
ਸਤੰਬਰ ਦੇ ਮਹੀਨੇ ਕਰਜ਼ਾ ਮਾਫ਼ੀ ਦਾ ਪੈਸਾ ਕਿਸਾਨਾਂ ਦੇ ਖ਼ਾਤੇ ਵਿਚ ਜਮ੍ਹਾ ਹੋ ਜਾਵੇਗਾ।
ਤਲਵੰਡੀ ਸਾਬੋ ਵਿਖੇ ਕਾਂਗਰਸ ਦੀ ਸਿਆਸੀ ਕਾਨਫਰੰਸ ਨੂੰ ਸਬੋਧਨ ਕਰਦੇ ਹੋਏ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਕਈ ਅਹਿਮ ਐਲਾਨ ਕੀਤੇ ਅਤੇ ਊਰਦੁ ਕਵਿਤਾ ਵਿਚ ਲਪੇਟੇ ਅਪਣੇ ਭਾਸ਼ਨ ਵਿਚ ਲੋਕਾਂ ਸਾਹਮਣੇ ਅਪਣੀ ਗੱਲ ਇਕ ਚੰਗੇ ਤਰੀਕੇ ਨਾਲ ਰੱਖੀ। ਪੰਜਾਬ ਦੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਕੀਤੇ ਵਾਅਦਿਆਂ ਦੀ ਗੱਲ ਕਰਦੇ ਹੋਏ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਇਕ ਸਾਲ ਵਿਚ ਪੰਜਾਬ ਦਾ ਖ਼ਜ਼ਾਨਾ ਅਪਣੇ ਪੈਰਾਂ ਤੇ ਹੋ ਗਿਆ ਹੈ।
Manpreet Singh Badal
ਉਨ੍ਹਾਂ ਕਿਹਾ ਕਿ ਸਤੰਬਰ ਦੇ ਮਹੀਨੇ ਕਰਜ਼ਾ ਮਾਫ਼ੀ ਦਾ ਪੈਸਾ ਕਿਸਾਨਾਂ ਦੇ ਖ਼ਾਤੇ ਵਿਚ ਜਮ੍ਹਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਵਾਰ ਹੀ ਕਿਸਾਨਾਂ ਦੀ ਕਰਜ਼ਾ ਮਾਫ਼ੀ ਹੋਈ ਹੈ ਦੋਨੋਂ ਬਾਰ ਕਾਂਗਰਸ ਸਰਕਾਰਾਂ ਨੇ ਕੀਤੀ ਹੈ। ਪੰਜਾਬ ਦੇ ਖ਼ਜ਼ਾਨੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਖ਼ਜ਼ਾਨੇ ਦੀ ਹਾਲਤ ਜੋ ਆਮਦਨ 100 ਅਤੇ ਖ਼ਰਚ 102 ਵਾਲੀ ਸੀ ਹੁਣ ਸੁਧਰਕੇ 100 ਅਨੁਪਾਤ 88 ਤੇ ਆ ਗਈ ਹੈ ਅਤੇ ਹਰ ਸਾਲ ਹੀ ਇਹਦੇ ਵਿਚ ਸੁਧਾਰ ਹੁੰਦਾ ਜਾਵੇਗਾ।