
ਸਕੂਲ ਦੀ ਵਰਦੀ ਵਿਚ ਬੱਚਿਆਂ ਨੂੰ ਕਲਾਸ ਰੂਮ ਦੀ ਜਗ੍ਹਾ ਖੇਤਾਂ ਵਿਚ ਦੇਖ ਕਾਫ਼ੀ ਲੋਕ ਹੈਰਾਨ ਹੋ ਰਹੇ ਹਨ। ਇਹ ਬੱਚੇ ਇਕ ਜੂਨੀਅਰ ਕਾਲਜ ਦੇ ਹਨ।
ਅਸਾਮ: ਸਕੂਲ ਦੀ ਵਰਦੀ ਵਿਚ ਬੱਚਿਆਂ ਨੂੰ ਕਲਾਸ ਰੂਮ ਦੀ ਜਗ੍ਹਾ ਖੇਤਾਂ ਵਿਚ ਦੇਖ ਕਾਫ਼ੀ ਲੋਕ ਹੈਰਾਨ ਹੋ ਰਹੇ ਹਨ। ਇਹ ਬੱਚੇ ਅਸਾਮ ਦੇ ਉਦਲਗੁੜੀ ਜ਼ਿਲ੍ਹੇ ਦੇ ਇਕ ਜੂਨੀਅਰ ਕਾਲਜ ਦੇ ਹਨ। ਇੱਥੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਾਲ ਹੀ ਪੇਂਡੂ ਜੀਵਨ ਖ਼ਾਸ ਤੌਰ ‘ਤੇ ਖੇਤੀ ਨਾਲ ਜੁੜੇ ਕਾਰਜਾਂ ਦਾ ਤਜ਼ੁਰਬਾ ਦੇਣ ਲਈ ਅਨੌਖੀ ਪਹਿਲ ਕੀਤੀ ਗਈ ਹੈ। ਪਾਠਕ੍ਰਮ ਵਿਚ ਫ਼ਸਲ ਦੀ ਬਿਜਾਈ ਸਾਲ 2018 ਵਿਚ ਸ਼ਾਮਲ ਕੀਤੀ ਗਈ ਸੀ, ਜੋ ਇਸ ਸਾਲ ਵੀ ਜਾਰੀ ਹੈ।
Students participating in sowing crops
ਫਾਰਮਿੰਗ ਪ੍ਰੈਕਟੀਕਲ ਕਲਾਸ ਦੇ ਤਹਿਤ ਜੂਨੀਅਰ ਕਾਲਜ ਦੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਖੇਤਾਂ ਵਿਚ ਵੀ ਫ਼ਸਲ ਦੀ ਬਿਜਾਈ ਕਰਨੀ ਹੋਵੇਗੀ। ਇਹ ਉਹਨਾਂ ਦੀਆਂ ਪ੍ਰੈਕਟੀਕਲ ਕਲਾਸਾਂ ਦਾ ਹੀ ਹਿੱਸਾ ਹੋਵੇਗਾ। ਉਦਲਗੁੜ੍ਹੀ ਜ਼ਿਲ੍ਹੇ ਦੇ ਏਸਪਾਇਰ ਜੂਨੀਅਰ ਕਾਲਜ ਦੇ ਪ੍ਰਿੰਸੀਪਲ ਮੁਤਾਬਕ ਵਿਦਿਆਰਥੀਆਂ ਨੂੰ ਪੇਂਡੂ ਜੀਵਨਸ਼ੈਲੀ ਨਾਲ ਰੂਬਰੂ ਕਰਾਉਣ ਲਈ ਪਹਿਲ ਕੀਤੀ ਗਈ ਹੈ। ਇਸ ਦੇ ਜ਼ਰੀਏ ਉਹ ਕਿਸਾਨਾਂ ਦੀ ਮਿਹਨਤ ਨੂੰ ਸਮਝ ਸਕਣਗੇ।
Students participating in sowing crops
ਇਹਨਾਂ ਵਿਦਿਆਰਥੀਆਂ ਨੂੰ ਅਧਿਆਪਕਾਂ ਨਾਲ ਝੋਨੇ ਦੇ ਖੇਤਾਂ ਵਿਚ ਲਿਜਾਇਆ ਗਿਆ, ਜਿੱਥੇ ਉਹਨਾਂ ਨੇ ਕਿਸਾਨਾਂ ਨਾਲ ਮਿਲ ਕੇ ਝੋਨੇ ਦੀ ਬਿਜਾਈ ਕੀਤੀ। ਸੰਸਥਾ ਦੇ ਡਾਇਰੈਕਟਰ ਜਯੰਤ ਨਾਥ ਮੁਤਾਬਕ ਇਸ ਨਾਲ ਵਿਦਿਆਰਥੀਆਂ ਵਿਚ ਖੇਤੀ ਨਾਲ ਜੁੜੇ ਕੰਮਾਂ ਦੀ ਸਮਝ ਪੈਦਾ ਹੋਵੇਗੀ। ਉਹਨਾਂ ਕਿਹਾ ਕਿ ਇਹ ਇਕ ਤਰ੍ਹਾਂ ਦੀ ਸਕਿੱਲ ਡਵੈਲਪਮੈਂਟ ਹੈ। ਉਹਨਾਂ ਕਿਹਾ ਕਿ ਇਹ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਮਦਦ ਕਰੇਗਾ। ਕਾਲਜ ਦੇ ਵਿਦਿਆਰਥੀਆਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ। ਦੇਸ਼ ਭਰ ਵਿਚ ਇਹਨਾਂ ਬੱਚਿਆਂ ਦੀ ਸ਼ਲਾਂਘਾ ਕੀਤੀ ਜਾ ਰਹੀ ਹੈ।