500 ਦਾ ਸਟਾਰ ਵਾਲਾ ਨੋਟ ਨਕਲੀ ਨਹੀਂ ਅਸਲੀ ਹੈ, ਪੜ੍ਹੋ Fact Check ਰਿਪੋਰਟ
Published : Jul 31, 2023, 12:38 pm IST
Updated : Jul 31, 2023, 1:08 pm IST
SHARE ARTICLE
Fake claim viral regarding 500 rs star series notes
Fake claim viral regarding 500 rs star series notes

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। RBI ਨੇ ਆਪ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਹੈ।

ਸੋਸ਼ਲ ਮੀਡੀਆ 'ਤੇ ਪਿਛਲੇ ਦਿਨਾਂ 500 ਰੁਪਏ ਦੇ ਨੋਟ ਦੀ ਤਸਵੀਰ ਵਾਇਰਲ ਕਰਦਿਆਂ ਦਾਅਵਾ ਕੀਤਾ ਗਿਆ ਕਿ ਭਾਰਤੀ ਬਾਜ਼ਾਰਾਂ 'ਚ 500 ਦਾ ਨਕਲੀ ਨੋਟ ਆ ਗਿਆ ਹੈ ਜਿਸਦੇ ਵਿਚ "*" ਛਪਿਆ ਹੋਇਆ ਹੈ। 

ਫੇਸਬੁੱਕ ਯੂਜ਼ਰ Satyendra Singh Karsol ਨੇ ਵਾਇਰਲ ਇਹ ਤਸਵੀਰ ਸਾਂਝਾ ਕਰਦਿਆਂ ਲਿਖਿਆ, "500 के नोट को हमेशा देख कर ले ???? क्योंकि नक़ली नोट आ गये है  आपको पता भीं नही होगा की नोट मैं क्या अलग है ????????"

ਇਸੇ ਤਰ੍ਹਾਂ ਇਸ ਦਾਅਵੇ ਨੂੰ ਕਈ ਸਾਰੇ ਯੂਜ਼ਰਸ ਵਾਇਰਲ ਕਰ ਰਹੇ ਹਨ। ਅਜਿਹੇ ਕੁਝ ਪੋਸਟ ਇਥੇ ਅਤੇ ਇਥੇ ਕਲਿਕ ਕਰ ਵੇਖੇ ਜਾ ਸਕਦੇ ਹਨ। 

ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। RBI ਨੇ ਆਪ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਹੈ।

ਸਪੋਕਸਮੈਨ ਦੀ ਪੜਤਾਲ

ਪੜਤਾਲ ਦੀ ਸ਼ੁਰੂਆਤ ਕਰਦਿਆਂ ਅਸੀਂ ਸਭਤੋਂ ਪਹਿਲਾਂ ਇਸ ਦਾਅਵੇ ਨੂੰ ਲੈ ਕੇ ਕੀਵਰਡ ਸਰਚ ਜਰੀਏ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।

ਵਾਇਰਲ ਦਾਅਵਾ ਫਰਜ਼ੀ ਹੈ

ਸਾਨੂੰ ਵਾਇਰਲ ਦਾਅਵੇ ਨੂੰ ਲੈ ਕੇ RBI ਦੇ ਅਧਿਕਾਰਿਕ ਟਵਿੱਟਰ ਹੈਂਡਲ "@RBI" ਤੋਂ ਦਾਅਵੇ ਨੂੰ ਲੈ ਕੇ ਪ੍ਰੈਸ ਰਿਲੀਜ਼ ਜਾਰੀ ਕੀਤੀ ਮਿਲੀ। RBI ਨੇ ਵਾਇਰਲ ਦਾਅਵੇ ਦਾ ਪੂਰੀ ਤਰ੍ਹਾਂ ਖੰਡਨ ਕੀਤਾ।

 

 

RBI ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਦਾਅਵਾ ਅਫਵਾਹ ਹੈ ਅਤੇ 500 ਰੁਪਏ ਦੇ "*" ਵਾਲੇ ਨੋਟ ਪੂਰੇ ਤਰੀਕੇ ਲੀਗਲ ਟੈਂਡਰ ਹਨ। ਇਸ ਪ੍ਰੈਸ ਰਿਲੀਜ਼ ਦਾ ਸਕ੍ਰੀਨਸ਼ੋਟ ਵੇਖਿਆ ਜਾ ਸਕਦਾ ਹੈ।

27 July PR27 July PR

ਜਾਰੀ ਇਸ ਪ੍ਰੈਸ ਰਿਲੀਜ਼ ਵਿਚ ਨੋਟਾਂ ਨੂੰ ਲੈ ਕੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਾ ਲਿੰਕ ਵੀ ਸਾਂਝਾ ਕੀਤਾ ਗਿਆ ਜਿਸਦੇ ਵਿਚ ਸਟਾਰ/ਤਾਰਾ ਵਾਲੇ ਨੋਟਾਂ ਨੂੰ ਲੈ ਕੇ ਜਾਣਕਾਰੀ ਦਿੱਤੀ ਗਈ। 

ਇਥੇ ਮੌਜੂਦ ਜਾਣਕਾਰੀ ਅਨੁਸਾਰ ਦੱਸਿਆ ਗਿਆ, "ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਅਗਸਤ 2006 ਤੱਕ ਜਾਰੀ ਕੀਤੇ ਬੈਂਕ ਨੋਟਾਂ ਨੂੰ ਸੀਰੀਅਲ ਨੰਬਰ ਦਿੱਤੇ ਗਏ ਸਨ। ਇਹਨਾਂ ਬੈਂਕ ਨੋਟਾਂ ਵਿੱਚੋਂ ਹਰੇਕ ਨੂੰ ਇੱਕ ਨੰਬਰ ਜਾਂ ਅੱਖਰ/ਰਾਂ ਨਾਲ ਸ਼ੁਰੂ ਹੋਣ ਵਾਲਾ ਇੱਕ ਵਿਲੱਖਣ ਸੀਰੀਅਲ ਨੰਬਰ ਦਿੱਤਾ ਗਿਆ ਸੀ। ਇਹ ਬੈਂਕ ਨੋਟ 100 ਟੁਕੜਿਆਂ ਦੇ ਪੈਕੇਟ ਦੇ ਰੂਪ ਵਿੱਚ ਜਾਰੀ ਕੀਤੇ ਜਾਂਦੇ ਹਨ।

Star Series 1Star Series 1

ਸੀਰੀਅਲ ਨੰਬਰ ਨੂੰ ਦਰਸਾਉਣ ਵਾਲੇ 100 ਟੁਕੜਿਆਂ ਦੇ ਇੱਕ ਪੈਕੇਟ ਵਿਚ ਖਰਾਬ ਪ੍ਰਿੰਟ ਕੀਤੇ ਬੈਂਕ ਨੋਟਾਂ ਨੂੰ ਬਦਲਣ ਲਈ, ਬੈਂਕ ਨੇ "ਸਟਾਰ ਸੀਰੀਜ਼" ਨਾਮਕ ਇੱਕ ਨੰਬਰਿੰਗ ਪ੍ਰਣਾਲੀ ਅਪਣਾਈ। ਸਟਾਰ ਸੀਰੀਜ਼ ਦੇ ਬੈਂਕ ਨੋਟ ਦੂਜੇ ਬੈਂਕ ਨੋਟਾਂ ਵਾਂਗ ਹੀ ਹੁੰਦੇ ਹਨ, ਪਰ ਇੱਕ ਵਾਧੂ ਚਿੰਨ੍ਹ ਰੱਖਦੇ ਹਨ, ਅਰਥਾਤ, ਪਹਿਲੇ ਅੱਖਰਾਂ ਦੇ ਵਿਚਕਾਰ ਸਪੇਸ ਵਿੱਚ ਨੰਬਰ ਪੈਨਲ ਵਿਚ ਇੱਕ * (ਤਾਰਾ) ਛਪਿਆ ਹੁੰਦਾ ਹੈ।"

ਇਸ ਲਿੰਕ ਨੂੰ ਇਥੇ ਕਲਿਕ ਕਰ ਓਪਨ ਕੀਤਾ ਜਾ ਸਕਦਾ ਹੈ।

ਦੱਸ ਦਈਏ ਸਾਨੂੰ ਆਪਣੀ ਸਰਚ ਦੌਰਾਨ 500 ਦੇ "*" ਵਾਲੇ ਨੋਟਾਂ ਨੂੰ ਲੈ ਕੇ ਜਾਰੀ ਦਿਸੰਬਰ 2016 ਦੀ ਇੱਕ ਪ੍ਰੈਸ ਰਿਲੀਜ਼ ਮਿਲੀ। ਇਥੇ ਦਿੱਤੀ ਗਈ ਜਾਣਕਾਰੀ ਮੁਤਾਬਕ, "ਭਾਰਤੀ ਰਿਜ਼ਰਵ ਬੈਂਕ ਜਲਦ ਹੀ ਮਹਾਤਮਾ ਗਾਂਧੀ (ਨਵੀਂ) ਸੀਰੀਜ਼ ਵਿਚ ਨੋਟ ਜਾਰੀ ਕਰੇਗਾ, ਜਿਸ ਦੇ ਦੋਵੇਂ ਨੰਬਰ ਪੈਨਲਾਂ ਵਿੱਚ ਇਨਸੈੱਟ ਲੈਟਰ "E" ਹੋਵੇਗਾ ਅਤੇ ਇਸ ਉੱਤੇ ਆਰਬੀਆਈ ਗਵਰਨਰ ਉਰਜਿਤ ਪਟੇਲ ਦੇ ਦਸਤਖਤ ਹੋਣਗੇ। ਨੋਟਾਂ ਦੀ ਛਪਾਈ ਦਾ ਸਾਲ 2016 ਹੋਵੇਗਾ ਅਤੇ ਇਸ ਨੋਟ ਦੇ ਉਲਟ ਪਾਸੇ ਸਵੱਛ ਭਾਰਤ ਦਾ ਲੋਗੋ ਲੱਗਿਆ ਹੋਵੇਗਾ।

PR 2016PR 2016

ਰਿਲੀਜ਼ ਵਿੱਚ ਅੱਗੇ ਕਿਹਾ ਗਿਆ ਹੈ, “ਇਨ੍ਹਾਂ ਵਿਚੋਂ ਕੁਝ ਨੋਟਾਂ ਵਿਚ '*' ਦਾ ਇੱਕ ਵਾਧੂ ਚਿੰਨ੍ਹ ਹੋਵੇਗਾ, ਜੋ ਸ਼ੁਰੂਆਤੀ ਅੱਖਰ ਅਤੇ ਨੰਬਰ ਦੇ ਵਿਚਕਾਰ ਹੋਵੇਗਾ। ਅਜਿਹੇ ਨੋਟਾਂ ਵਾਲੇ ਪੈਕੇਟ ਵਿਚ 100 ਦੇ ਨੋਟ ਹੋਣਗੇ, ਪਰ ਕ੍ਰਮਬੱਧ ਨਹੀਂ ਹੋਣਗੇ। ਇਸ ਵਿਚ ਕਿਹਾ ਗਿਆ ਹੈ ਕਿ '*' ਚਿੰਨ੍ਹ ਵਾਲੇ 500 ਰੁਪਏ ਦੇ ਨੋਟ ਪਹਿਲੀ ਵਾਰ ਵਰਤੇ ਜਾ ਰਹੇ ਹਨ, ਕਿਉਂਕਿ ਇਸ ਚਿੰਨ੍ਹ ਵਾਲੇ ਹੋਰ ਨੋਟ ਯਾਨੀ 10, 20, 50 ਅਤੇ 100 ਰੁਪਏ ਦੇ ਨੋਟ ਪਹਿਲਾਂ ਹੀ ਪ੍ਰਚਲਿਤ ਹਨ। ਮਹਾਤਮਾ ਗਾਂਧੀ (ਨਵੀਂ) ਲੜੀ ਦੇ ਸਾਰੇ ਨੋਟ 8 ਨਵੰਬਰ, 2016 ਨੂੰ ਜਾਰੀ ਕੀਤੇ ਗਏ ਹਨ ਅਤੇ ਇਹ ਕਾਨੂੰਨੀ ਟੈਂਡਰ ਵੀ ਹੋਣਗੇ।"

ਮਤਲਬ ਸਾਫ ਸੀ ਕਿ 500 ਦੇ ਇਹ ਤਾਰੇ ਛਪੇ ਨੋਟ ਲੀਗਲ ਟੈਂਡਰ ਹਨ।

ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਵਾਇਰਲ ਦਾਅਵਾ ਫਰਜ਼ੀ ਪਾਇਆ ਹੈ। RBI ਨੇ ਆਪ ਵਾਇਰਲ ਦਾਅਵੇ ਨੂੰ ਲੈ ਕੇ ਸਪਸ਼ਟੀਕਰਣ ਦਿੱਤਾ ਹੈ। 500 ਦੇ ਇਹ ਤਾਰੇ ਛਪੇ ਨੋਟ ਲੀਗਲ ਟੈਂਡਰ ਹਨ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚਰਚਾ ਦੌਰਾਨ ਆਹਮੋ-ਸਾਹਮਣੇ ਹੋ ਗਏ ਬੀਜੇਪੀ ਤੇ ਕਾਂਗਰਸ ਦੇ ਵੱਡੇ ਲੀਡਰ "ਗ਼ਰੀਬੀ ਤਾਂ ਹਟੀ ਨਹੀਂ, ਗ਼ਰੀਬ ਹੀ ਹਟਾ ਦਿੱਤੇ"

16 May 2024 9:42 AM

ਚੋਣਾਂ ਤੋਂ ਪਹਿਲਾਂ ਮੈਦਾਨ ਛੱਡ ਗਏ ਅਕਾਲੀ, ਨਹੀਂ ਮਿਲਿਆ ਨਵਾਂ ਉਮੀਦਵਾਰ?

16 May 2024 9:28 AM

Today Punjab News: ਪੁਲਿਸ ਤੋਂ ਹੱਥ ਛੁੱਡਾਕੇ ਭੱਜੇ ਮੁਲਜ਼ਮ ਦੇ ਪਿੱਛੇ ਪੈ ਗਈ ਪੁਲਿਸ, ਬਹਾਦਰੀ ਨਾਲ ਇਸ ਪੁਲਿਸ...

15 May 2024 4:20 PM

Chandigarh News: ਢਾਬੇ ਵਾਲਾ ਦੇ ਰਿਹਾ ਸਫ਼ਾਈਆਂ - 'ਮੈਂ ਨਹੀਂ ਬਣਾਉਂਦਾ Diesel ਨਾਲ Parantha, ਢਾਬਾ ਹੋਇਆ ਵੀਡਿਓ

15 May 2024 4:00 PM

ਜੇਕਰ ਤੁਹਾਨੂੰ ਵੀ ਹੈ ਸ਼ਾਹੀ ਗਹਿਣਿਆਂ ਦਾ ਸ਼ੋਂਕ, ਤਾਂ ਜਲਦੀ ਪਹੁੰਚੋ ਨਿੱਪੀ ਜੇਵੈੱਲਰਸ, | Nippy Jewellers"

15 May 2024 2:00 PM
Advertisement