
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਔਰਤ ਨਾਲ ਕੁੱਟਮਾਰ ਕਰ ਰਿਹਾ ਵਿਅਕਤੀ ਛੱਤੀਸਗੜ੍ਹ ਤੋਂ ਭਾਜਪਾ ਕੌਂਸਲਰ ਹੈ।
RSFC (Team Mohali)- ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਇੱਕ ਵਿਅਕਤੀ ਇੱਕ ਔਰਤ ਨਾਲ ਬੇਹਰਿਹਮੀ ਨਾਲ ਕੁੱਟਮਾਰ ਕਰ ਰਿਹਾ ਹੈ। ਇਸ ਵੀਡੀਓ ਨੂੰ ਲੋਕ ਲਖਨਊ ਦੇ ਮਾਮਲੇ ਨਾਲ ਜੋੜ ਤੰਜ ਕੱਸਦੇ ਹੋਏ ਵਾਇਰਲ ਕਰ ਰਹੇ ਹਨ।
ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਔਰਤ ਨਾਲ ਕੁੱਟਮਾਰ ਕਰ ਰਿਹਾ ਵਿਅਕਤੀ ਛੱਤੀਸਗੜ੍ਹ ਤੋਂ ਭਾਜਪਾ ਕੌਂਸਲਰ ਹੈ। ਲੋਕ ਸੱਚ ਜਾਣੇ ਬਗੈਰ ਵੀਡੀਓ ਨੂੰ ਵਾਇਰਲ ਕਰ ਰਹੇ ਹਨ।
ਵਾਇਰਲ ਪੋਸਟ
ਫੇਸਬੁੱਕ ਅਤੇ ਟਵਿੱਟਰ ਯੂਜ਼ਰ ਵੀਡੀਓ ਨੂੰ ਲਖਨਊ ਮਾਮਲੇ ਨਾਲ ਜੋੜ ਤੰਜ ਕੱਸਦੇ ਹੋਏ ਵਾਇਰਲ ਕਰ ਰਹੇ ਹਨ।
ਟਵਿੱਟਰ ਯੂਜ਼ਰ Nainika ਵੀਡੀਓ ਨੂੰ ਸ਼ੇਅਰ ਕਰਦਿਆਂ ਲਿਖਿਆ, "सब लखनऊ के ड्राइवर की तरह नहीं होते।।। मैडम को कौन बताए"
सब लखनऊ के ड्राइवर की तरह नहीं होते।।।
— Nainika????????❤❤???????? (@saffronncloud) August 26, 2021
मैडम को कौन बताए???????? pic.twitter.com/lk2NqdA5zt
ਪੜਤਾਲ
ਪੜਤਾਲ ਦੀ ਸ਼ੁਰੂਆਤ ਕਰਦੇ ਹੋਏ ਅਸੀਂ ਕੀਵਰਡ ਸਰਚ ਜਰੀਏ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ।
ਸਾਨੂੰ ਫੇਸਬੁੱਕ 'ਤੇ ਵੀਡੀਓ ਦੀ ਸਚਾਈ ਦੱਸਦਾ ਇੱਕ ਪੋਸਟ ਮਿਲਿਆ। ਫੇਸਬੁੱਕ ਯੂਜ਼ਰ "ठाकुर विवान राजवंशी" ਨੇ ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ ਲਿਖਿਆ, "दो दिनो से ये दोनो महिला की काफी सोशल मिङिया मै मारपीट करने की विङियो प्रचलित हुई है... काफी लोगो ने लखनऊ के कैब ङराइवर से हुई वारदात से प्रेरित होकर रिएक्ट किया है ...जो दुर्भाग्यपूर्ण है... वास्तविकता ये है कि... भाजपा का एक स्थानीय दबंग पार्षद इसके शराबी पति का दोस्त है जो इसे *** के लिए प्रपोज़ कर रहा था.... इस औरत ने उसे अपने घर में उसी वक़्त चप्पलों से पीटा था। 15 दिन बाद उस पार्षद ने फिर वही हरकत की.... जिस पर वो औरत लाठी लेकर इसके पास पहुंच गई, आगे का वीडियो आप सब देख ही रहे हैं। लाचार सिस्टम एवं महिला आयोग मूक एवं बधिर बनी हुई है ...वहा पर ये दोनो महिला मार खाकर भी अपने जमीर, हौसले और अस्मत को जिंदा रखनेवाली इस महिला को एक बार फिर दिल से सलाम रहेगा।"
FB Post
ਕੈਪਸ਼ਨ ਅਨੁਸਾਰ ਵੀਡੀਓ ਵਿਚ ਔਰਤ ਨਾਲ ਕੁੱਟਮਾਰ ਕਰ ਰਿਹਾ ਵਿਅਕਤੀ ਛੱਤੀਸ਼ਗੜ ਤੋਂ ਭਾਜਪਾ ਕੌਂਸਲਰ ਹੈ। ਕੌਂਸਲਰ ਔਰਤ ਨਾਲ ਸਬੰਧ ਬਣਾਉਣਾ ਚਾਹੁੰਦਾ ਸੀ ਅਤੇ ਜਦੋਂ ਔਰਤ ਨੇ ਇਸਦਾ ਵਿਰੋਧ ਕੀਤਾ ਤਾਂ ਭਾਜਪਾ ਕੌਂਸਲਰ ਨੇ ਔਰਤ ਨੂੰ ਬੇਹਰਿਹਮੀ ਨਾਲ ਕੁੱਟਿਆ।
ਅੱਗੇ ਵਧਦੇ ਹੋਏ ਅਸੀਂ ਮਾਮਲੇ ਨੂੰ ਲੈ ਕੇ ਖਬਰਾਂ ਲੱਭਣੀਆਂ ਸ਼ੁਰੂ ਕੀਤੀਆਂ। ਸਾਨੂੰ ਇਸ ਮਾਮਲੇ ਨੂੰ ਲੈ ਕੇ ਕਈ ਖਬਰਾਂ ਮਿਲੀਆਂ। ਦੈਨਿਕ ਭਾਸਕਰ ਨੇ ਇਸ ਮਾਮਲੇ ਨੂੰ ਲੈ ਕੇ ਖਬਰ ਪ੍ਰਕਾਸ਼ਿਤ ਕਰਦਿਆਂ ਸਿਰਲੇਖ ਲਿਖਿਆ, "संबंध का ऑफर दिया तो BJP पार्षद को पीटा:दोस्त की पत्नी से कहा- देवर-भाभी में यह चलता है, महिला ने चप्पलों से मारा; 15 दिन बाद दुकान पर पहुंची तो आरोपी ने घसीट कर मारा"
ਇਸ ਖਬਰ ਵਿਚ ਵਾਇਰਲ ਵੀਡੀਓ ਦਾ ਸਕ੍ਰੀਨਸ਼ੋਟ ਵੀ ਇਸਤੇਮਾਲ ਕੀਤਾ ਗਿਆ ਸੀ।
ਭਾਜਪਾ ਕੌਂਸਲਰ ਦਾ ਨਾਂਅ ਸੁਰਯਾਕਾਂਤ ਤਮਰਾਕਰ ਹੈ ਅਤੇ 30 ਅਗਸਤ 2021 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ ਉਹ ਹਾਲੇ ਫਰਾਰ ਹੈ।
ਨਤੀਜਾ- ਰੋਜ਼ਾਨਾ ਸਪੋਕਸਮੈਨ ਨੇ ਆਪਣੀ ਪੜਤਾਲ ਵਿਚ ਪਾਇਆ ਕਿ ਇਸ ਵੀਡੀਓ ਵਿਚ ਔਰਤ ਨਾਲ ਕੁੱਟਮਾਰ ਕਰ ਰਿਹਾ ਵਿਅਕਤੀ ਛੱਤੀਸਗੜ੍ਹ ਤੋਂ ਭਾਜਪਾ ਕੌਂਸਲਰ ਹੈ। ਲੋਕ ਸੱਚ ਜਾਣੇ ਬਗੈਰ ਵੀਡੀਓ ਨੂੰ ਵਾਇਰਲ ਕਰ ਰਹੇ ਹਨ।
Claim- Video of Man beating woman viral with misleading claim
Claimed By- SM Users
Fact Check- Misleading