ਬੇਮੌਸਮੀ ਬਰਸਾਤ ਦਾ ਕਹਿਰ, ਕਿਸਾਨਾਂ ਦਾ ਭਾਰੀ ਨੁਕਸਾਨ
Published : Oct 9, 2022, 1:52 pm IST
Updated : Oct 9, 2022, 1:52 pm IST
SHARE ARTICLE
 Fury of unseasonal rain, heavy loss of farmers
Fury of unseasonal rain, heavy loss of farmers

ਮੌਨਸੂਨ ਸੀਜ਼ਨ ਯਾਨੀ ਜੂਨ-ਜੁਲਾਈ 'ਚ ਲਗਭਗ ਨਾ-ਮਾਤਰ ਬਰਸਾਤ ਕਾਰਨ ਫ਼ਸਲੀ ਚੱਕਰ ਪਹਿਲਾਂ ਹੀ ਵਿਗੜ ਗਿਆ ਸੀ

 

ਲਖਨਊ - ਮਾਨਸੂਨ ਦੇ ਮੌਸਮ ਵਿਚ ਸੋਕੇ ਦੀ ਸਥਿਤੀ ਅਤੇ ਪਿਛਲੇ ਮਹੀਨੇ ਸ਼ੁਰੂ ਹੋਈ ਬੇਮੌਸਮੀ ਬਾਰਿਸ਼ ਨੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੂੰ ਨਿਰਾਸ਼ ਕਰ ਦਿੱਤਾ ਹੈ। ਗਲਤ ਸਮੇਂ 'ਤੇ ਪਏ ਮੀਂਹ ਕਾਰਨ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਛਾ ਗਈ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ “ਉੱਤਰ ਪ੍ਰਦੇਸ਼ ਦੇ 75 ਵਿਚੋਂ 67 ਜ਼ਿਲ੍ਹਿਆਂ ਵਿਚ ਪਿਛਲੇ ਹਫ਼ਤੇ ਬਹੁਤ ਜ਼ਿਆਦਾ ਮੀਂਹ ਪਿਆ ਹੈ। ਮੌਨਸੂਨ ਸੀਜ਼ਨ ਯਾਨੀ ਜੂਨ-ਜੁਲਾਈ 'ਚ ਲਗਭਗ ਨਾ-ਮਾਤਰ ਬਰਸਾਤ ਕਾਰਨ ਫ਼ਸਲੀ ਚੱਕਰ ਪਹਿਲਾਂ ਹੀ ਵਿਗੜ ਗਿਆ ਸੀ ਅਤੇ ਹੁਣ ਸਤੰਬਰ-ਅਕਤੂਬਰ 'ਚ ਜ਼ਿਆਦਾ ਬਾਰਿਸ਼ ਹੋਣ ਕਾਰਨ ਸਹੀ ਫਸਲਾਂ ਵੀ ਬਰਬਾਦ ਹੋਣ ਕਾਰਨ ਕਿਸਾਨ ਹੋਰ ਵੀ ਪਰੇਸ਼ਾਨ ਹੋ ਗਏ ਹਨ।

ਹਾਲਾਂਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਕੇ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨੂੰ ਰਾਹਤ ਦੇਣ ਲਈ ਅਧਿਕਾਰੀਆਂ ਨੂੰ ਕੁਝ ਹਦਾਇਤਾਂ ਜਾਰੀ ਕੀਤੀਆਂ ਹਨ, ਪਰ ਬਹੁਤ ਸਾਰੇ ਕਾਸ਼ਤਕਾਰਾਂ ਦਾ ਮੰਨਣਾ ਹੈ ਕਿ ਇਹ ਰਾਹਤ ਦੇਰ ਨਾਲ ਨਾਕਾਫ਼ੀ ਸਾਬਤ ਹੋ ਸਕਦੀ ਹੈ। ਸਤੰਬਰ ਅਤੇ ਅਕਤੂਬਰ ਵਿਚ ਹੋਈ ਬੇਮੌਸਮੀ ਬਾਰਿਸ਼ ਕਾਰਨ ਕਈ ਸ਼ਹਿਰੀ ਖੇਤਰਾਂ ਵਿਚ ਹੜ੍ਹ ਆ ਗਏ ਹਨ, ਜਦੋਂਕਿ ਕਿਸਾਨਾਂ ਨੂੰ ਸਭ ਤੋਂ ਵੱਧ ਮਾਰ ਝੱਲਣੀ ਪਈ ਹੈ। ਮੀਂਹ ਕਾਰਨ ਲੱਖਾਂ ਹੈਕਟੇਅਰ ਵਾਹੀਯੋਗ ਜ਼ਮੀਨ ਡੁੱਬ ਗਈ ਹੈ, ਜਿਸ ਕਾਰਨ ਝੋਨੇ, ਮੱਕੀ ਅਤੇ ਆਲੂਆਂ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਬਾਜਰੇ ਅਤੇ ਉੜਦ ਦੀ ਫ਼ਸਲ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।

ਇਟਾਵਾ ਦੇ ਆਲੂ ਉਤਪਾਦਕ ਕਿਸਾਨ ਸੁਰਿੰਦਰ ਪਾਠਕ ਨੇ ਕਿਹਾ, "ਅਸੀਂ ਸਤੰਬਰ ਦੇ ਅਖ਼ੀਰ ਵਿਚ ਆਲੂ ਦੀ ਅਗੇਤੀ ਬਿਜਾਈ ਕੀਤੀ ਸੀ, ਪਰ ਭਾਰੀ ਮੀਂਹ ਕਾਰਨ ਸੱਤ ਹੈਕਟੇਅਰ ਰਕਬੇ ਵਿਚ ਆਲੂ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਪਾਠਕ ਨੇ ਦੱਸਿਆ, “ਖੇਤਾਂ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਆਲੂਆਂ ਦੇ ਕੰਦ ਸੜ ਗਏ ਹਨ। ਜੇਕਰ ਇਸੇ ਤਰ੍ਹਾਂ ਮੀਂਹ ਪੈਂਦਾ ਰਿਹਾ ਤਾਂ ਆਲੂ ਦੀ ਅਗਲੀ ਕਿਸਮ ਦੀ ਬਿਜਾਈ ਕਰਨੀ ਔਖੀ ਹੋ ਜਾਵੇਗੀ।

ਇਟਾਵਾ ਵਿਚ ਅਕਤੂਬਰ ਦੇ ਪਹਿਲੇ ਹਫ਼ਤੇ ਵਿਚ 81 ਮਿਲੀਮੀਟਰ ਦੀ ਔਸਤ ਬਾਰਸ਼ ਦਰਜ ਕੀਤੀ ਗਈ, ਜੋ 8.3 ਮਿਲੀਮੀਟਰ ਦੀ ਲੰਬੀ ਮਿਆਦ ਦੀ ਔਸਤ (ਐਲਪੀਏ) ਤੋਂ 876 ਪ੍ਰਤੀਸ਼ਤ ਵੱਧ ਹੈ। ਦੂਜੇ ਪਾਸੇ, ਇਸੇ ਸਮੇਂ ਦੌਰਾਨ ਗੋਂਡਾ ਵਿਚ 248.6 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜੋ ਕਿ ਐਲਪੀਏ ਤੋਂ 883 ਪ੍ਰਤੀਸ਼ਤ ਵੱਧ ਹੈ, ਭਾਵ 25.3 ਮਿਲੀਮੀਟਰ।

ਆਈਐਮਡੀ ਦੇ ਅੰਕੜਿਆਂ ਅਨੁਸਾਰ, ਉੱਤਰ ਪ੍ਰਦੇਸ਼ ਵਿਚ 1 ਜੂਨ ਤੋਂ 30 ਸਤੰਬਰ ਤੱਕ ਮਾਨਸੂਨ ਸੀਜ਼ਨ ਵਿਚ ਲਗਭਗ 30 ਪ੍ਰਤੀਸ਼ਤ ਘੱਟ ਬਾਰਿਸ਼ ਹੋਈ ਸੀ। ਸੂਬੇ ਦੇ 75 ਵਿੱਚੋਂ 53 ਜ਼ਿਲ੍ਹਿਆਂ ਵਿੱਚ ਔਸਤ ਤੋਂ ਘੱਟ ਮੀਂਹ ਕਾਰਨ ਸਾਉਣੀ ਦੀਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਸ਼ਾਹਜਹਾਂਪੁਰ ਜ਼ਿਲ੍ਹੇ ਦੇ ਕਿਸਾਨ ਪ੍ਰੀਤਮ ਪਾਲ ਸਿੰਘ ਦਾ ਕਹਿਣਾ ਹੈ, “ਇਹ ਮੇਰੇ ਲਈ ਹੁਣ ਤੱਕ ਦਾ ਸਭ ਤੋਂ ਦੁਖਦਾਈ ਦੌਰ ਸਾਬਤ ਹੋ ਰਿਹਾ ਹੈ। ਇਹ ਸਮਾਂ ਕੋਰੋਨਾ ਮਹਾਮਾਰੀ ਤੋਂ ਵੀ ਭੈੜਾ ਹੈ। ਇਸ ਵਾਰ ਮੀਂਹ ਘੱਟ ਪੈਣ ਕਾਰਨ ਮੈਂ ਝੋਨੇ ਦੀ ਅੱਧੀ ਹੀ ਬਿਜਾਈ ਕਰ ਸਕਿਆ। ਹੁਣ ਉਹ ਵੀ ਬੇਮੌਸਮੀ ਭਾਰੀ ਮੀਂਹ ਕਾਰਨ ਖਤਰੇ ਵਿਚ ਹੈ। ਪ੍ਰੀਤਮ ਸਿੰਘ ਨੇ ਕਿਹਾ, “ਇਸ ਸਾਲ ਲਗਭਗ ਸਾਰੇ ਕਿਸਾਨ ਮਾਨਸੂਨ ਦਾ ਸ਼ਿਕਾਰ ਹੋਏ ਹਨ। ਸਭ ਤੋਂ ਵੱਧ ਮਾਰ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਪਈ ਹੈ। ਸਰਕਾਰ ਨੂੰ ਉਨ੍ਹਾਂ ਦੀ ਮਦਦ ਲਈ ਕੁਝ ਸਾਰਥਕ ਕਦਮ ਚੁੱਕਣੇ ਚਾਹੀਦੇ ਹਨ।”
  

SHARE ARTICLE

ਏਜੰਸੀ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement