
ਸ ਮੌਕੇ ਉਨ੍ਹਾਂ ਇਸ ਤਰ੍ਹਾਂ ਦੇ ਉਪਰਾਲੇ ਦੀ ਵਧਾਈ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਉਹ ਅੱਗੇ ਤੋਂ ਵੀ ਵਧ ਚੜ ਕੇ ਇਸ ਮਹਿੰਮ ਨੂੰ ਅੱਗੇ ਤੋਰਨ।
ਨਾਭਾ (ਬਲਵੰਤ ਹਿਆਣਾ): ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇੱਕ ਜੁੱਟ ਹੋ ਕੇ ਪਿਛਲੇ ਸੀਜ਼ਨ ਦੌਰਾਨ ਝੋਨੇ ਦੀ ਪਰਾਲੀ ਬਿਨਾਂ ਸਾੜੇ ਕਣਕ ਬੀਜਣ ਦਾ ਫ਼ੈਸਲਾ ਕਰਨ ਵਾਲਾ ਪਿੰਡ ਅਗੇਤੀ ਤੇ ਕਿਸਾਨਾਂ ਵਲੋਂ ਟੋਟਲ ਕਣਕ ਦੀ ਬਿਜਾਈ ਹੈਪੀ ਸੀਡਰ ਦੁਆਰਾ ਸਫ਼ਲਤਾ ਪੂਰਵਕ ਕੀਤੀ ਗਈ ਸੀ। ਜਿਸ ਨੂੰ ਦੇਖਣ ਲਈ ਅੱਜ ਡਾ: ਰਜਿੰਦਰ ਸਿੰਘ ਡਾਇਰੈਕਟਰ ਅਟਾਰੀ ਜ਼ੋਨ , ਡਾ: ਜਸਵਿੰਦਰ ਸਿੰਘ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ. ਪਟਿਆਲਾ ਡਾ: ਪਰਮਿੰਦਰ ਸਿੰਘ ਪਟਿਆਲਾ ਦੀ ਅਗਵਾਈ ਵਿਚ ਮਾਹਿਰਾਂ ਦੀ ਟੀਮ ਪਿੰਡ ਅਗੇਤੀ ਵਿਖੇ ਕਣਕ ਦੀ ਫ਼ਸਲ ਦਾ ਦੌਰਾ ਕਰਨ ਪਹੁੰਚੀ।
ਇਸ ਮੌਕੇ ਉਨ੍ਹਾਂ ਇਸ ਤਰ੍ਹਾਂ ਦੇ ਉਪਰਾਲੇ ਦੀ ਵਧਾਈ ਦਿੰਦਿਆਂ ਕਿਸਾਨਾਂ ਨੂੰ ਕਿਹਾ ਕਿ ਉਹ ਅੱਗੇ ਤੋਂ ਵੀ ਵਧ ਚੜ ਕੇ ਇਸ ਮਹਿੰਮ ਨੂੰ ਅੱਗੇ ਤੋਰਨ।
ਇਸ ਮੌਕੇ ਉਨ੍ਹਾਂ ਨਾਲ ਨੰਬਰਦਾਰ ਜਸਦੇਵ ਸਿੰਘ, ਸਿਕੰਦਰ ਸਿੰਘ ਪੰਚ, ਬਿਕਰਮ ਸਿਘ, ਜਗਤਾਰ ਸਿੰਘ, ਜਗਪਾਲ ਸਿੰਘ, ਅਜੀਤ ਸਿੰਘ ਸੈਕਟਰੀ, ਪਰਮਜੀਤ ਸਿੰਘ, ਦਵਿੰਦਰ ਸਿੰਘ, ਹਰਿੰਦਰਜੀਤ ਸਿੰਘ ਤੋਂ ਇਲਵਾ ਸਾਬਕਾ ਚੇਅਰਮੈਨ ਹਰਦੇਵ ਸਿੰਘ ਅਗੇਤੀ ਤੇ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।