ ਇੱਕ ਪੁਰਾਣਾ ਮਾਮਲਾ ਹੈ। ਇਸ ਵੀਡੀਓ ਵਿਚ ਕੋਈ ਉੱਤਰ ਪ੍ਰਦੇਸ਼ ਦਾ ਸਿੱਖ ਨਹੀਂ ਹੈ ਅਤੇ ਇਸਦੇ ਵਿਚ ਕੋਈ ਫਿਰਕੂ ਐਂਗਲ ਵੀ ਨਹੀਂ ਹੈ। ਹੁਣ ਬਿਹਾਰ ਦੇ ਪੁਰਾਣੇ ਵੀਡੀਓ ਨੂੰ ਫਰਜ਼ੀ ਦਾਅਵੇ ਨਾਲ ਵਾਇਰਲ ਕੀਤਾ ਜਾ ਰਿਹਾ ਹੈ।