
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਸਲ ਤਸਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੀ ਨਾ ਕਿ ਰਾਮ ਰਹੀਮ ਦੀ।
Claim
ਸੋਸ਼ਲ ਮੀਡਿਆ 'ਤੇ ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਸੀਟ ਤੋਂ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਨ੍ਹਾਂ ਦੇ ਹੱਥ 'ਚ ਸਾਧਵੀਆਂ ਨਾਲ ਜਬਰ ਜਨਾਹ ਦੇ ਆਰੋਪੀ ਤੇ ਜੇਲ੍ਹ 'ਚ ਬੰਦ ਡੇਰਾ ਸੌਦਾ ਸਾਧ ਰਾਮ ਰਹੀਮ ਦੀ ਤਸਵੀਰ ਵੇਖੀ ਜਾ ਸਕਦੀ ਹੈ। ਇਸ ਤਸਵੀਰ ਨੂੰ ਅਸਲ ਦੱਸਕੇ ਵਾਇਰਲ ਕਰਦਿਆਂ ਅਕਾਲੀ ਦਲ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਡੇਰਾ ਸਾਧ ਦੇ ਲੋਕਾਂ ਵੱਲੋਂ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਕਰ ਵੋਟਾਂ ਦੇਣ ਦਾ ਭਰੋਸਾ ਜਤਾਇਆ ਹੈ।
ਇਸ ਤਸਵੀਰ ਨੂੰ ਕਈ ਯੂਜ਼ਰਸ ਵਾਇਰਲ ਕਰ ਰਹੇ ਹਨ। ਹੇਠਾਂ ਤੁਸੀਂ ਅਜਿਹੇ ਕੁਝ ਪੋਸਟ ਵੇਖ ਸਕਦੇ ਹੋ:
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਸਲ ਤਸਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੀ ਨਾ ਕਿ ਰਾਮ ਰਹੀਮ ਦੀ।
Investigation
ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਤਸਵੀਰ ਨੂੰ ਰਿਵਰਸ ਇਮੇਜ ਸਰਚ ਕੀਤਾ।
ਵਾਇਰਲ ਤਸਵੀਰ ਐਡੀਟੇਡ ਹੈ
ਦੱਸ ਦਈਏ ਕਿ ਅਸਲ ਤਸਵੀਰ ਸਾਨੂੰ ਹਰਸਿਮਰਤ ਕੌਰ ਬਾਦਲ ਦੇ ਅਧਿਕਾਰਿਕ ਫੇਸਬੁੱਕ ਪੇਜ 'ਤੇ ਅਪਲੋਡ ਮਿਲੀ। ਅਸਲ ਤਸਵੀਰ ਸ਼੍ਰੀ ਦਰਬਾਰ ਸਾਹਿਬ ਦੀ ਹੈ। ਆਗੂ ਨੇ ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕੈਪਸ਼ਨ ਲਿਖਿਆ, "ਅੱਜ ਮਾਨਸਾ ਸ਼ਹਿਰ ਦੇ ਵੱਖ ਵੱਖ ਵਾਰਡਾਂ 'ਚ ਆਪਣੇ ਪਰਿਵਾਰਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਈ ਅਤੇ ਇੱਥੇ ਹੀ ਆਪਣੇ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕਰ ਉਹਨਾਂ ਦੇ ਵਿਚਾਰ ਜਾਣੇ ਅਤੇ ਖੁਲ੍ਹੀ ਗੱਲਬਾਤ ਕੀਤੀ। ਵਰਕਰਾਂ ਦਾ ਜੋਸ਼ ਦੇਖ ਬਹੁਤ ਵਧੀਆ ਲੱਗਾ ਕਿ ਇਹ ਹਰ ਲੜਾਈ ਲੜਨ ਲਈ ਤਿਆਰ ਹਨ ਕਿਉਂਕਿ ਇਸ ਵਾਰ ਲੜਾਈ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਦੀਆਂ ਪਾਰਟੀਆਂ ਵਿਚਕਾਰ ਹੈ।"
ਦੱਸ ਦਈਏ ਕਿ ਸਾਨੂੰ ਵਾਇਰਲ ਫਰਜ਼ੀ ਤਸਵੀਰ ਨੂੰ ਲੈ ਕੇ ਮੀਡੀਆ ਅਦਾਰੇ Daily Post ਦੀ 23 ਮਈ 2024 ਦੀ ਰਿਪੋਰਟ ਮਿਲੀ ਜਿਸਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਦਾ ਇੱਕ ਵੀਡੀਓ ਸਾਂਝਾ ਕੀਤਾ ਗਿਆ ਸੀ। ਅਰਸ਼ਦੀਪ ਕਲੇਰ ਨੇ ਤਸਵੀਰ ਸਬੰਧੀ ਵੀਡੀਓ ਸਾਂਝਾ ਕਰ ਦੱਸਿਆ ਸੀ ਕਿ ਪਾਰਟੀ ਨੇ ਵਾਇਰਲ ਤਸਵੀਰ ਸਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਮਤਲਬ ਸਾਫ ਸੀ ਕਿ ਵਾਇਰਲ ਹੋ ਰਹੀ ਤਸਵੀਰ ਐਡੀਟੇਡ ਹੈ।
Conclusion
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਤਸਵੀਰ ਨੂੰ ਐਡੀਟੇਡ ਪਾਇਆ ਹੈ। ਅਸਲ ਤਸਵੀਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੀ ਨਾ ਕਿ ਰਾਮ ਰਹੀਮ ਦੀ।
Result- Morphed
Our Sources
Original Image Uploaded By Harsimrat Kaur Badal On 18 April 2024
News Video Post Of Daily Post Punjab Published On 23 March 2024
ਕਿਸੇ ਖਬਰ 'ਤੇ ਸ਼ੱਕ? ਸਾਨੂੰ ਭੇਜੋ ਅਸੀਂ ਕਰਾਂਗੇ ਉਸਦਾ Fact Check... ਸਾਨੂੰ Whatsapp ਕਰੋ "9560527702" 'ਤੇ ਜਾਂ ਸਾਨੂੰ E-mail ਕਰੋ "factcheck@rozanaspokesman.com" 'ਤੇ